Home Governance & Management VIP ਕਲਚਰ ‘ਤੇ ਸੀਐੱਮ ਭਗਵੰਤ ਮਾਨ ਨੇ ਚਲਾਈ ਕੈਂਚੀ…!! ਮੰਤਰੀਆਂ ਅਤੇ ਅਫ਼ਸਰਾਂ...

VIP ਕਲਚਰ ‘ਤੇ ਸੀਐੱਮ ਭਗਵੰਤ ਮਾਨ ਨੇ ਚਲਾਈ ਕੈਂਚੀ…!! ਮੰਤਰੀਆਂ ਅਤੇ ਅਫ਼ਸਰਾਂ ਲਈ ਜਾਰੀ ਕੀਤਾ ਫ਼ਰਮਾਨ

November 28, 2022
(Chandigarh)

ਮੁੱਖ ਮੰਤਰੀ ਭਗਵੰਤ ਮਾਨ ਨੇ VIP ਕਲਚਰ ਨੂੰ ਰੋਕਣ ਲਈ ਨਵਾਂ ਆਦੇਸ਼ ਜਾਰੀ ਕੀਤਾ ਹੈ। ਸੀਐੱਮ ਮਾਨ ਨੇ ਸਾਰੇ ਮੰਤਰੀਆਂ-ਵਿਧਾਇਕਾਂ ਅਤੇ ਅਫ਼ਸਰਾਂ ਨੂੰ ਮਹਿੰਗੇ ਅਤੇ ਆਲੀਸ਼ਾਨ ਹੋਟਲਾਂ ਦੀ ਥਾਂ ਸਰਕਾਰੀ ਗੈਸਟ ਹਾਊਸਾਂ ਵਿੱਚ ਰੁਕਣ ਲਈ ਕਿਹਾ ਹੈ। ਇਸ ਆਦੇਸ਼ ਤੋਂ ਬਾਅਦ ਨਾਂ ਸਿਰਫ਼ VIP ਕਲਚਰ ‘ਤੇ ਰੋਕ ਲੱਗੇਗੀ, ਬਲਕਿ ਸੂਬੇ ਦੇ ਸਰਕਾਰੀ ਖ਼ਜ਼ਾਨੇ ਦਾ ਖਰਚ ਵੀ ਘਟੇਗਾ।

CM ਭਗਵੰਤ ਮਾਨ ਨੇ ਕਿਹਾ ਕਿ ਸਰਕਿਟ ਹਾਊਸ ਸਮੇਤ ਦੂਜੇ ਸਰਕਾਰੀ ਗੈਸਟ ਹਾਊਸ ਮੰਤਰੀਆਂ ਅਤੇ ਅਫ਼ਸਰਾਂ ਦੇ ਠਹਿਰਨ ਲਈ ਬਣੇ ਹਨ। ਫਿਰ ਵੀ ਮੰਤਰੀ-ਵਿਧਾਇਕ ਅਤੇ ਅਫਸਰ ਨਿੱਜੀ ਹੋਟਲਾਂ ਵਿੱਚ ਠਹਿਰਦੇ ਹਨ, ਜਿਸ ਨਾਲ ਸਰਕਾਰੀ ਖ਼ਜ਼ਾਨੇ ‘ਤੇ ਵਾਧੂ ਬੋਝ ਪੈਂਦਾ ਹੈ। ਸੀਐੱਮ ਨੇ ਕਿਹਾ ਕਿ ਹੁਣ ਜਦੋਂ ਵੀ ਕੋਈ ਮੰਤਰੀ, ਵਿਧਾਇਕ ਅਤੇ ਅਧਿਕਾਰੀ ਫੀਲਡ ਵਿੱਚ ਜਾਂਦਾ ਹੈ, ਤਾਂ ਸਰਕਿਟ ਹਾਊਸ ਜਾਂ ਸਰਕਾਰੀ ਗੈਸਟ ਹਾਊਸ ਵਿੱਚ ਹੀ ਠਹਿਰਨਾ ਪਏਗਾ।

ਆਮ ਲੋਕਾਂ ਲਈ ਵੀ ਗੈਸਟ ਹਾਊਸ ਖੋਲ੍ਹਣ ਦੀ ਪਲਾਨਿੰਗ

ਸਰਕਾਰ ਵੱਲੋਂ ਤਿਆਰ ਕੀਤੀ ਗਈ ਨਵੀਂ ਪਾਲਿਸੀ ਦੇ ਤਹਿਤ ਸਰਕਿਟ ਅਤੇ ਸਰਕਾਰੀ ਗੈਸਟ ਹਾਊਸਾਂ ਨੂੰ ਆਮ ਲੋਕਾਂ ਲਈ ਵੀ ਖੋਲ੍ਹਣ ਦੀ ਪਲਾਨਿੰਗ ਚੱਲ ਰਹੀ ਹੈ। ਜੇਕਰ ਇਹ ਨਵੀਂ ਪਾਲਿਸੀ ਲਾਗੂ ਹੁੰਦੀ ਹੈ, ਤਾਂ ਆਮ ਜਨਤਾ ਵੀ ਸਰਕਿਟ ਹਾਊਸਾਂ ਅਤੇ ਗੈਸਟ ਹਾਊਸਾਂ ਵਿੱਚ ਕਮਰੇ ਬੁੱਕ ਕਰਵਾ ਸਕਦੀ ਹੈ। ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ, ਪੰਜਾਬ ਵਿੱਚ 7 ਸਰਕਿਟ ਹਾਊਸ ਅਤੇ ਸੈਂਕੜੇ ਰੈਸਟ ਹਾਊਸ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments