Home Corona ਕੋਰੋਨਾ ਦੀ ਸੰਭਾਵੀ ਤੀਜੀ ਲਹਿਰ ‘ਤੇ ਪੰਜਾਬ ਸਰਕਾਰ ਅਲਰਟ...ਨਵੀਆਂ ਗਾਈਡਲਾਈਨਜ਼ ਜਾਰੀ

ਕੋਰੋਨਾ ਦੀ ਸੰਭਾਵੀ ਤੀਜੀ ਲਹਿਰ ‘ਤੇ ਪੰਜਾਬ ਸਰਕਾਰ ਅਲਰਟ…ਨਵੀਆਂ ਗਾਈਡਲਾਈਨਜ਼ ਜਾਰੀ

ਚੰਡੀਗੜ੍ਹ। ਕੋਰੋਨਾ ਦੀ ਤੀਜੀ ਲਹਿਰ ਦੇ ਖਤਰੇ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਇੱਕ ਵਾਰ ਫਿਰ ਅਲਰਟ ਹੋ ਗਈ ਹੈ। ਸਰਕਾਰ ਨੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਅਜਿਹੇ ਲੋਕਾਂ ਨੂੰ ਕੋਰੋਨਾ ਦੀ ਨੇਗੇਟਿਵ RT-PCR ਰਿਪੋਰਟ ਵਿਖਾਉਣਾ ਜ਼ਰੂਰੀ ਹੋਵੇਗਾ। ਹਾਲਾਂਕਿ ਜੋ ਲੋਕ ਵੈਕਸੀਨ ਦੀ ਦੋਵੇਂ ਡੋਜ਼ ਲੈ ਚੁੱਕੇ ਹਨ, ਉਹਨਾਂ ਦੇ ਲਈ ਨੇਗੇਟਿਵ ਰਿਪੋਰਟ ਜ਼ਰੂਰੀ ਨਹੀਂ ਹੈ।

ਬੰਦ ਨਹੀਂ ਹੋਣਗੇ ਸਕੂਲ
ਸੀਐੱਮ ਦੀ ਅਗਵਾਈ ‘ਚ ਹੋਈ ਕੋਵਿਡ ਰਿਵਿਊ ਕਮੇਟੀ ‘ਚ ਸਕੂਲਾਂ ਦੇ ਹਾਲਾਤ ‘ਤੇ ਵੀ ਚਰਚਾ ਹੋਈ। ਸੀਐੱਮ ਨੇ ਹਦਾਇਤ ਦਿੱਤੀ ਕਿ ਸਿਰਫ਼ ਦੋਵੇਂ ਡੋਜ਼ ਲਗਵਾ ਚੁੱਕੇ ਟੀਚਰਜ਼ ਦੀ ਹੀ ਸਕੂਲਾਂ ‘ਚ ਡਿਊਟੀ ਲੱਗੇ। ਇਸਦੇ ਨਾਲ ਹੀ ਇੱਕ ਬੈਂਚ ‘ਤੇ ਇੱਕ ਬੱਚਾ ਬੈਠੇ, ਇਹ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਸਕੂਲਾਂ ‘ਚ ਰੋਜਾਨਾ ਘੱਟੋ-ਘੱਟ 10 ਹਜਾਰ ਕੋਰੋਨਾ ਟੈਸਟਿੰਗ ਲਈ ਵੀ ਹਦਾਇਤ ਦਿੱਤੀ ਗਈ ਹੈ।

ਸੂਬੇ ਭਰ ‘ਚ ਟੈਸਟਿੰਗ ਵਧਾਉਣ ਦਾ ਆਦੇਸ਼
ਸੀਐੱਮ ਨੇ ਤੀਜੀ ਲਹਿਰ ਦੇ ਖਤਰੇ ਨੂੰ ਵੇਖਦੇ ਹੋਏ ਟੈਸਟਿੰਗ ਵਧਾਉਣ ਦਾ ਵੀ ਆਦੇਸ਼ ਦਿੱਤੇ ਹਨ। ਸਿਹਤ ਵਿਭਾਗ ਨੂੰ ਰੋਜਾਨਾ ਟੈਸਟਿੰਗ 60 ਹਜਾਰ ਟੈਸਟ ਕਰਨ ਲਈ ਕਿਹਾ ਗਿਆ ਹੈ। ਇਸ ਦੌਰਾਨ ਸੀਐੱਮ ਨੇ ਲੁਧਿਆਣਾ ‘ਚ ਚਿਲਡ੍ਰਨ ਕੋਵਿਡ ਸੈਂਟਰ ਅਤੇ ਫ਼ਰੀਦਕੋਟ ‘ਚ ਆਕਸੀਜ਼ਨ ਪਲਾਂਟ ਦੀ ਸ਼ੁਰੂਆਤ ਕੀਤੀ।

ਵੈਕਸੀਨੇਸ਼ਨ ‘ਚ ਤੇਜੀ ਲਿਆਉਣ ਦੀ ਹਦਾਇਤ
ਕੋਵਿਡ ਰਿਵਿਊ ਮੀਟਿੰਗ ‘ਚ ਵੈਕਸੀਨੇਸ਼ਨ ਦੀ ਵੀ ਸਮੀਖਿਆ ਕੀਤੀ ਗਈ। ਸੀਐੱਮ ਮੁਤਾਬਕ, ਹੁਣ ਤੱਕ ਪੰਜਾਬ ਦੇ ਕਰੀਬ 82 ਲੱਖ ਲੋਕ, ਜੋ ਕੁੱਲ ਅਬਾਦੀ ਦਾ 40 ਫੀਸਦ ਹਿੱਸਾ ਹੈ, ਨੂੰ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ ਅਤੇ 24 ਲੱਖ ਲੋਕਾਂ ਨੂੰ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਸੀਐੱਮ ਨੇ ਕਿਹਾ ਕਿ ਜੇਕਰ ਕੇਂਦਰ ਤੋਂ ਉਚਿਤ ਵੈਕਸੀਨ ਮਿਲੇ, ਤਾਂ ਸਰਕਾਰ ਕੋਲ ਰੋਜਾਨਾ 8 ਲੱਖ ਵੈਕਸੀਨ ਲਗਾਉਣ ਦੀ ਸਮਰੱਥਾ ਹੈ। ਸੀਐੱਮ ਨੇ ਸਿਹਤ ਵਿਭਾਗ ਨੂੰ ਵੈਕਸੀਨੇਸ਼ਨ ‘ਚ ਪੂਰੀ ਤੇਜੀ ਲਿਆਉਣ ਦਾ ਆਦੇਸ਼ ਦਿੱਤਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments