ਬਿਓਰੋ। ਕ੍ਰਿਕਟਰ ਹਰਭਜਨ ਸਿੰਘ ਅਤੇ ਉਹਨਾਂ ਦੀ ਪਤਨੀ ਗੀਤਾ ਬਸਰਾ ਦੂਜੀ ਵਾਰ ਮਾਂ-ਬਾਪ ਬਣੇ ਹਨ। ਗੀਤਾ ਨੇ ਸ਼ਨੀਵਾਰ ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਹਰਭਜਨ ਸਿੰਘ ਨੇ ਟਵਿਟਰ ‘ਤੇ ਇਹ ਜਾਣਕਾਰੀ ਆਪਣੇ ਫੈਨਜ਼ ਨਾਲ ਸਾਂਝੀ ਕੀਤੀ।
ਸ਼ੁੱਕਰ ਆ ਤੇਰਾ ਮਾਲਕਾ- ਭੱਜੀ
ਟਵਿਟਰ ‘ਤੇ ਆਪਣੇ ਪੁੱਤਰ ਦੇ ਜਨਮ ਦੀ ਖ਼ਬਰ ਸਾਂਝੀ ਕਰਦਿਆਂ ਭੱਜੀ ਨੇ ਮਾਲਕ ਦਾ ਸ਼ੁਕਰਾਨਾ ਕੀਤਾ ਅਤੇ ਲਿਖਿਆ, “ਸਾਡਾ ਹੱਥ ਫੜਨ ਲਈ ਇੱਕ ਨਵਾਂ ਛੋਟਾ ਹੱਥ ਆ ਗਿਆ ਹੈ। ਉਸਦਾ ਪਿਆਰ ਸ਼ਾਨਦਾਰ ਅਤੇ ਸੋਨੇ ਦੀ ਤਰ੍ਹਾਂ ਕੀਮਤੀ ਹੈ। ਇੱਕ ਅਦਭੁਤ ਤੋਹਫਾ, ਇੰਨਾ ਖਾਸ ਅਤੇ ਪਿਆਰਾ। ਸਾਡੇ ਦਿਲ ਭਰੇ ਹੋਏ ਹਨ, ਸਾਡੀ ਲਾਈਫ ਹੁਣ ਕੰਪਲੀਟ ਹੋ ਗਈ ਹੈ। ਇੱਕ ਸਿਹਤਮੰਦ ਪੁੱਤਰ ਦੀ ਦਾਤ ਬਖਸ਼ਣ ਲਈ ਅਸੀਂ ਭਗਵਾਨ ਦਾ ਸ਼ੁਕਰਾਨਾ ਕਰਦੇ ਹਾਂ। ਗੀਤਾ ਅਤੇ ਬੱਚਾ ਦੋਵੇਂ ਸਿਹਤਮੰਦ ਹਨ।
ਹਰਭਜਨ ਸਿੰਘ ਨੇ ਅੱਗੇ ਲਿਖਿਆ, “ਅਸੀਂ ਖੁਸ਼ੀ ਨਾਲ ਭਰੇ ਹੋਏ ਹਾਂ ਅਤੇ ਆਪਣੇ ਸਾਰੇ ਫੈਨਜ਼ ਨੂੰ ਉਹਨਾਂ ਦੇ ਪਿਆਰ ਅਤੇ ਸੁਪੋਰਟ ਲਈ ਧੰਨਵਾਦ ਕਹਿਣਾ ਚਾਹੁੰਦੇ ਹਾਂ।” ਇਸ ਨੋਟ ਦੇ ਕੈਪਸ਼ਨ ‘ਚ ਭੱਜੀ ਨੇ ਲਿਖਿਆ, “ਪੁੱਤਰ ਦੀ ਦਾਤ ਮਿਲੀ ਹੈ…ਸ਼ੁਕਰ ਆ ਤੇਰਾ ਮਾਲਕਾ”
Blessed with a Baby boy 💙💙💙💙💙💙💙💙💙💙💙💙 shukar aa Tera maalka 🙏🙏 pic.twitter.com/dqXOUmuRID
— Harbhajan Turbanator (@harbhajan_singh) July 10, 2021
2016 ‘ਚ ਪਹਿਲੀ ਵਾਰ ਬਣੇ ਸਨ ਪੇਰੈਂਟਸ
ਕਾਬਿਲੇਗੌਰ ਹੈ ਕਿ ਹਰਭਜਨ ਅਤੇ ਗੀਤਾ ਪਹਿਲੀ ਵਾਰ 27 ਜੁਲਾਈ, 2016 ਨੂੰ ਮਾਂ-ਬਾਪ ਬਣੇ ਸਨ, ਜਦੋਂ ਗੀਤਾ ਨੇ ਬੇਟੀ ਹਿਨਾਇਆ ਨੂੰ ਜਨਮ ਦਿੱਤਾ ਸੀ। ਦੋਵੇਂ 29 ਅਕਤੂਬਰ, 2015 ਨੂੰ ਪੰਜਾਬ ਦੇ ਜਲੰਧਰ ‘ਚ ਵਿਆਹ ਦੇ ਬੰਧਨ ‘ਚ ਬੱਝੇ ਸਨ।