Home CRIME ਕੋਰੋਨਾ ਦੀ ਆੜ 'ਚ ਮਰੀਜ਼ਾਂ  ਤੋਂ ਠੱਗੀ ਮਾਰਨ ਵਾਲੇ ਤਿੰਨ ਮੁਲਜ਼ਮ ਚੜ੍ਹੇ...

ਕੋਰੋਨਾ ਦੀ ਆੜ ‘ਚ ਮਰੀਜ਼ਾਂ  ਤੋਂ ਠੱਗੀ ਮਾਰਨ ਵਾਲੇ ਤਿੰਨ ਮੁਲਜ਼ਮ ਚੜ੍ਹੇ ਪੰਜਾਬ ਪੁਿਲਸ ਦੇ ਹੱਥੇ

ਮੋਹਾਲੀ। ਪੰਜਾਬ ‘ਚ ਕੋਰੋਨਾ ਅਤੇ ਬਲੈਕ ਫੰਗਸ ਦੇ ਇਲਾਜ ਲਈ ਇਸਤੇਮਾਲ ਕੀਤੇ ਜਾਂਦੇ ਇੰਜੇਕਸ਼ਨ Remdesivir ਅਤੇ Amphonex ਦੀ ਸਪਲਾਈ ਮੁਹੱਈਆ ਕਰਵਾਉਣ ਦੇ ਨਾੰਅ ‘ਤੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਲੋੜਵੰਦ ਮਰੀਜਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਗਿਰੋਹ ਸਬੰਧੀ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਜ਼ੀਰਕਪੁਰ ਪੁਲਿਸ ਨੇ ਕੇਸ ਦਰਜ ਕਰਕੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

ਗ੍ਰਿਫ਼ਤਾਰ ਕੀਤੇ ਗਏ ਤਿੰਨੇ ਮੁਲਜ਼ਮਾਂ ‘ਚੋਂ ਇੱਕ ਅਮੀਤ ਕੁਮਾਰ ਜ਼ੀਰਕਪੁਰ ਦਾ ਵਾਸੀ ਹੈ, ਜਦਕਿ 2 ਮਨਦੀਪ ਸਿੰਘ ਅਤੇ ਕੁਲਵਿੰਦਰ ਕੁਮਾਰ ਕੁਰੂਕਸ਼ੇਤਰ, ਹਰਿਆਣਾ ਦੇ ਰਹਿਣ ਵਾਲੇ ਹਨ।

ਇਸ ਤਰ੍ਹਾਂ ਕਰਦੇ ਸਨ ਠੱਗੀ

ਜਾਣਕਾਰੀ ਮੁਤਾਬਕ, ਮੁਲਜ਼ਮ ਲੋੜਵੰਦ ਪੀੜਤ ਲੋਕਾਂ ਨਾਲ ਕਰਨਾ ਮਹਾਮਾਰੀ ਅਤੇ ਬਲੈਕ ਫੰਗਸ ਦੇ ਇਲਾਜ ਲਈ ਵਰਤੇ ਜਾਂਦੇ ਇੰਜੇਕਸ਼ਨ Remdesivir ਅਤੇ Amphonex ਦੀ ਸਪਲਾਈ ਕਰਨ ਦੇ ਬਹਾਨੇ ਉਨ੍ਹਾਂ ਪਾਸੋਂ ਮੋਟੀ ਰਕਮ ਆਪਣੇ ਬੈਂਕ ਖਾਤਿਆਂ ਵਿੱਚ ਪਵਾ ਲੈਂਦੇ ਸਨ। ਅਤੇ ਬਾਅਦ ਵਿੱਚ ਇੰਜੇਕਸ਼ਨ ਵੀ ਸਪਲਾਈ ਨਹੀਂ ਕਰਦੇ ਸਨ ਗ੍ਰਿਫਤਾਰ ਕੀਤੇ ਦੋਸ਼ੀਆਂ ਪਾਸੋਂ Remdesivir ਅਤੇ Amphonex ਇੰਜੇਕਸ਼ਨ ਦੀ ਸਪਲਾਈ ਦੇ ਬਹਾਨੇ ਪੀੜਤਾ ਪਾਸੋ ਠੱਗੀ ਮਾਰੇ 14 ਲੱਖ ਰੁਪਏ ਵੀ ਬਰਾਮਦ ਹੋਏ ਹਨ।

WhatsApp ਨੂੰ ਬਣਾਇਆ ਠੱਗੀ ਦਾ ਜ਼ਰੀਆ

ਮੁਲਜ਼ਮ ਕੁਲਵਿੰਦਰ ਕੁਮਾਰ ਵੱਲੋਂ ਆਪਣਾ ਮੋਬਾਈਲ ਨੰਬਰ ਵੱਖ-ਵੱਖ WhatsApp ਗਰੁੱਪਜ਼ ‘ਚ ਪਾ ਕੇ Remdesivir ਅਤੇ Amphonex ਇੰਜੇਕਸ਼ਨ ਦੀ ਸਪਲਾਈ ਕਰਨ ਸਬੰਧੀ ਐਡ ਪਾਈ ਜਾਂਦੀ ਸੀ, ਜਿਸ ਨੂੰ ਵੇਖ ਕੇ ਲੋੜਵੰਦ ਕੁਲਵਿੰਦਰ ਕੁਮਾਰ ਨੂੰ ਵੱਟਸਐਪ ‘ਤੇ ਸੰਪਰਕ ਕਰਦੇ ਸਨ। ਕੁਲਵਿੰਦਰ ਸਿੰਘ ਉਨ੍ਹਾਂ ਪਾਸੋਂ ਇੰਜੇਕਸ਼ਨ ਸਬੰਧੀ ਅਦਾਇਗੀ ਮੁਲਜ਼ਮ ਅਮੀਤ ਕੁਮਾਰ ਦੇ ਬੈਂਕ ਖਾਤਿਆਂ ਵਿੱਚ ਕਰਵਾ ਲੈਂਦਾ ਸੀ। ਬਾਅਦ ਵਿੱਚ ਮਨਦੀਪ ਸਿੰਘ, ਅਮੀਤ ਕੁਮਾਰ ਦੇ ਬੈਂਕ ਖ਼ਾਤਿਆਂ ਵਿੱਚ ਆਏ ਪੈਸਿਆਂ ਨੂੰ ਵੱਖ-ਵੱਖ ਜਗ੍ਹਾ ਤੋਂ ਕਢਵਾਉਣ ਦਾ ਕੰਮ ਕਰਦਾ ਸੀ। ਇਨ੍ਹਾਂ ਪੈਸਿਆ ਨੂੰ ਇਹ ਤਿੰਨੇ ਮੁਲਜ਼ਮ ਆਪਸ ਵਿੱਚ ਵੰਡ ਲੈਂਦੇ ਸਨ।

ਬਹਿਰਹਾਲ ਪੁਲਿਸ ਨੇ ਤਿੰਨੇ ਮੁਲਜ਼ਮਾਂ ਦਾ 4 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਿਸ ਵੱਲੋਂ ਮੁਲਜ਼ਮਾਂ ਤੋਂ ਹੋਈ ਬਰਾਮਦਗੀਆਂ ਇਸ ਤਰ੍ਹਾਂ ਹਨ:-

1. ਮਨਦੀਪ ਸਿੰਘ ਪਾਸੋਂ 3 ਲੱਖ ਰੁਪਏ ਅਤੇ 4 ਵੱਖ-ਵੱਖ ਬੈਂਕ ਦੇ ATM ਕਾਰਡ।
2. ਕੁਲਵਿੰਦਰ ਕੁਮਾਰ ਪਾਸੋ 6 ਲੱਖ 50 ਹਜਾਰ ਰੁਪਏ ਅਤੇ 1 ATM ਕਾਰਡ।
3. ਅਮੀਤ ਕੁਮਾਰ ਦੇ ਬੈਂਕ ਖਾਤਿਆਂ ਵਿੱਚ 1 ਲੱਖ ਰੁਪਏ ਅਤੇ ਦੋਸ਼ੀ ਕੁਲਵਿੰਦਰ ਕੁਮਾਰ ਦੇ ਬੈਂਕ ਖਾਤੇ ਵਿੱਚ 30 ਲੱਖ 50 ਹਜਾਰ ਰੁਪਏ ਫਰੀਜ਼ ਕਰਵਾਏ ਗਏ ਹਨ।
4. ਕੁੱਲ 14 ਲੱਖ ਰੁਪਏ ਅਤੇ 05 ATM ਕਾਰਡ ਦੀ ਬਰਾਮਦਗੀ ਹੋਈ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments