Home Politics ਬਠਿੰਡਾ ਦੇ 'ਦਿੱਗਜ' ਕਾਂਗਰਸੀਆਂ 'ਚ ਫੇਰ ਖੜਕੀ...ਇਸ ਵਾਰ ਸਿੱਧੇ ਨਾੰਅ ਲੈ ਕੇ...

ਬਠਿੰਡਾ ਦੇ ‘ਦਿੱਗਜ’ ਕਾਂਗਰਸੀਆਂ ‘ਚ ਫੇਰ ਖੜਕੀ…ਇਸ ਵਾਰ ਸਿੱਧੇ ਨਾੰਅ ਲੈ ਕੇ ਵੱਡਾ ਇਲਜ਼ਾਮ ਲਾਇਆ

ਬਠਿੰਡਾ। ਕਾਂਗਰਸ ਹਾਈ ਕਮਾਂਡ ਵੱਲੋਂ ਜਿੰਨੀਆਂ ਮਰਜੀ ਕਮੇਟੀਆਂ ਬਣਾ ਲਈਆਂ ਜਾਣ ਤੇ ਜਿੰਨੀਆਂ ਮਰਜੀ ਮੀਟਿੰਗਾਂ ਕਰ ਲਈਆਂ ਜਾਣ, ਲਗਦਾ ਨਹੀਂ ਕਿ ਪੰਜਾਬ ਕਾਂਗਰਸ ਦਾ ਅੰਦਰੂਨੀ ਵਿਵਾਦ ਸੁਲਝਾਇਆ ਜਾ ਸਕਦਾ ਹੈ। ਸੁਲ੍ਹਾ ਦੀਆਂ ਕੋਸ਼ਿਸ਼ਾਂ ਵਿਚਾਲੇ ਇੱਕ ਵਾਰ ਫਿਰ ਪਾਰਟੀ ਦੇ 2 ਵੱਡੇ ਚਿਹਰੇ ਇੱਕ-ਦੂਜੇ ਦੇ ਆਹਮੋ-ਸਾਹਮਣੇ ਹਨ।

ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੇ ਨਾੰਅ ਲੈ ਕੇ ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ‘ਤੇ ਹਮਲਾ ਬੋਲਿਆ ਹੈ। ਵੜਿੰਗ ਨੇ ਮਨਪ੍ਰੀਤ ਬਾਦਲ ‘ਤੇ ਅਕਾਲੀ ਦਲ ਦੇ ਜ਼ੋਨ ਇੰਚਾਰਜ ਨੂੰ ਕਥਿਤ ਤੌਰ ‘ਤੇ 15 ਲੱਖ ਦਾ ਚੈੱਕ ਦੇਣ ਦਾ ਇਲਜ਼ਾਮ ਲਾਇਆ ਹੈ।

ਸੋਸ਼ਲ ਮੀਡੀਆ ‘ਤੇ ਵੜਿੰਗ ਨੇ ਲਿਖਿਆ, “ਪੰਜਾਬ ਦੇ ਖਜ਼ਾਨਾ ਮੰਤਰੀ ਲੋਕਾਂ ਦਾ ਪੈਸਾ ਪੰਜਾਬ ਨੂੰ ਬਰਬਾਦ ਕਰਨ ਵਾਲੇ ਅਕਾਲੀਆਂ ਨੂੰ ਪੈਸੇ ਵੰਡਣ ”

ਰਾਜਾ ਵੜਿੰਗ ਦੇ ਇਹਨਾਂ ਇਲਜ਼ਾਮਾਂ ਦੇ ਤੱਥ ਤਾਂ ਬਾਅਦ ਦੀ ਗੱਲ ਹੈ, ਪਰ ਆਪਣਾ ਇਲਜ਼ਾਮ ਸਾਬਿਤ ਕਰਨ ਲਈ ਵੜਿੰਗ ਨੇ ਚੈੱਕ ਲੈਣ ਵਾਲੇ ਦੀ ਤਸਵੀਰ ਅਤੇ ਉਸੇ ਸ਼ਖਸ ਦੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨਾਲ ਤਸਵੀਰ ਵੀ ਸ਼ੇਅਰ ਕੀਤੀ ਹੈ।

ਰਾਜਾ ਵੜਿੰਗ ਦੇ ਇਹਨਾਂ ਇਲਜ਼ਾਮਾਂ ਦਾ ਮਨਪ੍ਰੀਤ ਬਾਦਲ ਨੇ ਤਾਂ ਜਵਾਬ ਨਹੀਂ ਦਿੱਤਾ, ਪਰ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਜ਼ਰੂਰ ਅੱਗ ‘ਚ ਘਿਓ ਪਾਉਣ ਦਾ ਕੰਮ ਕੀਤਾ ਹੈ। ਰੰਧਾਵਾ ਨੇ ਰਾਜਾ ਵੜਿੰਗ ਦਾ ਟਵੀਟ ਸ਼ੇਅਰ ਕਰਦਿਆਂ ਲਿਖਿਆ, “ਜਿਸ ਅਕਾਲੀ ਦਲ ਨੇ ਪੰਜਾਬ ਨੂੰ ਜੜ੍ਹਾਂ ਤੋਂ ਤਬਾਹ ਕਰ ਦਿੱਤਾ, ਉਸ ਨਾਲ ਕਾਂਗਰਸ ਦੀ ਕਦੇ ਕੋਈ ਸਮਝ ਨਹੀਂ ਹੋ ਸਕਦੀ। ਫਿਰ ਵੀ, ਜੇਕਰ ਅਜਿਹਾ ਹੈ ਤਾਂ ਇਹ ਖ਼ਤਮ ਹੋਣਾ ਚਾਹੀਦਾ ਹੈ।”

 

RELATED ARTICLES

LEAVE A REPLY

Please enter your comment!
Please enter your name here

Most Popular

Recent Comments