Home Defence ਫੌਜੀ ਨੇ ਜਦੋਂ ਖੇਡ ਦੇ ਮੈਦਾਨ 'ਚ ਚਮਕਾਇਆ ਭਾਰਤ ਦਾ ਨਾਂਅ, ਤਾਂ...

ਫੌਜੀ ਨੇ ਜਦੋਂ ਖੇਡ ਦੇ ਮੈਦਾਨ ‘ਚ ਚਮਕਾਇਆ ਭਾਰਤ ਦਾ ਨਾਂਅ, ਤਾਂ ਦੁਗਣੀ ਹੋਈ ਖੁਸ਼ੀ…ਕੈਪਟਨ ਸਰਕਾਰ ਦੇਵੇਗੀ 2 ਕਰੋੜ ਦਾ ਇਨਾਮ

ਬਿਓਰੋ। ਭਾਰਤ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਓਲੰਪਿਕ ਐਥਲੈਟਿਕਸ ‘ਚ ਦੇਸ਼ ਲਈ ਪਹਿਲੀ ਵਾਰ ਗੋਲਡ ਮੈਡਲ ਜਿੱਤਿਆ ਹੈ। ਇਹ ਜਿੱਤ ਇਸ ਕਰਕੇ ਹੋਰ ਵੀ ਅਹਿਮ ਹੋ ਜਾਂਦੀ ਹੈ, ਕਿਉਂਕਿ ਨੀਰਜ ਨਾ ਸਿਰਫ ਇੱਕ ਖਿਡਾਰੀ ਹਨ, ਬਲਕਿ ਭਾਰਤੀ ਫੌਜ ਦੇ ਜਵਾਨ ਵੀ ਹਨ। ਨੀਰਜ ਚੋਪੜਾ ਭਾਰਤੀ ਫੌਜ ਦੀ 4 ਰਾਜਪੁਤਾਨਾ ਰਾਈਫਲਜ਼ ‘ਚ ਸੂਬੇਦਾਰ ਹਨ।

ਸ਼ਨੀਵਾਰ ਨੂੰ ਜਦੋਂ ਨੀਰਜ ਨੇ ਗੋਲਡ ਮੈਡਲ ਦੇਸ਼ ਦੀ ਝੋਲੀ ਪਾਇਆ, ਤਾਂ ਉਹਨਾਂ ਦੀ ਰੈਜੀਮੈਂਟ ਦੇ ਸਾਥੀਆਂ ਨੇ ਵੀ ਖੂਬ ਜਸ਼ਨ ਮਨਾਇਆ। ਦਿੱਲੀ ‘ਚ ਰਾਜਪੁਤਾਨਾ ਰਾਈਫਲਜ਼ ਦੇ ਜਵਾਨਾਂ ਨੇ ਭਾਰਤ ਮਾਤਾ, ਇੰਡੀਅਨ ਆਰਮੀ ਦੇ ਨਾਲ-ਨਾਲ ਨੀਰਜ ਦੇ ਜੈਕਾਰੇ ਲਾਏ। ਇਸ ਤੋਂ ਬਾਅਦ ਜਵਾਨਾਂ ਨੇ ਰੈਜੀਮੈਂਟਲ ਸੌਂਗ ਵੀ ਗਾਇਆ।

ਫੌਜ ਮੁਖੀ ਨੇ ਨੀਰਜ ਨੂੰ ਦਿੱਤੀ ਵਧਾਈ

ਇੰਡੀਅਨ ਆਰਮੀ ਦੇ ਟਵਿਟਰ ਹੈਂਡਲ ਤੋਂ ਕੀਤੇ ਗਏ ਟਵੀਟ ‘ਚ ਭਾਰਤੀ ਫੌਜ ਮੁਖੀ ਅਤੇ ਫੌਜ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਨੀਰਜ ਨੂੰ ਇਸ ਇਤਿਹਾਸਕ ਜਿੱਤ ‘ਤੇ ਵਧਾਈ ਦਿੱਤੀ ਗਈ।

ਕੈਪਟਨ ਵੱਲੋਂ 2 ਕਰੋੜ ਦੇਣ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੀਰਜ ਚੋਪੜਾ ਨੂੰ 2 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਸੀਐੱਮ ਨੇ ਟਵਿਟਰ ‘ਤੇ ਲਿਖਿਆ, “ਨੀਰਜ ਚੋਪੜਾ ਨੇ ਇੱਕ ਫੌਜੀ ਦੇ ਤੌਰ ‘ਤੇ ਦੇਸ਼ ਦਾ ਮਾਣ ਵਧਾਇਆ ਹੈ। ਉਹਨਾਂ ਦੀ ਇਹ ਉਪਲਬਧੀ ਇਤਿਹਾਸਕ ਹੈ। ਇਹ ਸਾਡਾ ਸੁਭਾਗ ਹੈ ਕਿ ਅਸੀਂ ਉਹਨਾਂ ਨੂੰ 2 ਕਰੋੜ ਰੁਪਏ ਦਾ ਸਪੈਸ਼ਲ ਕੈਸ਼ ਇਨਾਮ ਦੇਣ ਜਾ ਰਹੇ ਹਾਂ। ਸਾਰੇ ਭਾਰਤੀਆਂ ਅਤੇ ਫੌਜੀਆਂ ਲਈ ਇੱਕ ਮਾਣ ਵਾਲਾ ਪਲ।”

ਮੋਦੀ ਦਾ 8 ਸਾਲ ਪੁਰਾਣਾ ਵੀਡੀਓ ਵਾਇਰਲ

ਇਸ ਸਭ ਦੇ ਵਿਚਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ 8 ਸਾਲ ਪੁਰਾਣਾ ਉਹ ਬਿਆਨ ਵੀ ਸੋਸ਼ਲ ਮੀਡੀਆ ‘ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ‘ਚ ਉਹਨਾਂ ਨੇ ਕਿਹਾ ਸੀ ਕਿ ਜੇਕਰ ਫੌਜ ਦੇ ਜਵਾਨਾਂ ਨੂੰ ਟ੍ਰੇਨਿੰਗ ਦੇ ਦਿੱਤੀ ਜਾਵੇ, ਤਾਂ 5-10 ਮੈਡਲ ਤਾਂ ਓਹੀ ਲਿਆ ਸਕਦੇ ਹਨ। ਇਹ ਵੀਡੀਓ 2013 ਦਾ ਹੈ, ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਮੋਦੀ ਇੱਕ ਕਾਲਜ ‘ਚ ਸਪੀਚ ਦਿੰਦਿਆਂ 2012 ਦੇ ਲੰਡਨ ਓਲੰਪਿਕ ‘ਚ ਭਾਰਤ ਦੇ ਗੋਲਡ ਮੈਡਲ ਨਾ ਲਿਆਉਣ ਬਾਰੇ ਬੋਲ ਰਹੇ ਸਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments