ਡੈਸਕ: ਪੰਜਾਬ ਦੇ ਬਹਾਦੁਰ ਬੇਟੇ ਸੁਖਬੀਰ ਸਿੰਘ ਨੂੰ ਅੱਜ ਬੇਹੱਦ ਗ਼ਮਗੀਨ ਮਾਹੌਲ ‘ਚ ਉਨ੍ਹਾਂ ਦੇ ਪਿੰਡ ਖਵਾਸਪੁਰ ‘ਚ ਅੰਤਿਮ ਵਿਧਾਈ ਦਿੱਤੀ ਗਈ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵੱਡੀ ਗਿਣਤੀ ‘ਚ ਲੋਕ ਆਏ। ਪਿੰਡ ਦੇ ਮਿਡਲ ਸਕੂਲ ਦੇ ਕੰਪਲੈਕਸ ‘ਚ ਸ਼ਹੀਦ ਸੁਖਬੀਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਅੰਤਿਮ ਸੰਸਕਾਰ ਵੇਲੇ ਫ਼ੌਜ ਵੱਲੋਂ ਸਲਾਮੀ ਦੀ ਪਰੰਪਰਾ ਨਿਭਾਈ ਗਈ। ਦੱਸਿਆ ਗਿਆ ਕਿ ਦੇਹ ਨੂੰ ਪਿੰਡ ਭੇਜਣ ਤੋਂ ਪਹਿਲਾਂ ਉੱਚ ਅਧਿਕਾਰੀਆਂ ਦੀ ਮੌਜੂਦਗੀ ‘ਚ ਸਲਾਮੀ ਦਿੱਤੀ ਗਈ ਸੀ। ਲਾਡਲੇ ਬੇਟੇ ਨੂੰ ਦੇਖ ਕੇ ਪਰਿਵਾਰ ਦੇ ਲੋਕਾਂ ਦੇ ਹੌਸਲੇ ਦਾ ਬੰਨ੍ਹ ਟੁੱਟ ਗਿਆ।
ਜਾਂਬਾਜ਼ ਸੁਖਬੀਰ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਪਾਕਿਸਤਾਨੀ ਫ਼ੌਜ ਵੱਲੋਂ ਕੰਟਰੋਲ ਲਾਈਨ (LoC) ‘ਤੇ ਕੀਤੀ ਗਈ ਫਾਇਰਿੰਗ ‘ਚ ਸ਼ਹੀਦ ਹੋ ਗਿਆ ਸੀ।