Home RELIGION EXCLUSIVE: ਕੋਲਕਾਤਾ 'ਚ ਮੁੜ ਉਸਾਰਿਆ ਜਾ ਰਿਹਾ ਦਰਬਾਰ ਸਾਹਿਬ ਦਾ ਮਾਡਲ...3 ਸਾਲ...

EXCLUSIVE: ਕੋਲਕਾਤਾ ‘ਚ ਮੁੜ ਉਸਾਰਿਆ ਜਾ ਰਿਹਾ ਦਰਬਾਰ ਸਾਹਿਬ ਦਾ ਮਾਡਲ…3 ਸਾਲ ਪਹਿਲਾਂ ਵੀ ਹੋ ਚੁੱਕਿਆ ਵਿਵਾਦ

October 17, 2022
(Bureau Report)

ਦੱਖਣੀ ਕੋਲਕਾਤਾ ਵਿਖੇ ਭੋਵਾਨੀਪੁਰ ਇਲਾਕੇ ਦੇ ਹਰੀਸ਼ ਮੁਖਰਜੀ ਰੋਡ ਉੱਤੇ ਦਿਵਾਲੀ ਮੌਕੇ ਹੋਣ ਵਾਲੀ ਮਾਤਾ ਕਾਲੀ ਦੀ ਪੂਜਾ ਸਮਾਗਮਾਂ ਤਹਿਤ ਤਿਆਰ ਕੀਤਾ ਜਾ ਰਿਹਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਮੁੜ ਵਿਵਾਦ ਖੜਾ ਕਰ ਸਕਦਾ ਹੈ। NewsDateline ਪੰਜਾਬ ਨੂੰ ਮਿਲੀਆਂ Exclusive ਤਸਵੀਰਾਂ ‘ਚ ਆ ਰਿਹਾ ਉਸਾਰੀ ਹੇਠ ਮਾਡਲ ਹੂਬਹੂ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਦਾ Replica ਹੈ। ਕੋਲਕਾਤਾ ਸਥਿਤ ਵੀਨਸ ਕਲੱਬ ਵਲੋਂ ਕਰਵਾਏ ਜਾ ਰਹੇ ਇਸ ਸਮਾਗਮ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ SGPC ਵਲੋਂ ਮੰਜ਼ੂਰੀ ਵੀ ਨਹੀਂ ਲਈ ਗਈ ਹੈ।

Replica of Golden temple in Kolkata
Replica of Golden temple in Kolkata

3 ਸਾਲ ਪਹਿਲਾਂ ਵੀ ਹੋ ਚੁੱਕਿਆ ਵਿਵਾਦ

ਭੋਵਾਨੀਪੁਰ ਇਲਾਕੇ ‘ਚ ਹੀ 3 ਸਾਲ ਪਹਿਲਾਂ ਵੀ ਅਜਿਹੇ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਨੂੰ ਉਸਾਰੇ ਜਾਣ ਨੂੰ ਲੈਕੇ ਵਿਵਾਦ ਭਖਿਆ ਸੀ। ਉਸ ਸਮੇਂ ਪੰਜਾਬੀ ਗਾਇਕ ਗੁਰਦਾਸ ਮਾਨ ਦੁਰਗਾ ਪੂਜਾ ਦੇ ਸਮਾਗਮ ਸ਼ਿਰਕਤ ਕਰਨ ਪਹੁੰਚੇ ਸਨ, ਪਰ ਉਹ ਹਵਾਈ ਅੱਡੇ ਤੋਂ ਹੀ ਵਾਪਿਸ ਮੁੜ ਗਏ ਸਨ। ਮਾਨ ਨੇ ਕਿਹਾ ਸੀ ਕਿ ਉਹਨਾਂ ਨੇ ਲੈਂਡਿੰਗ ਤੋਂ ਪਹਿਲਾਂ ਹੀ ਇਹ ਪਤਾ ਲੱਗ ਸੀ ਕਿ ਪੰਡਾਲ ਦਰਬਾਰ ਸਾਹਿਬ ਦੀ ਨਕਲ ਦਾ ਹੈ। ਉਹਨਾਂ ਨੇ ਇੱਕ ਵੀਡੀਓ ਵਿੱਚ ਪੰਡਾਲ ਨੂੰ ਵੇਖਿਆ। ਨਾਲ ਹੀ ਇਹ ਵੀ ਵੇਖਿਆ ਕਿ ਲੋਕ ਬਿਨ੍ਹਾਂ ਸਿਰ ਢਕੇ ਅਤੇ ਚੱਪਲਾਂ ਲੈ ਕੇ ਇਥੇ ਪਹੁੰਚ ਰਹੇ ਸਨ। ਇਸੇ ਦੇ ਚਲਦੇ ਨਿਰਾਸ਼ ਹੋ ਕੇ ਉਹਨਾਂ ਨੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਤਰਾਜ਼ ਜ਼ਾਹਿਰ ਕਰਦਿਆਂ ਇਸ ਨੂੰ ਮਜ਼ਾਕ ਕਰਾਰ ਦਿੱਤਾ ਸੀ। SGPC ਦੇ ਤਤਕਾਲੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਸੀ ਕਿ ਦਰਬਾਰ ਸਾਹਿਬ ਇੱਕ ਧਾਰਮਿਕ ਅਸਥਾਨ ਹੈ, ਜਿਸਦੀ ਆਪਣੀ ਪਵਿੱਤਰਤਾ, ਪਰੰਪਰਾਗਤ ਧਾਰਮਿਕ ਰੀਤੀ-ਰਿਵਾਜ਼ ਅਤੇ ਸਿੱਖ ਧਾਰਮਿਕ ਰਹਿਤ ਮਰਿਆਦਾ ਹੈ। ਇਸਦੀ ਬਰਾਬਰੀ ਦੁਨੀਆ ਵਿੱਚ ਕੋਈ ਨਹੀਂ ਕਰ ਸਕਦਾ।

ਗੁਰਦੁਆਰਾ ਮਸਤੂਆਣਾ ਸਾਹਿਬ ‘ਚ ਵੀ ਹੋਇਆ ਸੀ ਵਿਵਾਦ

ਯਾਦ ਰਹੇ ਕਿ ਇਸ ਤੋਂ ਵੀ ਪਹਿਲਾਂ ਬਾਬਾ ਬਲਦੇਵ ਸਿੰਘ ਸੂਹਾਰਾਵਾਲਾ ਨੇ ਮਸਤੂਆਣਾ ਗੁਰਦੁਆਰਾ, ਜਿਸ ਨੂੰ ਪਹਿਲਾਂ ਗੁਰਦੁਆਰਾ ਸੱਚਖੰਡ, ਅੰਗੀਠਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਵਿਖੇ ਹਰਿਮੰਦਰ ਸਾਹਿਬ ਦਾ ਡਿਜ਼ਾਈਨ ਤਿਆਰ ਕੀਤਾ ਸੀ, ਜਿਸ ਦੀ ਸ਼੍ਰੋਮਣੀ ਕਮੇਟੀ ਸਮੇਤ ਸਿੱਖ ਸੰਗਤਾਂ ਵੱਲੋਂ ਤਿੱਖੀ ਆਲੋਚਨਾ ਕੀਤੀ ਗਈ ਸੀ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਦੀ ਅਗਵਾਈ ਹੇਠ ਤਿੰਨ ਮੈਂਬਰੀ ਤੱਥ ਖੋਜ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਗੁਰਦੁਆਰੇ ਵਿੱਚ ਵੱਡੇ ਢਾਂਚੇ ਵਿੱਚ ਤਬਦੀਲੀਆਂ ਕਰਨ ਦੀ ਸਿਫ਼ਾਰਸ਼ ਕੀਤੀ ਸੀ, ਜਿਸ ਵਿੱਚ ਛੱਪੜ ਨੂੰ ਮਿੱਟੀ ਨਾਲ ਭਰਨਾ, ਹਰਿ ਕੀ ਪੌੜੀ ਅਤੇ ਗੁੰਬਦਾਂ ਨੂੰ ਢਾਹੁਣਾ, ਪੱਕੀ ਸੜਕ ਨੂੰ ਦੂਰ ਕਰਨਾ ਆਦਿ ਸ਼ਾਮਲ ਸਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments