Home Politics IN PICS: ਰਾਹੁਲ ਗਾਂਧੀ ਨੇ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ

IN PICS: ਰਾਹੁਲ ਗਾਂਧੀ ਨੇ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ

January 10, 2023
(Amritsar) 

ਪੰਜਾਬ ਵਿੱਚ ‘ਭਾਰਤ ਜੋੜੋ ਯਾਤਰਾ’ ਦੀ ਸ਼ੁਰੂਆਤ ਤੋਂ ਪਹਿਲਾਂ ਰਾਹੁਲ ਗਾਂਧੀ ਮੰਗਲਵਾਰ ਨੂੰ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।

ਰਾਹੁਲ ਗਾਂਧੀ ਇਥੇ ਕੇਸਰੀ ਰੰਗ ਦੀ ਦਸਤਾਰ ਬੰਨ੍ਹ ਕੇ ਪਹੁੰਚੇ ਸਨ।

ਰਾਹੁਲ ਗਾਂਧੀ ਨੇ ਆਪਣੀ ਵਾਰੀ ਲਈ ਲਾਈਨ ਵਿੱਚ ਲੱਗ ਕੇ ਇੰਤਜ਼ਾਰ ਕੀਤਾ ਅਤੇ ਆਪਣੀ ਵਾਰੀ ਆਉਣ ‘ਤੇ ਹੀ ਮੱਥਾ ਟੇਕਿਆ।

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਵਰਗੇ ਕਾਂਗਰਸ ਦੇ ਕਈ ਆਗੂ ਰਾਹੁਲ ਦੇ ਨਾਲ ਨਜ਼ਰ ਆਏ।

ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਦੀਆਂ ਤਸਵੀਰਾਂ ਪੋਸਟ ਕਰਕੇ ਰਾਹੁਲ ਗਾਂਧੀ ਨੇ ਟਵਿਟਰ ‘ਤੇ ਲਿਖਿਆ, “ਗੁਰੂ ਦੇ ਦੁਆਰੇ, ਸ੍ਰੀ ਹਰਿਮੰਦਿਰ ਸਾਹਿਬ ਪਹੁੰਚ ਕੇ ਮਨੁੱਖੀ ਮੁੱਲਾਂ ਵਿੱਚ ਭਰੋਸਾ ਹੋਰ ਵੀ ਡੂੰਘਾ ਹੋ ਜਾਂਦਾ ਹੈ। ਸਤਿ ਸ੍ਰੀ ਅਕਾਲ!”

ਰਾਹੁਰਲ ਗਾਂਧੀ ਨੇ ਦਰਬਾਰ ਸਾਹਿਬ ਵਿਖੇ ਸ਼ਬਦ-ਕੀਰਤਨ ਵੀ ਸਰਵਨ ਕੀਤਾ।

ਦੱਸ ਦਈਏ ਕਿ ਪੰਜਾਬ ਵਿੱਚ ਰਾਹੁਲ ਗਾਂਧੀ ਦੀ ਯਾਤਰਾ ਰਸਮੀ ਤੌਰ ‘ਤੇ 11 ਜਨਵਰੀ ਨੂੰ ਸ਼ੁਰੂ ਹੋਵੇਗੀ। ਯਾਤਰਾ ਦੀ ਸ਼ੁਰੂਆਤ ਬੁੱਧਵਾਰ ਸਵੇਰੇ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗੀ।

‘ਭਾਰਤ ਜੋੜੋ ਯਾਤਰਾ’ 20 ਜਨਵਰੀ ਤਕ ਪੰਜਾਬ ਵਿਚ ਰਹੇਗੀ। ਉਸ ਤੋਂ ਬਾਅਦ ਯਾਤਰਾ ਜੰਮੂ-ਕਸ਼ਮੀਰ ਦਾ ਰੁਖ ਕਰੇਗੀ।

ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦਾ ਸਮਾਪਨ ਕਸ਼ਮੀਰ ਵਿਚ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments