Home Governance & Management ਸ਼ਹਿਰੀ ਸਫਾਈ ਦੇ ਮਾਮਲੇ 'ਚ ਪੰਜਾਬ ਚੋਟੀ ਦੇ ਸੂਬਿਆਂ ਵਿੱਚੋਂ ਮੋਹਰੀ

ਸ਼ਹਿਰੀ ਸਫਾਈ ਦੇ ਮਾਮਲੇ ‘ਚ ਪੰਜਾਬ ਚੋਟੀ ਦੇ ਸੂਬਿਆਂ ਵਿੱਚੋਂ ਮੋਹਰੀ

ਚੰਡੀਗੜ੍ਹ। ਦੇਸ਼ ਵਿੱਚ 88.18 ਫ਼ੀਸਦ ਸ਼ਹਿਰੀ ਸਥਾਨਕ ਇਕਾਈਆਂ (ਯੂ.ਐਲ.ਬੀਜ਼) ਦੇ ਮੁਕਾਬਲੇ ਪੰਜਾਬ ਦੀਆਂ 99.38 ਫ਼ੀਸਦ ਸ਼ਹਿਰੀ ਸਥਾਨਕ ਇਕਾਈਆਂ ਨੇ ਓ.ਡੀ.ਐਫ.(ਓਪਨ ਡੈਫੀਕੇਸ਼ਨ ਫਰੀ), ਓ.ਡੀ.ਐਫ.+ ਅਤੇ ਓ.ਡੀ.ਐਫ.++ ਦਰਜਾ ਹਾਸਲ ਕਰਕੇ ਸ਼ਹਿਰੀ ਸਵੱਛਤਾ ਲਈ ਦੇਸ਼ ਦੇ ਸਾਰੇ ਸੂਬਿਆਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪੰਜਾਬ ਦੀਆਂ 163 ਯੂ.ਐਲ.ਬੀਜ਼ ਵਿੱਚੋਂ 162 ਯੂ.ਐਲ.ਬੀਜ਼, ਓ.ਡੀ.ਐਫ.+ ਜਾਂ ਓ.ਡੀ.ਐੱਫ.++ ਸਰਟੀਫਿਕੇਟ ਪ੍ਰਾਪਤ ਕਰਨ ਦੇ ਯੋਗ ਹੋ ਗਏ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਇਹ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਤੀਜੀ ਧਿਰ ਵੱਲੋਂ ਖੁੱਲ੍ਹੇ ਵਿਚ ਸ਼ੌਚ, ਵਿਅਕਤੀਗਤ, ਜਨਤਕ ਅਤੇ ਕਮਿਊਨਿਟੀ ਪਖਾਨਿਆਂ ਦੀ ਕਾਰਜਸ਼ੀਲਤਾ ਅਤੇ ਉਨ੍ਹਾਂ ਦੇ ਰੱਖ-ਰਖਾਵ ਦੀ ਸਥਿਤੀ ਦੀ ਜਾਂਚ ਕਰਕੇ ਮੁਲਾਂਕਣ ਕੀਤਾ ਜਾਂਦਾ ਹੈ, ਜਿਸ ਅਧੀਨ ਸਾਰੇ ਪਖਾਨੇ ਗੂਗਲ ਮੈਪ ‘ਤੇ ਹੋਣੇ ਚਾਹੀਦੇ ਹਨ ਅਤੇ ਖੁੱਲ੍ਹੇ ਵਿਚ ਸ਼ੌਚ ਨਹੀਂ ਹੋਣਾ ਚਾਹੀਦਾ।

ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਜੇਕਰ ਪੰਜਾਬ ਸੂਬੇ ਦੀ ਤੁਲਨਾ ਉੱਤਰੀ ਖੇਤਰ ਦੇ ਗੁਆਂਢੀ ਸੂਬਿਆਂ ਨਾਲ ਕੀਤੀ ਜਾਵੇ ਤਾਂ ਸੂਬੇ ਦੀਆਂ 99.38 ਫ਼ੀਸਦੀ ਯੂ.ਐੱਲ.ਬੀਜ਼ ਓ.ਡੀ.ਐਫ. +, ++ ਪ੍ਰਮਾਣਿਤ ਹਨ, ਜਿਸਦੇ ਮੁਕਾਬਲੇ ਹਿਮਾਚਲ ਪ੍ਰਦੇਸ਼ ਦੀਆਂ 75.40 ਫ਼ੀਸਦੀ (46/61) ਯੂ.ਐੱਲ.ਬੀਜ਼ ਓ.ਡੀ.ਐਫ. +, ++ ਪ੍ਰਮਾਣਿਤ ਹਨ, ਜਦਕਿ ਹਰਿਆਣਾ ਦੀਆਂ 81.60 ਫ਼ੀਸਦੀ (71/87), ਉਤਰਾਖੰਡ ਦੀਆਂ 88.89 ਫ਼ੀਸਦੀ (88/99), ਜੰਮੂ-ਕਸ਼ਮੀਰ ਦੀਆਂ 73.75 ਫ਼ੀਸਦੀ (59/80) ਅਤੇ ਦਿੱਲੀ ਦੀਆਂ 80 ਫ਼ੀਸਦੀ (4/5) ਪ੍ਰਮਾਣਿਤ ਹਨ।

ਉਹਨਾਂ ਖੁਲਾਸਾ ਕਰਦਿਆਂ ਦੱਸਿਆ ਕਿ ਸ਼ਹਿਰੀ ਪੰਜਾਬ ਨੂੰ 2 ਅਕਤੂਬਰ, 2018 ਨੂੰ ਵੀ ਓ.ਡੀ.ਐਫ. ਐਲਾਨਿਆ ਗਿਆ ਸੀ, ਜਦੋਂ ਸਾਰੇ ਯੂ.ਐਲ.ਬੀਜ਼ ਨੇ ਤੀਜੀ ਧਿਰ ਵੱਲੋਂ ਪ੍ਰਮਾਣਿਤ ਓ.ਡੀ.ਐਫ. ਦੀ ਪ੍ਰਮਾਣਿਕਤਾ ਹਾਸਲ ਕੀਤੀ ਸੀ। ਇਹ ਉਹਨਾਂ ਲੋਕਾਂ ਜਿਹਨਾਂ ਕੋਲ ਘਰੇਲੂ ਪਖਾਨੇ ਨਹੀਂ ਹਨ, ਨੂੰ ਆਈ.ਐਚ.ਐਚ.ਐਲਜ਼ (ਇੰਡਵੀਜ਼ੂਅਲ ਹਾਊਸ ਹੋਲਡ ਲੈਟਰੀਨਜ਼) ਬਣਾਉਣ ਅਤੇ ਕਮਿਊਨਿਟੀ ਪਖਾਨਿਆਂ ਦੀ ਉਸਾਰੀ ਤੇ ਵਰਤੋਂ ਕਰਨ ਅਤੇ ਜਨਤਕ ਪਖਾਨਿਆਂ ਦੀ ਉਸਾਰੀ ਤੇ ਸਾਂਭ ਸੰਭਾਲ ਲਈ ਉਤਸ਼ਾਹਿਤ ਕਰਨ ਨਾਲ ਸੰਭਵ ਹੋਇਆ ਹੈ।

ਸਥਾਨਕ ਸਰਕਾਰਾਂ ਮੰਤਰੀ ਨੇ ਅੱਗੇ ਦੱਸਿਆ ਕਿ ਦੇਸ਼ ਦੀਆਂ ਸਾਰੀਆਂ ਮਿਊਂਸਪਲ ਇਕਾਈਆਂ ਨੂੰ ਖੁੱਲ੍ਹੇ ਵਿੱਚ ਸ਼ੌਚ ਮੁਕਤ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਭਾਰਤ ਸਰਕਾਰ ਨੇ ਹੁਣ ਉੱਚ ਪੱਧਰੀ ਸਰਟੀਫਿਕੇਟ ਜਿਵੇਂ ਓ.ਡੀ.ਐਫ.+ ਅਤੇ ਓ.ਡੀ.ਐਫ.++ ਦੇ ਆਧਾਰ ‘ਤੇ ਸੂਬਿਆਂ ਦਾ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਪ੍ਰਕਿਰਿਆ ਦੌਰਾਨ ਹਾਲ ਹੀ ਵਿੱਚ ਤੀਜੀ ਧਿਰ ਦੇ ਮੁਲਾਂਕਣ ਰਾਹੀਂ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ 4374 ਸ਼ਹਿਰੀ ਸਥਾਨਕ ਇਕਾਈਆਂ ਦਾ ਖੁੱਲ੍ਹੇ ਵਿੱਚ ਸ਼ੌਚ ਮੁਕਤ/ਓ.ਡੀ.ਐਫ +/ਓ.ਡੀ.ਐਫ ++ ਸਰਟੀਫਿਕੇਟ ਲਈ ਮੁਲਾਂਕਣ ਕੀਤਾ ਗਿਆ। ਦੇਸ਼ ਭਰ ਵਿੱਚ, 88.18 ਫ਼ੀਸਦੀ ਯੂ.ਐੱਲ.ਬੀਜ਼ ਨੇ ਓ.ਡੀ.ਐਫ.+ ਅਤੇ ਓ.ਡੀ.ਐਫ.++ ਪ੍ਰਮਾਣਿਕਤਾ ਹਾਸਲ ਕੀਤੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments