Home Top News ਬ੍ਰਿਟੇਨ ਦੀ ਮਹਾਂਰਾਣੀ ਐਲਿਜਾਬੇਥ ਦਾ ਦੇਹਾਂਤ...ਪ੍ਰਿੰਸ ਚਾਰਲਸ ਬਣਨਗੇ ਬ੍ਰਿਟੇਨ ਦੇ ਨਵੇਂ ਸਮ੍ਰਾਟ

ਬ੍ਰਿਟੇਨ ਦੀ ਮਹਾਂਰਾਣੀ ਐਲਿਜਾਬੇਥ ਦਾ ਦੇਹਾਂਤ…ਪ੍ਰਿੰਸ ਚਾਰਲਸ ਬਣਨਗੇ ਬ੍ਰਿਟੇਨ ਦੇ ਨਵੇਂ ਸਮ੍ਰਾਟ

September 8, 2022
(Bureau)

ਬ੍ਰਿਟੇਨ ਦੀ ਮਹਾੰਰਾਣੀ ਐਲਿਜ਼ਾਬੇਥ ll ਦਾ ਦੇਹਾੰਤ ਹੋ ਗਿਆ ਹੈ। ਵੀਰਵਾਰ ਦੁਪਹਿਰ ਸਕਾਟਲੈੰਡ ਦੇ ਬਾਲਮੋਰਾਲ ‘ਚ ਉਹਨਾੰ ਨੇ ਆਖਰੀ ਸਾਹ ਲਏ। ਕੁਈਨ ਐਲਿਜ਼ਾਬੇਥ 96 ਸਾਲਾੰ ਦੇ ਸਨ। ਬਕਿੰਘਮ ਪੈਲੇਸ ਵੱਲੋੰ ਬਿਆਨ ਜਾਰੀ ਕਰਕੇ ਉਹਨਾੰ ਦੇ ਦੇਹਾੰਤ ਦੀ ਜਾਣਕਾਰੀ ਦਿੱਤੀ ਗਈ ਹੈ।

ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ ਐਲਿਜ਼ਾਬੇਥ ll ਦੇ ਦੇਹਾੰਤ ‘ਤੇ ਦੁੱਖ ਜਤਾਇਆ ਹੈ। ਪੀਐੱਮ ਨੇ ਟਵੀਟ ਕਰਕੇ ਕਿਹਾ, “ਐਲਿਜ਼ਾਬੇਥ ll ਨੂੰ ਸਾਡੇ ਸਮੇੰ ਦੀ ਇੱਕ ਦਿੱਗਜ ਸ਼ਾਸਕ ਦੇ ਰੂਪ ‘ਚ ਯਾਦ ਕੀਤਾ ਜਾਵੇਗਾ। ਉਹਨਾੰ ਨੇ ਆਪਣੇ ਰਾਸ਼ਟਰ ਅਤੇ ਲੋਕਾੰ ਨੂੰ ਪ੍ਰੇਰਣਾਦਾਇਕ ਅਗਵਾਈ ਪ੍ਰਦਾਨ ਕੀਤੀ। ਨਾਲ ਹੀ ਜਨਤੱਕ ਜੀਵਨ ‘ਚ ਮਾਣ ਅਤੇ ਸ਼ਿਸ਼ਟਾਚਾਰ ਨੂੰ ਦਰਸਾਇਆ। ਉਹਨਾੰ ਦੇ ਦੇਹਾੰਤ ‘ਤੇ ਦੁਖੀ ਹਾੰ। ਇਸ ਦੁੱਖ ਦੀ ਘੜੀ ਵਿੱਚ ਉਹਨਾੰ ਦੇ ਪਰਿਵਾਰ ਅਤੇ UK ਦੇ ਲੋਕਾੰ ਨਾਲ ਮੇਰੀ ਹਮਦਰਦੀ ਹੈ।”

ਮਹਾੰਰਾਣੀ ਨਾਲ ਆਪਣੀਆੰ ਮੀਟਿੰਗਾੰ ਨੂੰ ਕੀਤਾ ਯਾਦ

ਪੀਐੱਮ ਨਾਲ ਮਹਾੰਰਾਣੀ ਨਾਲ ਉਹਨਾੰ ਦੀਆੰ 2 ਮੀਟਿੰਗਾੰ ਦਾ ਜ਼ਿਕਰ ਕੀਤਾ ਅਤੇ ਤਸਵੀਰਾੰ ਵੀ ਸਾੰਝੀਆੰ ਕੀਤੀਆੰ। ਉਹਨਾੰ ਨੇ ਕਿਹਾ, “2015 ਅਤੇ 2018 ਵਿੱਚ ਯੂਕੇ ਦੀਆੰ ਯਾਤਰਾਵਾੰ ਦੌਰਾਨ ਮਹਾੰਰਾਣੀ ਐਲਿਜ਼ਾਬੇਥ ll ਨਾਲ ਮੇਰੀਆੰ ਮੀਟਿੰਗਾੰ ਯਾਦਗਾਰ ਰਹੀਆੰ। ਮੈੰ ਉਹਨਾੰ ਦੀ ਗਰਮਜੋਸ਼ੀ ਅਤੇ ਦਿਆਲਤਾ ਨੂੰ ਕਦੇ ਨਹੀੰ ਭੁੱਲਾੰਗਾ। ਇੱਕ ਮੀਟਿੰਗ ਦੌਰਾਨ, ਉਙਨਾੰ ਨੇ ਮੈਨੂੰ ਮਹਾਤਮਾ ਗਾੰਧੀ ਵੱਲੋੰ ਉਹਨਾੰ ਦੇ ਵਿਆਹ ਮੌਕੇ ਗਿਫਟ ‘ਚ ਦਿੱਤਾ ਰੁਮਾਲ ਵੀ ਵਿਖਾਇਆ। ਮੈੰ ਹਮੇਸ਼ਾ ਉਹਨਾੰ ਦੀ ਕਦਰ ਕਰਾੰਗਾ।”

25 ਸਾਲ ਦੀ ਉਮਰ ‘ਚ ਹੋਈ ਸੀ ਤਾਜਪੋਸ਼ੀ

ਮਹਾੰਰਾਣੀ ਐਲਿਜ਼ਾਬੇਥ ll ਮਹਿਜ਼ 25 ਸਾਲਾੰ ਦੇ ਸਨ, ਜਦੋੰ ਬ੍ਰਿਟੇਨ ਦੀ ਗੱਦੀ ‘ਤੇ ਉਹਨਾੰ ਦੀ ਤਾਜਪੋਸ਼ੀ ਹੋਈ ਸੀ। ਉਦੋੰ ਤੋੰ ਲੈ ਕੇ ਹੁਣ ਤੱਕ ਕਰੀਬ 70 ਦਹਾਕਿਆੰ ਤੋੰ ਉਹ ਇਸ ਗੱਦੀ ‘ਤੇ ਕਾਬਜ਼ ਸਨ। ਬ੍ਰਿਟੇਨ ਦੀ ਸੱਤਾ ਸੰਭਾਲਣ ਵਾਲੇ ਉਹ ਸਭ ਤੋੰ ਵੱਧ ਉਮਰਦਰਾਜ ਮਹਿਲਾ ਸਨ।

ਪ੍ਰਿੰਸ ਚਾਰਲਸ ਹੋਣਗੇ ਬ੍ਰਿਟੇਨ ਦੇ ਨਵੇੰ ਸਮ੍ਰਾਟ

ਜਾਣਕਾਰੀ ਮੁਤਾਬਕ, ਮਹਾੰਰਾਣੀ ਦੇ ਵੱਡੇ ਪੁੱਤਰ ਪ੍ਰਿੰਸ ਚਾਰਲਸ ਹੁਣ ਬ੍ਰਿਟੇਨ ਦੇ ਨਵੇੰ ਸਮ੍ਰਾਟ ਹੋਣਗੇ। 73 ਸਾਲਾੰ ਦੇ ਚਾਰਲਸ ਮਹਾੰਰਾਣੀ ਦੇ ਦੇਹਾੰਤ ਤੋੰ ਬਾਅਦ automatically ਇਸ ਅਹੁਦੇ ਦੇ ਹੱਕਦਾਰ ਬਣ ਗਏ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments