September 24, 2022
(Chandigarh)
ਕੌਮੀ ਜਾਂਚ ਏਜੰਸੀ(NIA) ਨੇ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਤਿੰਨ ਨਾਮੀ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। NIA ਨੇ ਪੰਜਾਬ ਦੇ ਭੁਪਿੰਦਰ ਸਿੰਘ ਉਰਫ ਭੁੱਪੀ ਰਾਣਾ, ਹਰਿਆਣਾ ਦੇ ਕੌਸ਼ਲ ਉਰਫ ਨਰੇਸ਼ ਚੌਧਰੀ ਅਤੇ ਨਵੀਂ ਦਿੱਲੀ ਦੇ ਨੀਰਜ ਸ਼ੇਰਾਵਤ ਉਰਫ ਨੀਰਜ ਬਵਾਨਾ ਨੂੰ ਕਾਬੂ ਕੀਤਾ ਹੈ।
NIA ਨੇ ਇਹਨਾਂ ਤਿੰਨਾਂ ਨੂੰ 7 ਅਗਸਤ 2022 ਨੂੰ ਨਵੀਂ ਦਿੱਲੀ ‘ਚ ਦਰਜ ਕੀਤੀ FIR ਨਾਲ ਸਬੰਧਿਤ ਕੇਸ ਵਿਚ ਕਾਬੂ ਕੀਤਾ ਹੈ। ਇਹ FIR ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦਰਜ ਕੀਤੀ ਸੀ। FR ਦਰਜ ਕਰਨ ਦੇ 19 ਦਿਨ ਬਾਅਦ, 26 ਅਗਸਤ 2022 ਨੂੰ ਇਹ ਕੇਸ NIA ਨੇ ਆਪਣੇ ਹੱਥ ਵਿੱਚ ਲੈ ਲਿਆ ਸੀ। ਇਸੇ ਕੇਸ ਨੂੰ ਲੈ ਕੇ ਬੀਤੇ ਦਿਨੀਂ NIA ਨੇ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਦਿੱਲੀ ਵਿਚ ਐਕਟਿਵ 50 ਤੋਂ ਵੱਧ ਗੈਂਗਸਟਰਾਂ ਦੇ ਘਰਾਂ ਅਤੇ ਠਿਕਾਣਿਆਂ ‘ਤੇ ਰੇਡ ਕੀਤੀ ਸੀ।
ਤਿੰਨੇ ਕਈ ਵਾਰਦਾਤਾਂ ‘ਚ ਸ਼ਾਮਲ
NIA ਮੁਤਾਬਕ, ਤਿੰਨੇ ਗੈਂਗਸਟਰ ਅਤੇ ਉਹਨਾਂ ਦੇ ਗੈਂਗ ਲੋਕਾਂ ਦਾ ਮਰਡਰ ਕਰਨ ਤੋਂ ਇਲਾਵਾ ਦਹਿਸ਼ਤ ਫੈਲਾ ਕੇ ਫਿਰੌਤੀ ਮੰਗਣ ਦੇ ਨਾਲ-ਨਾਲ ਹਥਿਆਰਾਂ ਅਤੇ ਡਰੱਗ ਦੀ ਤਸਕਰੀ ਵਿੱਚ ਸ਼ਾਮਲ ਹਨ। ਹਰਿਆਣਾ ਨਾਲ ਤਾਲੁੱਕ ਰੱਖਣ ਵਾਲੇ ਕੌਸ਼ਲ ਉਰਫ ਨਰੇਸ਼ ਚੌਧਰੀ ਦਾ ਗੈਂਗ ਗੁਰੂਗ੍ਰਾਮ ਅਤੇ ਨੇੜਲੇ ਇਲਾਕਿਆਂ ਵਿੱਚ ਸਰਗਰਮ ਹੈ। ਇਸੇ ਤਰ੍ਹਾਂ ਪੰਜਾਬ ਨਾਲ ਸਬੰਧ ਰੱਖਣ ਵਾਲੇ ਭੁਪਿੰਦਰ ਸਿੰਘ ਉਰਫ ਭੁੱਪੀ ਰਾਣਾ ਦਾ ਗੈਂਗ ਚੰਡੀਗੜ੍ਹ ਨਾਲ ਲਗਦੇ ਮੋਹਾਲੀ ਅਤੇ ਨੇੜਲੇ ਇਲਾਕਿਆਂ ਵਿੱਚ ਸਰਗਰਮ ਹੈ।
ਗ੍ਰਿਫ਼ਤਾਰ ਕੀਤਾ ਗਿਆ ਤੀਜਾ ਗੈਂਗਸਟਰ ਨੀਰਜ ਸ਼ੇਖਾਵਤ ਉਰਫ ਨੀਰਜ ਬਵਾਨਾ ਦਿੱਲੀ ਦੇ ਬਵਾਨਾ ਪਿੰਡ ਦਾ ਰਹਿਣ ਵਾਲਾ ਹੈ। ਨੀਰਜ ਬਵਾਨਾ ਦਾ ਗੈਂਗ ਨਵੀਂ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਕਾਫੀ ਐਕਟਿਵ ਹੈ।
FIR ‘ਚ ਲਾਰੈਂਸ, ਜੱਗੂ ਅਤੇ ਲੰਡਾ ਦਾ ਨਾੰਅ ਵੀ ਸ਼ਾਮਲ
NIA ਦੀ ਜਿਸ FIR ਵਿੱਚ ਇਹਨਾਂ ਤਿੰਨਾਂ ਦਾ ਨਾਂਅ ਦਰਜ ਹੈ, ਉਸ ਵਿੱਚ ਲਖਬੀਰ ਸਿੰਘ ਲੰਡਾ, ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁੁਰੀਆ, ਸਚਿਨ ਤਪਨ ਬਿਸ਼ਨੋਈ, ਅਨਂਮੋਲ ਬਿਸ਼ਨੋਈ ਅਤੇ ਵਿਕਰਮ ਬਰਾੜ ਦਾ ਨਾਂਅ ਵੀ ਦਰਜ ਹੈ।