ਬਿਓਰੋ। ਕੇਂਦਰ ਸਰਕਾਰ ਵੱਲੋਂ ਮੰਗਲਵਾਰ ਨੂੰ CBSE ਦੀ 12ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਕੇਂਦਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ, ਪਰ ਨਾਲ ਹੀ ਕਿਹਾ ਕਿ ਕੇਂਦਰ ਵੱਲੋਂ ਇਹ ਫ਼ੈਸਲਾ ਆਪਣੇ ਹਰ ਫ਼ੈਸਲੇ ਦੀ ਤਰ੍ਹਾਂ ਅਗਲਾ ਪਲਾਨ ਦੱਸੇ ਬਿਨ੍ਹਾਂ ਕੀਤਾ ਗਿਆ ਹੈ।
ਸੂਬੇ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਸਾਰੇ ਸੂਬਿਆਂ ਦੇ ਸਿੱਖਿਆ ਮੰਤਰੀਆਂ ਨਾਲ ਮੀਟਿੰਗ ਕਰਕੇ ਪਲਾਨ ਤਿਆਰ ਕੀਤਾ ਜਾਵੇ, ਕਿਉਂਕਿ ਸਟੇਟ ਬੋਰਡ ਵੀ ਸੈਂਟਰ ਬੋਰਡ ਵੱਲ ਦੇਖ ਕੇ ਹੀ ਫੈਸਲਾ ਲੈਂਦੇ ਹਨ। ਸਿੰਗਲਾ ਨੇ ਅਪੀਲ ਕੀਤੀ ਕਿ ਕੇਂਦਰ 12 ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੂਰੀ ਯੋਜਨਾ ਲੈ ਕੇ ਆਵੇ, ਤਾਂ ਜੋ ਸੂਬੇ ਉਸ ਅਨੁਸਾਰ ਆਪਣਾ ਕੋਈ ਫੈਸਲਾ ਲੈ ਸਕਣ ਅਤੇ ਬੱਚਿਆਂ ਦਾ ਨੁਕਸਾਨ ਨਾ ਹੋ ਸਕੇ।