ਰਾਜਪੁਰਾ। ਪੰਜਾਬ ‘ਚ ਇੱਕ ਵਾਰ ਫਿਰ ਬੀਜੇਪੀ ਆਗੂ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਆਏ ਬੀਜੇਪੀ ਦੇ ਕੌਂਸਲਰ ਸ਼ਾਂਤੀ ਸਪਰਾ ਨੂੰ ਕਿਸਾਨਾਂ ਨੂੰ ਭਜਾ-ਭਜਾ ਕੇ ਕੁੱਟਿਆ। ਇਸ ਤੋਂ ਇਲਾਨਾ ਪੰਜਾਬ ਬੀਜੇਪੀ ਦੇ ਬੁਲਾਰੇ ਭੁਪੇਸ਼ ਅੱਗਰਵਾਲ, ਜ਼ਿਲ੍ਹਾ ਸ਼ਹਿਰੀ ਦੇ ਮੀਤ ਪ੍ਰਧਾਨ ਵਰੁਣ ਜਿੰਦਲ ਅਤੇ ਜ਼ਿਲ੍ਹਾ ਬੀਜੇਪੀ ਦਿਹਾਤੀ ਦੇ ਪ੍ਰਧਾਨ ਵਿਕਾਸ ਸ਼ਰਮਾ ਨੇ ਇੱਕ ਘਰ ‘ਚ ਵੜ ਕੇ ਆਪਣੀ ਜਾਨ ਬਚਾਈ।
ਬੀਜੇਪੀ ਆਗੂ ਭੁਪੇਸ਼ ਅੱਗਰਵਾਲ ਨੇ ਇਸੇ ਘਰ ਦੀ ਰਸੋਈ ਤੋਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਖੁਦ ਨੂੰ ਬਚਾਉਣ ਦੀ ਅਪੀਲ ਕੀਤੀ ਅਤੇ ਪੁਲਿਸ ‘ਤੇ ਹਮਲਾਵਰਾਂ ਨੂੰ ਸ਼ੈਅ ਦੇਣ ਦਾ ਇਲਜ਼ਾਮ ਲਾਇਆ। ਉਹਨਾਂ ਕਿਹਾ ਕਿ DSP ਟਿਵਾਣਾ ਨੇ ਜਾਣਬੁੱਝ ਕੇ ਉਹਨਾਂ ਨੂੰ ਇਸੇ ਘਰ ‘ਚ ਲੁਕੋਇਆ, ਜਿਸ ਘਰ ਨੂੰ ਕਿਸਾਨਾਂ ਨੇ ਘੇਰਿਆ ਹੋਇਆ ਸੀ।
DSP ਨੇ ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ
DSP ਟਿਵਾਣਾ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਬੀਜੇਪੀ ਦੀ ਮੀਟਿੰਗ ਦੀ ਜਗ੍ਹਾ ‘ਤੇ ਉਹਨਾਂ ਵੱਲੋਂ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਸੀ। ਬੀਜੇਪੀ ਆਗੂਆਂ ਨੇ ਮੀਟਿੰਗ ਵੀ ਪਬਰੀ ਕਰ ਲਈ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢ ਦਿੱਤਾ ਗਿਆ, ਜਿਸ ਤੋਂ ਬਾਅਦ ਹੀ ਇਹ ਟਕਰਾਅ ਦੀ ਸਥਿਤੀ ਪੈਦਾ ਹੋਈ।