Chandigarh August 30, 2022
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਭਗੌੜੇ ਚੱਲ ਰਹੇ ਗੈਂਗਸਟਰ ਸਚਿਨ ਥਾਪਣ ਅਤੇ ਅਨਮੋਲ ਬਿਸ਼ਨੋਈ ਨੂੰ ਘੇਰਨ ਚ ਪੰਜਾਬ ਪੁਲਿਸ ਕਾਮਯਾਬ ਹੋਈ ਹੈ। ਸਚਿਨ ਨੂੰ ਅਜ਼ਰਬਾਈਜਾਨ ਚ ਫੜ ਲਿਆ ਗਿਆ ਹੈ ਜਦੋਂ ਕਿ ਅਨਮੋਲ ਬਿਸ਼ਨੋਈ ਨੂੰ ਕੀਨੀਆ ਚ ਘੇਰਾ ਪੈ ਗਿਆ ਹੈ।
ਸਚਿਨ ਅਤੇ ਅਨਮੋਲ ਸ਼ੂਟਰਾਂ ਨੂੰ ਮੁੱਹਈਆ ਕਰਾਉਣ ਵਾਲੇ ਮੁੱਖ ਮੁਲਜ਼ਮ ਹਨ ਅਤੇ ਚਲਾਨ ਚ ਨਾਮਜ਼ਦ ਨੇ। 29 ਮਈ ਦੀ ਵਾਰਦਾਤ ਤੋਂ ਪਹਿਲਾਂ ਹੀ ਫਰਜ਼ੀ ਪਾਸਪੋਰਟ ਤਿਆਰ ਕਰ ਕੇ ਦੋਂਵੇਂ ਦੁਬਈ ਦੇ ਰਸਤੇ ਵਿਦੇਸ਼ ਨਿਕਲ ਗਏ ਸਨ।
ਸਿੱਧੂ ਦੀ ਹੱਤਿਆ ਤੋਂ ਬਾਅਦ ਸਚਿਨ ਥਾਪਣ ਨੇ tv ਚੈਨਲਾਂ ਨੂੰ ਭਟਕਾਉਣ ਲਈ ਖ਼ੁਦ ਸਿੱਧੂ ਮੂਸੇ ਵਾਲ਼ਾ ਉੱਤੇ ਗੋਲੀਆਂ ਚਲਾਉਣ ਦੀ ਗੱਲ ਕਹੀ ਸੀ। ਇਹ ਦਾਅਵਾ ਬਾਅਦ ਚ ਝੂਠਾ ਪਾਇਆ ਗਿਆ ਸੀ।
ਪ੍ਰਾਪਤ ਜਾਣਕਾਰੀ ਮੁਤਾਬਿਕ ਫਰਜ਼ੀ ਪਾਸਪੋਰਟਾਂ ਦਾ ਵੇਰਵਾ ਮਿਲਦਿਆਂ ਹੀ AGTF ਹਰਕਤ ਚ ਆਈ ਅਤੇ ਇਕ ਮਹੀਨਾ ਪਹਿਲਾਂ ਹੀ ਦੋਵਾਂ ਦੀਆਂ ਲੋਕੇਸ਼ਨਾਂ ਅਜ਼ਰ ਬਾਇਜਾਨ ਅਤੇ ਕੀਨੀਆ ਆਈਆਂ ਸਨ। ਇਕ ਮਹੀਨੇ ਦੀ ਗੁਪਤ ਕਾਰਵਾਈ ਤੋਂ ਬਾਅਦ ਸਚਿਨ ਥਾਪਣ ਅਜ਼ਰਬਾਈਜਾਨ ਤੋਂ ਕਾਬੂ ਕਰ ਲਿਆ ਗਿਆ ਹੈ। ਕੀਨੀਆ ਚ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਵੀ ਲੱਭ ਕੇ ਸਥਾਨਕ ਪੁਲਿਸ ਨੇ ਘੇਰਾ ਪਾ ਲਿਆ ਗਿਆ ਹੈ ਅਤੇ ਗਿਰਫਤਾਰੀ ਕਿਸੀ ਵੇਲ਼ੇ ਵੀ ਹੋਵੇਗੀ।
ਸੂਤਰਾਂ ਮੁਤਾਬਿਕ ਪੰਜਾਬ ਪੁਲਿਸ ਦੀ AGTF ਨੇ ਇੰਮੀਗ੍ਰੇਸ਼ਨ ਅਤੇ ਹਵਾਈ ਅੱਡਿਆਂ ਤੋਂ ਮਿਲੀਆਂ flight details ਅਤੇ ਯਾਤਰੀਆਂ ਦੀਆਂ ਲਿਸਟਾਂ ਨੂੰ ਨਕਲੀ ਪਾਸਪੋਰਟ details ਨਾਲ ਮੈਚ ਕਰਨ ਤੋਂ ਬਾਅਦ ਦੁਬਈ ਅਤੇ ਉਸਤੋਂ ਅਗਲੀ trail ਲੱਭੀ। ਕਈ ਹਫ਼ਤਿਆਂ ਤਕ ਇਹਨਾਂ ਮੁਲਕਾਂ ਚ ਆਏ ਯਾਤਰੀਆਂ ਦੇ ਵੇਰਵੇ ਖੰਗਾਲਣ ਤੋਂ ਬਾਅਦ ਹੀ ਦੋਂਵੇਂ ਗੈਂਗਸਟਰਾਂ ਦੀਆਂ ਲੋਕੇਸ਼ਨਾਂ ਇਹਨਾਂ ਦੋ ਮੁਲਕਾਂ ਤਕ ਮਿਲੀਆਂ। ਇਸ ਉਪਰੰਤ ਸੰਬੰਧਿਤ ਸਰਕਾਰਾਂ ਨੂੰ ਜਾਨਕਾਰੀ ਦੇਕੇ ਇਹਨਾਂ ਅਪਰਾਧੀਆਂ ਨੂੰ ਕਾਬੂ ਕਰ ਲਿਆ ਗਿਆ।