ਬਜਟ 2020-21 ਮਨਪ੍ਰੀਤ ਬਾਦਲ ਵਲੋਂ ਕੀਤੇ ਗਏ ਖਾਸ ਐਲਾਨ –
ਸਾਲ 2020-21 ਲਈ 1,54,805 ਕਰੋੜ ਰੁਪਏ ਦਾ ਬਜਟ।
ਜੇਲ੍ਹਾਂ ਦੀ ਸੁਰੱਖਿਆ ਲਈ 25 ਕਰੋੜ ਰੁਪਏ ਰੱਖੇ ਗਏ।
ਸਰਕਾਰੀ ਇਮਾਰਤਾਂ ਦੀ ਮੁਰੰਮਤ ਲਈ ਰੱਖ ਗਏ 60 ਕਰੋੜ ਰੁਪਏ।
ਕੰਢੀ ਖੇਤਰਾਂ ਲਈ 100 ਕਰੋੜ ਰੁਪਏ ਰਾਖਵੇ।
ਸਕੂਲ ਸਿੱਖਿਆ ਲਈ 12 ਹਜਾਰ 448 ਕਰੋੜ ਰੁਪਏ ਰੱਖੇ ਗਏ।
35 ਕਰੋੜ ਰੁਪਏ ਨਾਲ ਬਣਾਏ ਜਾਣਗੇ ਆਈਟੀਆਈ ਸੈਂਟਰ।
19 ਨਵੇਂ ਆਈ ਟੀ ਆਈ ਸੈਂਟਰ ਬਣਾਏ ਜਾਣਗੇ।
ਸਰਹੱਦੀ ਖੇਤਰਾਂ ਲਈ ਰੱਖੇ ਗਏ 200 ਕਰੋੜ ਰੁਪਏ।
ਉਦਯੋਗਾਂ ਨੂੰ ਸਸਤੀ ਬਿਜਲੀ ਦੇਣ ਲਈ ਰੱਖੇ ਗਏ 2,267 ਕਰੋੜ ਰੁਪਏ।
ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦਾ ਐਲਾਨ।
100 ਕਰੋੜ ਰੁਪਏ ਦੀ ਲਾਗਤ ਨਾਲ 4150 ਕਲਾਸ ਰੂਮਾਂ ਦਾ ਨਿਰਮਾਣ ਹੋਵੇਗਾ।
ਮੁਲਾਜ਼ਮਾ ਦੇ ਸੇਵਾਮੁਕਤੀ ਦੇ ਸਮਾਂ ਘਟਾ ਕੇ 60 ਤੋਂ 58 ਸਾਲ।
ਕਿਸਾਨ ਕਰਜ ਮੁਆਫੀ ਲਈ ਰੱਖੇ 520 ਕਰੋੜ ਰੁਪਏ।
ਪੰਜਾਬ ਵਿਚ ਨਵੀਂ ਭਰਤੀ ਜਲਦੀ ਸ਼ੁਰੂ ਹੋਵੇਗੀ।
1 ਮਾਰਚ ਤੋਂ ਡੀਏ ਦੀ 6 ਫੀਸਦੀ ਕਿਸ਼ਤ ਜਾਰੀ ਹੋਵੇਗੀ।
ਮੰਡੀ ਫੀਸ 6 ਫੀਸਦੀ ਤੋਂ ਘਟਾ ਕੇ 1 ਫੀਸਦੀ ਕੀਤੀ।
ਬੇਜ਼ਮੀਨੇ ਕਿਸਾਨ- ਮਜ਼ਦੂਰਾਂ ਲਈ ਕਰਜ਼ਾ ਮੁਆਫੀ ਦਾ ਐਲਾਨ।
ਪੰਜਾਬ ਦੀ ਸਲਾਨਾ ਆਮਦਨ 1 ਲੱਖ 66 ਹਜ਼ਾਰ 130 ਕਰੋੜ।
ਪੰਜਾਬ ਉੱਤੇ ਕੁ੍ੱਲ ਕਰਜ਼ਾ 2 ਲੱਖ 48 ਹਜ਼ਾਰ 230 ਕਰੋੜ ਰੁਪਏ ਹੈ।
ਸਿਹਤ ਸੈਕਟਰ ਲਈ 4 ਹਜ਼ਾਰ 675 ਕਰੋੜ ਰੁਪਏ ਰੱਖੇ।
ਖੇਡਾਂ ਲਈ 270 ਕਰੋੜ ਰੁਪਏ ਰੱਖੇ।
ਸ਼ਹਿਰੀ ਵਿਕਾਸ ਲਈ 5 ਹਜ਼ਾਰ ਕਰੋੜ ਰੁਪਏ ਰੱਖੇ।
ਪੀਣ ਵਾਲੇ ਪਾਣੀ ਲਈ ਰੱਖੇ ਗਏ 2 ਹਜ਼ਾਰ 29 ਕਰੋੜ ਰੁਪਏ।
ਨਹਿਰੀ ਪਾਣੀ ਲਈ 2510 ਕਰੋੜ ਰੁਪਏ ਰੱਖੇ।
8 ਹਜ਼ਾਰ 275 ਕਰੋੜ ਕਿਸਾਨਾਂ ਵਾਸਤੇ ਮੁਫ਼ਤ ਬਿਜਲੀ ਲਈ ਰੱਖੇ।
ਕਿਸਾਨਾਂ ਲਈ ਮੁਫ਼ਤ ਬਿਜਲੀ ਲਈ 8, 247 ਕਰੋੜ ਲਿਖੇ ਗਏ ਹਨ।
ਮੰਡੀਆਂ ਵਿਚ ਫ਼ਲ ਅਤੇ ਸਬਜ਼ੀਆਂ ’ਤੇ ਲੱਗਦੀ 4 ਫੀਸਦ ਸਰਕਾਰੀ ਫੀਸ ਨੂੰ ਘਟਾ ਕੇ ਇੱਕ ਫੀਸਦ ਕਰਨ ਦਾ ਪ੍ਰਸਤਾਵ ਹੈ।
ਗੁਰਦਾਸਪੁਰ ਅਤੇ ਬਲਾਚੌਰ ਵਿੱਚ 2 ਖੇਤੀਬਾੜੀ ਕਾਲਜ ਬਣਾਉਣ ਲਈ 14 ਕਰੋੜ ਰੁਪਏ ਰੱਖੇ ਗਏ ਹਨ।
ਪਰਾਲ਼ੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਪ੍ਰਤੀ ਕੁਇੰਟਲ 100 ਰੁਪਏ ਦੇਣ ਦਾ ਪ੍ਰਸਤਾਵ ਹੈ।
ਝੋਨੇ ਦੀ ਬਜਾਇ ਮੱਕੀ ਨੂੰ ਤਰਜੀਹ ਦੇਣ ਦੀ ਸਕੀਮ ਲਈ 200 ਕਰੋੜ ਦਾ ਫੰਡ।
ਪੰਜਾਬ ਸਰਕਾਰ ਨੇ 12ਵੀਂ ਤੱਕ ਸਾਰੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਕੀਤਾ ਹੈ। ਸਾਰੇ ਸਰਕਾਰੀ ਹਾਈ ਸਕੂਲਾਂ ਨੂੰ ਸਮਾਰਟ ਬਣਾਉਣ ਦਾ ਪ੍ਰਸਤਾਵ ਹੈ।
ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾਉਣ ਲਈ ਮੁਫ਼ਤ ਟਰਾਂਸਪੋਰਟ ਸਹੂਲਤ ਦੇਣ, 259 ਸਕੂਲਾਂ ਵਿਚ ਸੋਲਰ ਪਾਵਰ ਮੁਹੱਈਆ ਕਰਵਾਉਣ ਦੀ ਸਕੀਮ।