September 9, 2022
(Bureau Report)
ਬ੍ਰਿਟੇਨ ਦੀ ਮਹਾੰਰਾਣੀ ਐਲਿਜ਼ਾਬੇਥ-ll ਦੇ ਦੇਹਾੰਤ ਤੋੰ ਬਾਅਦ ਉਹਨਾੰ ਦੇ ਵੱਡੇ ਪੁੱਤਰ ਪ੍ਰਿੰਸ ਚਾਰਲਸ ਬ੍ਰਿਟੇਨ ਦੇ ਨਵੇੰ ਰਾਜਾ ਬਣ ਗਏ ਹਨ। ਹੁਣ ਉਹਨਾੰ ਨੂੰ ਕਿੰਗ ਚਾਰਲਸ-lll ਦੇ ਨਾੰਅ ਨਾਲ ਜਾਣਿਆ ਜਾਵੇਗਾ। ਨਵੇੰ ਕਿੰਗ ਦੇ ਰੂਪ ‘ਚ ਉਹਨਾੰ ਨੂੰ ਕੀ ਕਿਹਾ ਜਾਵੇਗਾ, ਇਹੀ ਚਾਰਲਸ-lll ਦਾ ਪਹਿਲਾ ਫ਼ੈਸਲਾ ਹੈ।
ਪਰੰਪਰਾ ਮੁਤਾਬਕ, ਉਹਨਾੰ ਨੂੰ ਆਪਣੇ ਲਈ 4 ਨਵੇੰ ਨਾਵਾੰ- ਚਾਰਲਸ, ਫਿਲਿਪ, ਆਰਥਰ ਅਤੇ ਜੌਰਜ ਵਿਚੋੰ ਕਿਸੇ ਇੱਕ ਨੂੰ ਚੁਣਨਾ ਪਏਗਾ। ਉਹਨਾੰ ਦੀ ਪਤਨੀ ਕੈਥਰੀਨ ਨੂੰ ਡਚੇਸ ਆਫ ਕਾਰਨਵਾਲ ਦੇ ਨਾੰਅ ਨਾਲ ਜਾਣਿਆ ਜਾਵੇਗਾ। ਬੇਸ਼ੱਕ ਮਹਾੰਰਾਣੀ ਦੇ ਦੇਹਾੰਤ ਤੋੰ ਬਾਅਦ ਉਹਨਾੰ ਦੇ ਉੱਤਰਾਧਿਕਾਰੀ ਚਾਰਲਸ ਨੂੰ ਬਗੈਰ ਕਿਸੇ ਰਸਮ ਦੇ ਇਹ ਗੱਦੀ ਮਿਲ ਗਈ ਹੈ, ਪਰ ਤਾਜਪੋਸ਼ੀ ਲਈ ਉਹਨਾੰ ਨੇ ਰਵਾਇਤਾੰ ਨੂੰ ਫੋਲੋ ਕਰਨਾ ਪਏਗਾ।
ਲੰਡਨ ‘ਚ ਹੋਵੇਗਾ ਰਸਮੀ ਐਲਾਨ
ਮਹਾੰਰਾਣੀ ਦੇ ਦੇਹਾੰਤ ਤੋੰ 24 ਘੰਟਿਆੰ ਬਾਅਦ ਲੰਡਨ ਸਥਿਤ ਸੈੰਟ ਜੇਮਸ ਪੈਲੇਸ ‘ਚ ਇੱਕ ਸੈਰੇਮੋਨੀਅਲ ਬਾਡੀ (ਅਸੇਸ਼ਨ ਕਾਊੰਸਿਲ) ਦੇ ਸਾਹਮਣੇ ਚਾਰਲਸ ਨੂੰ ਰਸਮੀ ਤੌਰ ‘ਤੇ ‘ਰਾਜਾ’ ਐਲਾਨਿਆ ਜਾਵੇਗਾ। ਇਸ ਕਾਊੰਸਿਲ ‘ਚ ਸੀਨੀਅਰ ਸਾੰਸਦ, ਸੀਨੀਅਰ ਸਿਵਿਲ ਸਰਵੇੰਟ, ਕਾਮਨਵੈਲਥ ਹਾਈ ਕਮਿਸ਼ਨਰ ਅਤੇ ਲੰਡਨ ਦੇ ਲਾਰਡ ਮੇਅਰ ਸ਼ਾਮਲ ਹੋਣਗੇ। ਪਰੰਪਰਾਗਤ ਤੌਰ ‘ਤੇ ਰਾਜਾ ਇਸ ਸਮਾਗਮ ‘ਚ ਸ਼ਾਮਲ ਨਹੀੰ ਹੁੰਦਾ ਹੈ।
ਮਹਾੰਰਾਣੀ ਅਤੇ ਨਵੇੰ ਕਿੰਗ ਦਾ ਹੋਵੇਗਾ ਗੁਣਗਾਨ
ਇਸ ਸਮਾਗਮ ਵਿੱਚ ਸਭ ਤੋੰ ਪਹਿਲਾੰ ਪ੍ਰਿਵੀ ਕਾਊੰਸਿਲ ਦੇ ਲਾਰਡ ਪ੍ਰੈਜ਼ੀ਼ਡੈੰਟ ਪੇਮੀ ਮੋਰਡੰਟ ਐਲਿਜ਼ਾਬੇਥ-ll ਦੇ ਦੇਹਾੰਤ ਦਾ ਐਲਾਨ ਕੀਤਾ ਜਾਵੇਗਾ। ਇਹ ਐਲਾਨ ਉੱਚੀ ਅਵਾਜ਼ ਵਿੱਚ ਹੋਵੇਗਾ। ਇਸ ਤੋੰ ਬਾਅਦ ਕਈ ਪ੍ਰੇਅਰਸ ਹੋਣਗੀਆੰ ਅਤੇ ਮਹਾੰਰਾਣੀ ਦੀਆੰ ਉਪਲਬਧੀਆੰ ਦੱਸੀਆੰ ਜਾਣਗੀਆੰ। ਨਾਲ ਹੀ ਨਵੇੰ ਕਿੰਗ ਦੀਆੰ ਵੀ ਖੂਬੀਆੰ ਦਾ ਗੁਣਗਾਨ ਹੋਵੇਗਾ। ਬ੍ਰਿਟੇਨ ਦੀ ਪ੍ਰਧਾਨ ਮੰਤਰੀ, ਕੈੰਟਰਬਰੀ ਦੇ ਆਰਕਬਿਸ਼ਪ ਅਤੇ ਲਾਰਡ ਚਾੰਸਲਰ ਸਣੇ ਕਈ ਸੀਨੀਅਰ ਅਫਸਰ ਘੋਸ਼ਣਾ-ਪੱਤਰ ‘ਤੇ ਦਸਤਖਤ ਕਰਨਗੇ। ਇਸੇ ਸਮਾਗਮ ਵਿੱਚ ਇਹ ਵੀ ਤੈਅ ਹੋਵੇਗਾ ਕਿ ਨਵੇੰ ਕਿੰਗ ਦੇ ਸੱਤਾ ਸੰਭਾਲਣ ਤੋੰ ਬਾਅਦ ਕੀ ਕੁਝ ਬਦਲਾਅ ਕੀਤੇ ਜਾਣਗੇ।
70 ਸਾਲਾੰ ਬਾਅਦ ਬਦਲਣਗੇ ਰਾਸ਼ਟਰ ਗਾਨ ਦੇ ਬੋਲ
ਰਸਮੀ ਐਲਾਨ ਦੇ ਇੱਕ ਦਿਨ ਬਾਅਦ ਅਸੇਸ਼ਨ ਕਾਊੰਸਲ ਦੀ ਬੈਠਕ ਮੁੜ ਤੋੰ ਹੁੰਦੀ ਹੈ, ਜਿਸ ਵਿੱਚ ਕਿੰਗ ਵੀ ਸ਼ਾਮਲ ਹੁੰਦੇ ਹਨ। ਇਸ ਦੌਰਾਨ ਕੋਈ ਸ਼ਾਹੀ ਸਹੁੰ ਚੁੱਕ ਸਮਾਗਮ ਨਹੀੰ ਹੁੰਦਾ। ਹਾਲਾੰਕਿ ਪਰੰਪਰਾ ਮੁਤਾਬਕ, ਕਿੰਗ ਚਰਚ ਆਫ ਸਕਾਟਲੈੰਡ ਨੂੰ ਪ੍ਰਿਜ਼ਰਵ ਕਰਨ ਦੀ ਸਹੁੰ ਚੁੱਕਣਗੇ। ਇਸ ਤੋੰ ਬਾਅਦ ਇੱਕ ਅਧਿਕਾਰੀ, ਜਿਹਨਾੰ ਨੂੰ ਗਾਰਟਰ ਕਿੰਗ ਆਫ ਆਰਮਸ ਕਿਹਾ ਜਾੰਦਾ ਹੈ, ਸੇੰਟ ਜੇਮਸ ਪੈਲੇਸ ਦੀ ਬਾਲਕਨੀ ਤੋੰ ਐਲਾਨ ਕਰਨਗੇ- ਪ੍ਰਿੰਸ ਚਾਰਲਸ-lll ਬ੍ਰਿਟੇਨ ਦੇ ਨਵੇੰ ਕਿੰਗ ਹਨ।
ਇਸ ਤੋੰ ਬਾਅਦ ਬ੍ਰਿਟੇਨ ਦਾ ਰਾਸ਼ਟਰ ਗਾਨ ਗਾਇਆ ਜਾਵੇਗਾ। 1952 ਤੋੰ ਬਾਅਦ ਪਹਿਲੀ ਵਾਰ ਅਜਿਹਾ ਹੋਵੇਗਾ, ਜਦੋੰ ਬ੍ਰਿਟੇਨ ਦੇ ਰਾਸ਼ਟਰ ਗਾਨ ਦੇ ਸ਼ਬਦ ਹੋਣਗੇ- ‘God save the king’ ਇਸ ਤੋੰ ਪਹਿਲਾੰ ‘God save the queen’ ਸੀ। ਇਸ ਤੋੰ ਬਾਅਦ ਹਾਈਡ ਪਾਰਕ, ਲੰਡਨ ਟਾਵਰ ਅਤੇ ਨੌਸੈਨਿਕ ਜਹਾਜਾੰ ਨਾਲ ਤੋਪਾ ਦੀ ਸਲਾਮੀ ਦਿੱਤੀ ਜਾਵੇਗੀ।
ਤਾਜਪੋਸ਼ੀ ਲਈ ਕਰਨਾ ਪੈ ਸਕਦਾ ਹੈ ਇੰਤਜ਼ਾਰ
ਚਾਰਲਸ ਦੇ ਕਿੰਗ ਬਣਨ ਦੇ ਬਾਵਜੂਦ ਵੀ ਉਹਨਾੰ ਨੂੰ ਤਾਜਪੋਸ਼ੀ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ, ਕਿਉੰਕਿ ਤਾਜਪੋਸ਼ੀ ਦੀਆੰ ਤਿਆਰੀਆੰ ‘ਚ ਵਕਤ ਲਗ ਸਕਦਾ ਹੈ। ਇਸ ਤੋੰ ਪਹਿਲਾੰ ਮਹਾੰਰਾਣੀ ਐਲਿਜ਼ਾਬੇਥ ਨੂੰ ਵੀ ਕਰੀਬ 16 ਮਹੀਨੇ ਤੱਕ ਇੰਤਜ਼ਾਰ ਕਰਨਾ ਪਿਆ ਸੀ। ਫਰਵਰੀ 1952 ਵਿੱਚ ਉਹਨਾੰ ਦੇ ਪਿਤਾ ਦੇ ਦੇਹਾੰਤ ਤੋੰ ਬਾਅਦ ਤਾਜਪੋਸ਼ੀ ਜੂਨ 1953 ਵਿੱਚ ਹੋਈ ਸੀ।
2.23 ਕਿੱਲੋ ਵਜ਼ਨ ਦੇ ਸੋਨੇ ਦਾ ਹੋਵੇਗਾ ‘ਤਾਜ’
ਕਿੰਗ ਚਾਰਲਸ ਬ੍ਰਿਟੇਨ ਦੇ 40ਵੇੰ ਸਮ੍ਰਾਟ ਹੋਣਗੇ। ਕੈੰਟਰਬਰੀ ਦੇ ਆਰਕਬਿਸ਼ਪ, ਸੈੰਟ ਐਡਵਰਡਸ ਦਾ ਕਰਾਊਨ ਚਾਰਲਸ ਦੇ ਸਿਰ ‘ਤੇ ਸਜਾਉਣਗੇ। ਇਹ ਕਰਾਊਨ ਸੋਨੇ ਦਾ ਬਣਿਆ ਹੁੰਦਾ ਹੈ, ਜਿਸਦਾ ਵਜ਼ਨ ਕਰੀਬ 2.23 ਕਿੱਲੋ ਦਾ ਹੁੰਦਾ ਹੈ। ਇਹ ਤਾਜ ਕੋਰੋਨੇਸ਼ਨ ਯਾਨੀ ਤਾਜਪੋਸ਼ੀ ਦੇ ਸਮੇੰ ਹੀ ਕਿੰਗ ਨੂੰ ਪਹਿਨਾਇਆ ਜਾੰਦਾ ਹੈ।