ਡੈਸਕ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਹੋਈ ਚੋਣ ਵਿਚ ਬੀਬੀ ਜਗੀਰ ਕੌਰ ਤੀਜੀ ਵਾਰ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਬਣ ਗਏ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬੀਬੀ ਜਗੀਰ ਕੌਰ ਦਾ ਨਾਂ ਪੇਸ਼ ਕੀਤਾ ਗਿਆ ਸੀ ਜਦਕਿ ਵਿਰੋਧੀ ਧਿਰ ਨੇ ਮਾਸਟਰ ਮਿੱਠੂ ਸਿੰਘ ਕਾਹਨੇਕੇ ਦਾ ਨਾਂ ਦਿੱਤਾ ਸੀ।
ਇਸ ਚੋਣ ਵਾਸਤੇ ਕੁੱਲ 143 ਵੋਟਾਂ ਪਈਆਂ, ਜਿਸ ਵਿੱਚੋਂ 122 ਵੋਟਾਂ ਬੀਬੀ ਜਗੀਰ ਕੌਰ ਨੂੰ ਮਿਲੀਆਂ ਅਤੇ ਮਿੱਠੂ ਸਿੰਘ ਕਾਹਣੇਕੇ ਨੂੰ ਸਿਰਫ 20 ਵੋਟਾਂ ਮਿਲੀਆਂ। ਇਕ ਵੋਟ ਰੱਦ ਹੋ ਗਈ। ਉਹ 100 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ। ਬੀਬੀ ਜਗੀਰ ਕੌਰ ਨੂੰ ਗੋਬਿੰਦ ਸਿੰਘ ਲੋਗੋਵਾਲ ਦੀ ਥਾਂ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਉਹ ਪਹਿਲਾਂ ਵੀ ਦੋ ਵਾਰ 1999 ਅਤੇ 2004 ਵਿੱਚ ਇਸ ਸੰਸਥਾ ਦੇ ਪ੍ਰਧਾਨ ਰਹਿ ਚੁੱਕੇ ਹਨ।