ਨਵੀੰ ਦਿੱਲੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ‘ਚ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕੈਪਟਨ ਦੇ ਪੁੱਤਰ ਰਣਇੰਦਰ ਿਸੰਘ ਵੀ ਉਹਨਾੰ ਦੇ ਨਾਲ ਮੌਜੂਦ ਸਨ। ਮੁਲਾਕਾਤ ਬਾਰੇ ਬੋਲਦਿਆੰ ਕੈਪਟਨ ਨੇ ਕਿਹਾ ਕਿ ਪੰਜਾਬ ਨਾਲ ਜੁੜੇ ਵੱਖੋ-ਵੱਖਰੇ ਮੁੱਦਿਆੰ ‘ਤੇ PM ਨਾਲ ਵਿਚਾਰ-ਚਰਚਾ ਹੋਈ ਹੈ।
PLC ਦੇ BJP ‘ਚ ਮਰਜ ਹੋਣ ਦੀ ਚਰਚਾ
ਕੈਪਟਨ ਅਮਰਿੰਦਰ ਿਸੰਘ ਦੀ PM ਨਾਲ ਇਸ ਮੁਲਾਕਾਤ ਨੂੰ ਉਹਨਾੰ ਦੀ ਪਾਰਟੀ ਪੰਜਾਬ ਲੋਕ ਕਾੰਗਰਸ (PLC) ਨੂੰ ਬੀਜੇਪੀ ਵਿੱਚ ਮਰਜ ਕਰਨ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ। ਦਰਅਸਲ, ਬੀਜੇਪੀ ਅਗਾਮੀ ਲੋਕ ਸਭਾ ਚੋਣਾੰ ‘ਚ ਪੰਜਾਬ ਦੀਆੰ ਸਾਰੀਆੰ ਸੀਟਾੰ ‘ਤੇ ਆਪਣੇ ਚੋਣ ਨਿਸ਼ਾਨ ‘ਤੇ ਚੋਣ ਲੜਨ ਦੀ ਤਿਆਰੀ ਵਿੱਚ ਹੈ। ਅਜਿਹੇ ਵਿੱਚ ਕੈਪਟਨ ਖੁਦ ਆਪਣੇ ਦਮ ‘ਤੇ ਵੋਟਾੰ ਹਾਸਲ ਕਰ ਲੈਣ, ਇਹ ਥੋੜ੍ਹਾ ਮੁਸ਼ਕਿਲ ਜਾਪਦਾ ਹੈ।
ਪੰਜਾਬ ‘ਚ ਕੈਪਟਨ ਨੂੰ ਮਿਲੇਗੀ ਵੱਡੀ ਜ਼ਿੰਮੇਵਾਰੀ?
ਦਿਲਚਸਪ ਇਹ ਵੀ ਹੈ ਕਿ ਇਹ ਮੁਲਾਕਾਤ ਅਜਿਹੇ ਸਮੇੰ ਵਿੱਚ ਹੋ ਰਹੀ ਹੈ, ਜਦੋੰ ਬੀਜੇਪੀ ਵਿੱਚ ਵੱਡੇ ਬਦਲਾਅ ਦੀ ਚਰਚਾ ਵੀ ਜ਼ੋਰਾੰ ‘ਤੇ ਹੈ। ਹਾਲ ਹੀ ਵਿੱਚ ਪੀਐੱਮ ਦੀ ਪੰਜਾਬ ਫੇਰੀ ਦੇ ਦੌਰਾਨ ਸੂਬਾ ਬੀਜੇਪੀ ਦੇ ਆਗੂਆੰ ਨੇ ਪੀਐੱਮ ਦੇ ਸਾਹਮਣੇ ਇਹ ਮੰਗ ਰੱਖੀ ਸੀ ਕਿ ਬੀਜੇਪੀ ਦੇ ਜਥੇਬੰਧਕ ਢਾੰਚੇ ਵਿੱਚ ਬਦਲਾਅ ਕੀਤੇ ਜਾਣ। ਅਜਿਹੇ ਵਿੱਚ ਇਸ ਮੀਟਿੰਗ ਨੂੰ ਕੈਪਟਨ ਨੂੰ ਪੰਜਾਬ ‘ਚ ਵੱਡੀ ਜ਼ਿੰਮੇਵਾਰੀ ਦੇਣ ਦੀ ਸੰਭਾਵਨਾ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ।
ਵਿਧਾਨ ਸਭਾ ਚੋਣਾੰ ‘ਚ ਆਪਣੀ ਸੀਟ ਹਾਰੇ ਕੈਪਟਨ
ਕਾੰਗਰਸ ਤੋੰ ਅਸਤੀਫ਼ਾ ਦੇਣ ਮਗਰੋੰ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਖੁਦ ਦੀ ਪਾਰਟੀ ਪੰਜਾਬ ਲੋਕ ਕਾੰਗਰਸ ਦਾ ਗਠਨ ਕੀਤਾ ਸੀ, ਜਿਸ ਦਾ ਬੀਜੇਪੀ ਨਾਲ ਗਠਜੋੜ ਕਰਕੇ ਪੰਜਾਬ ਵਿੱਚ ਸੀਟ ਸ਼ੇਅਰਿੰਗ ਦੇ ਫਾਰਮੂਲੇ ‘ਤੇ ਚੋਣਾੰ ਲੜੀਆੰ ਗਈਆੰ। ਹਾਲਾੰਕਿ ਇਸਦਾ ਕੁਝ ਖਾਸ ਫਾਇਦਾ ਬੀਜੇਪੀ ਨੂੰ ਨਹੀੰ ਹੋਇਆ ਅਤੇ ਬੀਜੇਪੀ ਮਹਿਜ਼ 2 ਸੀਟਾੰ ਹੀ ਹਾਸਲ ਕਰ ਸਕੀ। ਓਧਰ PLC ਦੀ ਟਿਕਟ ‘ਤੇ ਚੋਣ ਲੜਨ ਵਾਲੇ ਕੈਪਟਨ ਖੁਦ ਆਪਣੀ ਹੀ ਸੀਟ ਨਹੀੰ ਬਚਾ ਸਕੇ।
ਦਿਲਚਸਪ ਇਹ ਵੀ ਰਿਹਾ ਕਿ ਜਿਹਨਾੰ ਕਾੰਗਰਸੀ ਲੀਡਰਾੰ ਦੇ ਸਾਥ ਦੇ ਭਰੋਸੇ ਕੈਪਟਨ ਨੇ ਆਪਣੀ ਖੁਦ ਦੀ ਪਾਰਟੀ ਬਣਾਈ ਸੀ। ਉਹਨਾੰ ਲੀਡਰਾੰ ਨੇ ਜਦੋੰ ਕਾੰਗਰਸ ਨੂੰ ਅਲਵਿਦਾ ਆਖਿਆ, ਤਾੰ ਉਹਨਾੰ ਨੇ PLC ਦੀ ਥਾੰ BJP ਵਿੱਚ ਆਪਣਾ ਫਿਊਚਰ ਵੇਖਿਆ ਅਤੇ BJP ਜੁਆਇਨ ਕੀਤੀ। ਅਜਿਹੇ ਵਿੱਚ ਇਸ ਵਾਰ ਲੋਕ ਸਭਾ ਚੋਣਾੰ ਤੋੰ ਪਹਿਲਾੰ ਦੋਵੇੰ ਪਾਰਟੀਆੰ ਦੇ ਮਰਜਰ ਦੀ ਚਰਚਾ ਨੇ ਜ਼ੋਰ ਫੜਿਆ ਹੋਇਆ ਹੈ।
ਵਿਦੇਸ਼ ਤੋੰ ਇਲਾਜ ਕਰਵਾ ਕੇ ਪਰਤੇ ਹਨ ਅਮਰਿੰਦਰ
ਕੈਪਟਨ ਅਮਰਿੰਦਰ ਸਿੰਘ ਹਾਲ ਹੀ ਵਿੱਚ ਵਿਦੇਸ਼ ਤੋੰ ਇਲਾਜ ਕਰਵਾ ਕੇ ਵਾਪਸ ਪਰਤੇ ਹਨ। ਇਸ ਤੋੰ ਬਾਅਦ ਕੁਝ ਦਿਨਾੰ ਤੱਕ ਉਹ ਪੰਜਾਬ ਦੇ ਸਿਆਸੀ ਮੈਦਾਨ ਤੋੰ ਦੂਰ ਰਹੇ, ਪਰ ਹੁਣ ਉਹਨਾੰ ਨੇ ਗਤੀਵਿਧੀਆੰ ਵਧਾ ਦਿੱਤੀਆੰ ਹਨ। ਜ਼ਾਹਿਰ ਹੈ ਕਿ ਦੇਸ਼ ‘ਚ ਹੋਣ ਵਾਲੀਆੰ 2024 ਦੀਆੰ ਲੋਕ ਸਭਾ ਚੋਣਾੰ ਵਿੱਚ ਕੈਪਟਨ ਦੀ ਪੰਜਾਬ ‘ਚ ਅਹਿਮ ਭੂਮਿਕਾ ਹੋ ਸਕਦੀ ਹੈ।