Home Politics ਪ੍ਰਤਾਪ ਬਾਜਵਾ ਨੇ ਕੀਤੀ AG ਅਤੁਲ ਨੰਦਾ ਨੂੰ ਹਟਾਉਣ ਦੀ ਮੰਗ

ਪ੍ਰਤਾਪ ਬਾਜਵਾ ਨੇ ਕੀਤੀ AG ਅਤੁਲ ਨੰਦਾ ਨੂੰ ਹਟਾਉਣ ਦੀ ਮੰਗ

ਬਿਓਰੋ। ਬੇਅਦਬੀਆਂ ਅਤੇ ਗੋਲੀ ਕਾਂਡ ‘ਤੇ ਜਾਰੀ ਸਿਆਸਤ ਵਿਚਾਲੇ ਇੱਕ ਵਾਰ ਫਿਰ ਸੂਬੇ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਹਟਾਉਣ ਦੀ ਮੰਗ ਉਠਣ ਲੱਗੀ ਹੈ। ਕਾਂਗਰਸ ਦੇ ਹੀ ਰਾਜ ਸਭਾ ਂਮੈਂਬਰ ਪ੍ਰਤਾਪ ਬਾਜਵਾ ਨੇ ਏਜੀ ਨੂੰ ਨਾ-ਕਾਬਿਲ ਦੱਸਦੇ ਹੋਏ ਉਹਨਾਂ ਨੂੰ ਫਾਰਗ ਕਰਨ ਦੀ ਮੰਗ ਕੀਤੀ ਹੈ।

ਆਪਣੇ ਟਵੀਟ ‘ਚ ਪ੍ਰਤਾਪ ਬਾਜਵਾ ਲਿਖਦੇ ਹਨ, “ਮੈਂ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਲਗਾਤਾਰ AG ਦੀ ਨਾ-ਕਾਬਲੀਅਤ ਦਾ ਮੁੱਦਾ ਚੁੱਕਦਾ ਰਿਹਾ ਹਾਂ। ਸੂਬੇ ਦੀ ਭਲਾਈ ਅਤੇ ਕਾਂਗਰਸ ਦੀ ਸਾਖ ਸੁਰੱਖਿਅਤ ਰੱਖਣ ਲਈ ਇਹ ਜ਼ਰੂਰੀ ਹੈ ਕਿ ਸਰਕਾਰ ਦੇ ਗਲੇ ‘ਚੋਂ ਰੌੜਾ ਬਾਹਰ ਕੱਢਿਆ ਜਾਵੇ ਅਤੇ ਅਤੁਲ ਨੰਦਾ ਨੂੰ ਐਡਵੋਕੇਟ ਜਨਰਲ ਪੰਜਾਬ ਦੇ ਅਹੁਦੇ ਤੋਂ ਫਾਰਗ ਕੀਤਾ ਜਾਵੇ।”

ਉਹਨਾਂ ਅੱਗੇ ਕਿਹਾ, ”ਉਹ ਵਾਰ-ਵਾਰ, ਖਾਸਕਰ ਬੇਅਦਬੀ ਦੇ ਮੁੱਦਿਆਂ ‘ਤੇ, ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਰਹੇ ਹਨ। ਉਹ ਲਗਾਤਾਰ ਦਿੱਲੀ ਤੋਂ ਮਹਿੰਗੇ ਵਕੀਲ ਲਿਆ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਂਦੇ ਰਹੇ ਹਨ। ਮਹੱਤਵਪੂਰਣ ਮਾਮਲਿਆਂ ‘ਚ ਲਗਾਤਾਰ ਫੇਲ੍ਹ ਸਾਬਿਤ ਹੋਣ ਦੇ ਚਲਦੇ ਲੋਕ ਉਹਨਾਂ ਦੀ ਕਾਬਲੀਅਤ ‘ਤੇ ਸਵਾਲ ਚੁੱਕਣ ਲੱਗੇ ਹਨ।”

ਪ੍ਰਤਾਪ ਬਾਜਵਾ ਨੇ ਦਾਅਵਾ ਕੀਤਾ ਕਿ ਬਹਿਬਲ ਕਲਾਂ ਗੋਲੀ ਕਾਂਡ ‘ਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਨੇ ਨਵੀਂ SIT ਦਾ ਸਹਿਯੋਗ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਸੱਚਾਈ ਇਹ ਹੈ ਕਿ ਪੀੜਤਾਂ ਦੇ ਪਰਿਵਾਰ ਵੀ ਹੁਣ AG ਦੇ ਖਿਲਾਫ਼ ਬੋਲਣ ਲੱਗੇ ਹਨ ਅਤੇ SIT ਦੀ ਮਦਦ ਤੋਂ ਇਨਕਾਰ ਕਰਨ ਲੱਗੇ ਹਨ। ਇਸਦਾ ਮਤਲਬ ਸਾਫ਼ ਹੈ ਕਿ ਇਨਸਾਫ਼ ਦੀ ਬੇਹੱਦ ਮਹੱਤਵਪੂਰਣ ਜੰਗ ‘ਚ ਲੋਕਾਂ ਦਾ ਵਿਸ਼ਵਾਸ AG ਤੋਂ ਉਠ ਚੁੱਕਿਆ ਹੈ।

ਪ੍ਰਤਾਪ ਬਾਜਵਾ ਨੇ ਪਾਰਟੀ ‘ਚ ਉਠ ਰਹੇ ਸਵਾਲਾਂ ਨੂੰ ਵੀ ਇਹਨਾਂ ਇਲਜ਼ਾਮਾਂ ਦਾ ਅਧਾਰ ਬਣਾਇਆ ਤੇ ਕਿਹਾ, “ਸੂਬਾ ਅਤੇ ਪਾਰਟੀ ਦੋਹਾਂ ‘ਚ ਅਸੀਂ ਚੌਰਾਹੇ ‘ਤੇ ਪਹੁੰਚ ਚੁੱਕੇ ਹਾਂ। ਜੇਕਰ ਸਰਕਾਰ ਵਾਕਈ ਜਨਤਾ ਨਾਲ ਤਾਲਮੇਲ ਮੁੜ ਬਿਠਾਉਣਾ ਚਾਹੁੰਦੀ ਹੈ, ਤਾਂ AG ਨੂੰ ਹਟਾਉਣਾ ਹੀ ਪਏਗਾ। ਇਸ ਤੋਂ ਕੁਝ ਵੀ ਘੱਟ ਕਾਂਗਰਸ ਦੇ ਉਸ ਅਹਿਮ ਵਾਅਦੇ ਤੋਂ ਤੋੜ ਦੇਵੇਗਾ, ਜਿਸ ‘ਚ ਦੋਸ਼ੀਆਂ ਨੂੰ ਇਸ ਗੰਭੀਰ ਅਪਰਾਧ ਲਈ ਸਜ਼ਾ ਦਵਾਉਣ ਦੀ ਗੱਲ ਕਹੀ ਗਈ ਸੀ।”

RELATED ARTICLES

LEAVE A REPLY

Please enter your comment!
Please enter your name here

Most Popular

Recent Comments