Home Election IN PICS: ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਨੂੰ ਮਿਲੇ PM ਮੋਦੀ...ਹਿਮਾਚਲ...

IN PICS: ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਨੂੰ ਮਿਲੇ PM ਮੋਦੀ…ਹਿਮਾਚਲ ਚੋਣਾਂ ‘ਤੇ ਕੀ ਅਸਰ ਪਾਵੇਗੀ ਇਹ ਮੁਲਾਕਾਤ..?

November 5, 2022
(Amritsar)

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਿਮਾਚਲ ਦੌਰੇ ‘ਤੇ ਹਨ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹਨਾਂ ਦਾ ਚੋਣ ਰੈਲੀਆਂ ਦਾ ਪ੍ਰੋਗਰਾਮ ਹੈ, ਪਰ ਹਿਮਾਚਲ ਜਾਣ ਤੋਂ ਪਹਿਲਾਂ ਮੋਦੀ ਅੰਮ੍ਰਿਤਸਰ ਨਜ਼ਦੀਕ ਡੇਰਾ ਰਾਧਾ ਸੁਆਸੀ ਸਤਿਸੰਗ ਬਿਆਸ ਵਿਖੇ ਪਹੁੰਚੇ। ਪੀਐੱਮ ਦਾ ਹੈਲੀਕਾਪਟਰ ਸਿੱਧੇ ਡੇਰੇ ਵਿੱਚ ਹੀ ਲੈਂਡ ਹੋਇਆ, ਜਿਥੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਉਹਨਾਂ ਦਾ ਸਵਾਗਤ ਕੀਤਾ।

Image

ਪੀਐੱਮ ਮੋਦੀ ਅਤੇ ਡੇਰਾ ਮੁਖੀ ਦੀ ਮੁਲਾਕਾਤ ਬੰਦ ਕਮਰੇ ਵਿੱਚ ਹੋਈ, ਜਿਸ ਦੌਰਾਨ ਦੋਵਾਂ ਵਿਚਕਾਰ ਧਾਰਮਿਕ ਤੇ ਸਿਆਸੀ ਮੁੱਦਿਆਂ ‘ਤੇ ਵਿਚਾਰ-ਚਰਚਾ ਹੋਈ। ਇਸ ਮੁਲਾਕਾਤ ਨੂੰ ਹਿਮਾਚਲ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਚਰਚਾ ਹੈ ਕਿ ਬੀਜੇਪੀ ਡੇਰੇ ਦੀ ਵੋਟ ਨੂੰ ਆਪਣੇ ਪੱਖ ਵਿੱਚ ਕਰਨਾ ਚਾਹੁੰਦੀ ਹੈ।

Image

ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਬਾਬਾ ਗੁਰਿੰਦਰ ਸਿੰਘ ਦੇ ਨਾਲ ਪੂਰੇ ਡੇਰੇ ਦਾ ਵੀ ਚੱਕਰ ਲਗਾਇਆ। ਉਹ ਡੇਰੇ ਦੀ ਸਾਫ਼-ਸਫਾਈ ਅਤੇ ਪੂਰੀ ਮੈਨੇਜਮੈਂਟ ਤੋਂ ਕਾਫੀ ਪ੍ਰਭਾਵਿਤ ਨਜ਼ਰ ਆਏ।

Image

ਪੀਐੱਮ ਨੇ ਡੇਰੇ ਵਿੱਚ ਲੰਗਰ ਦੇ ਇੰਤਜ਼ਾਮਾਂ ਦੀ ਵੀ ਤਾਰੀਫ਼ ਕੀਤੀ। ਪੀਐੱਮ ਇਹ ਵੇਖ ਕੇ ਬੇਹੱਦ ਹੈਰਾਨ ਹੋਏ ਕਿ ਕਿਵੇਂ ਡੇਰੇ ਵਿੱਚ ਇਕੱਠੇ ਲੱਖਾਂ ਲੋਕਾਂ ਲਈ ਲੰਗਰ ਤਿਆਰ ਹੋ ਰਿਹਾ ਹੈ। ਉਹ ਵੀ ਸਾਫ਼-ਸਫਾਈ ਅਤੇ ਪੂਰੀ ਸ਼ਰਧਾ ਦੇ ਨਾਲ।

Image

ਰਾਧਾ ਸੁਆਮੀ ਡੇਰੇ ਦਾ ਪੂਰਾ ਚੱਕਰ ਲਗਾਉਣ ਤੋਂ ਬਾਅਦ ਪੀਐੱਮ ਨਰੇਂਦਰ ਮੋਦੀ ਕਾਫੀ ਖੁਸ਼ ਤੇ ਪ੍ਰਭਾਵਿਤ ਨਜ਼ਰ ਆਏ। ਡੇਰੇ ਵਿਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਪੀਐੱਮ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋ ਗਏ।

Image

ਕਾਬਿਲੇਗੌਰ ਹੈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਪੀਐੱਮ ਨਰੇਂਦਰ ਮੋਦੀ ਨੇ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ ਕੀਤੀ ਸੀ। ਹਾਲਾਂਕਿ ਉਸ ਵਕਤ ਮੁਲਾਕਾਤ ਦਿੱਲੀ ਵਿੱਚ ਪੀਐੱਮ ਆਫਿਸ ਵਿਖੇ ਹੋਈ ਸੀ। ਕਿਹਾ ਜਾ ਰਿਹਾ ਹੈ ਕਿ ਉਸ ਦੌਰਾਨ ਪੀਐੱਮ ਨੇ ਡੇਰਾ ਮੁਖੀ ਨਾਲ ਵਾਅਦਾ ਕੀਤਾ ਸੀ ਕਿ ਅਗਲੀ ਮੁਲਾਕਾਤ ਡੇਰੇ ‘ਚ ਹੋਵੇਗੀ ਤੇ ਓਹੀ ਵਾਅਦਾ ਨਿਭਾਉਣ ਲਈ ਪੀਐੱਮ ਇਥੇ ਪਹੁੰਚੇ ਸਨ।

ਹਿਮਾਚਲ ‘ਚ ਡੇਰੇ ਦਾ ਚੰਗਾ ਅਧਾਰ

ਕਾਬਿਲੇਗੌਰ ਹੈ ਕਿ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਵਿੱਚ ਵੀ ਡੇਰਾ ਬਿਆਸ ਦਾ ਚੰਗਾ ਅਧਾਰ ਹੈ। ਹਿਮਾਚਲ ਦੇ ਵਧੇਰੇਤਰ ਲੋਕ ਡੇਰੇ ਦੇ ਸਮਰਥਕ ਹਨ। ਡੇਰਾ ਬਿਆਸ ਮੁਖੀ ਸਾਲ ਵਿੱਚ ਘੱਟੋ-ਘੱਟ 2 ਵਾਰ ਹਿਮਾਚਲ ਵਿੱਚ ਸਤਿਸੰਗ ਕਰਨ ਲਈ ਜ਼ਰੂਰ ਪਹੁੰਚਦੇ ਹਨ। ਲਿਹਾਜ਼ਾ ਇਹ ਮੁਲਾਕਾਤ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਲਈ ਬੇਹੱਦ ਅਹਿਮ ਹੈ। ਹਿਮਾਚਲ ਦੀਆਂ 68 ਸੀਟਾਂ ਲਈ 12 ਨਵੰਬਰ ਨੂੰ ਵੋਟਿੰਗ ਹੋਣ ਜਾ ਰਹੀ ਹੈ, ਜਿਸਦੇ ਨਤੀਜੇ 8 ਦਸੰਬਰ ਨੂੰ ਆਉਣਗੇ।

RELATED ARTICLES

LEAVE A REPLY

Please enter your comment!
Please enter your name here

Most Popular

Recent Comments