ਡੈਸਕ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 7 ਦਿਨਾਂ ਲਈ ਕੁਆਰੰਟੀਨ ਹੋਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਇਹ ਫੈਸਲਾ ਦੋ ਕਾਂਗਰਸੀ ਐੱਮਐੱਲਏ ਕੁਲਬੀਰ ਸਿੰਘ ਤੇ ਨਿਰਮਲ ਸਿੰਘ ਸ਼ੁਤਰਾਣਾ ਜਿਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਉਨ੍ਹਾਂ ਦੇ ਸੰਪਰਕ ਵਿਚ ਆਉਣ ਕਾਰਨ ਡਾਕਟਰਾਂ ਦੀ ਸਲਾਹ ‘ਤੇ ਅਤੇ ਸਰਕਾਰੀ ਪ੍ਰੋਟੋਕੋਲ ਦਾ ਪਾਲਣ ਕਰਦੇ ਹੋਏ ਇਹ ਫ਼ੈਸਲਾ ਲਿਆ।
ਦਸ ਦਈਏ ਕਿ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਤੇ ਕੁਲਬੀਰ ਸਿੰਘ ਜ਼ੀਰਾ ਦੀ ਰਿਪੋਰਟ ਸ਼ੁੱਕਰਵਾਰ ਨੂੰ ਉਸ ਸਮੇਂ ਪਾਜ਼ੇਟਿਵ ਆ ਗਈ ਜਦੋਂ ਉਹ ਵਿਧਾਨ ਸਭਾ ਸੈਸ਼ਨ ‘ਚ ਹਿੱਸਾ ਲੈ ਰਹੇ ਸਨ। 25 ਅਗਸਤ ਨੂੰ ਇਨ੍ਹਾਂ ਦੀ ਰਿਪੋਰਟ ਨੈਗੇਟਿਵ ਸੀ। ਹੁਣ ਸਦਨ ‘ਚ ਜਿੰਨੇ ਵੀ ਵਿਧਾਇਕ, ਮੰਤਰੀ ਸ਼ਾਮਲ ਹੋਏ ਸਨ ਉਨ੍ਹਾਂ ਨੂੰ ਵੀ ਕੁਆਰੰਟਾਈਨ ਹੋਣਾ ਪੈ ਸਕਦਾ ਹੈ।
ਨਿਰਮਲ ਸਿੰਘ ਸ਼ੁਤਰਾਣਾ ਐੱਮਐੱਲਏ ਹੋਸਟਲ ਦੀ ਲੈਬ ‘ਚ ਤੁਰੰਤ ਉਨ੍ਹਾਂ ਦਾ ਟੈਸਟ ਕਰਵਾਇਆ ਗਿਆ ਤਾਂ ਉਹ ਪਾਜ਼ੇਟਿਵ ਨਿਕਲ ਆਏ। ਉਸ ਦੇ ਬਾਅਦ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਸਿਹਤ ਅਧਿਕਾਰੀ ਦਾ ਫੋਨ ਆਇਆ ਕਿ ਉਨ੍ਹਾਂ ਨੇ ਜਿਹੜੇ ਨਮੂਨੇ ਦਿੱਤੇ ਸਨ, ਉਸ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ ਉਹ ਤੁਰੰਤ ਸਦਨ ਤੋਂ ਬਾਹਰ ਚਲੇ ਗਏ।