Home Election 2022 'ਚ 'ਤੱਕੜੀ' ਦਾ ਨਵਾਂ ਸਾਥੀ- "ਹਾਥੀ"

2022 ‘ਚ ‘ਤੱਕੜੀ’ ਦਾ ਨਵਾਂ ਸਾਥੀ- “ਹਾਥੀ”

ਚੰਡੀਗੜ੍ਹ। ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ਦੀ ਸਿਆਸਤ ‘ਚ ਸ਼ਨੀਵਾਰ ਨੂੰ ਇੱਕ ਨਵਾਂ ਚੈਪਟਰ ਜੁੜ ਗਿਆ। ਕਰੀਬ 25 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਮੁੜ ਇਕੱਠੇ ਚੋਣ ਲੜਨ ਲਈ ਤਿਆਰ ਹਨ। ਅਕਾਲੀ ਦਲ ਅਤੇ BSP ਵੱਲੋਂ ਪੰਜਾਬ ਲਈ ਗਠਜੋੜ ਦਾ ਐਲਾਨ ਕੀਤਾ ਗਿਆ।

Image

ਚੰਡੀਗੜ੍ਹ ‘ਚ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਤ ਕਰਦੇ ਹੋਏ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅਤੇ BSP ਦੇ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਵਲੋਂ ਗਠਜੋੜ ਦਾ ਐਲਾਨ ਕੀਤਾ ਗਿਆ। ਦੋਵੇਂ ਪਾਰਟੀਆਂ 97-20 ਦੇ ਸੀਟ ਸ਼ੇਅਰਿੰਗ ਫਾਰਮੂਲੇ ‘ਤੇ ਚੋਣ ਲੜਨਗੀਆਂ। ਯਾਨੀ 97 ਸੀਟਾਂ ‘ਤੇ ਅਕਾਲੀ ਦਲ ਆਪਣੇ ਉਮੀਦਵਾਰ ਐਲਾਨੇਗਾ ਅਤੇ 20 ਸੀਟਾਂ ‘ਤੇ BSP ਆਪਣੀ ਕਿਸਮਤ ਅਜ਼ਮਾਏਗੀ।

Image

ਅੱਜ ਦਾ ਦਿਨ ਇਤਿਹਾਸਕ- ਸੁਖਬੀਰ ਬਾਦਲ

ਗਠਜੋੜ ਦੇ ਐਲਾਨ ਤੋਂ ਬਾਅਦ ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਕਿਹਾ, “ਅੱਜ ਇੱਕ ਇਤਿਹਾਸਕ ਦਿਨ ਹੈ। ਇੱਕ 100 ਸਾਲ ਪੁਰਾਣੀ ਪਾਰਟੀ ਅਕਾਲੀ ਦਲ, ਜਿਸਨੇ ਹਮੇਸ਼ਾ ਕਿਸਾਨਾਂ, ਵਪਾਰੀਆਂ ਅਤੇ ਗਰੀਬਾਂ ਦੇ ਹਿੱਤਾਂ ਲਈ ਕੰਮ ਕੀਤਾ ਹੈ, ਉਸਨੇ BSP ਨਾਲ ਗਠਜੋੜ ਕੀਤਾ ਹੈ। BSP ਪੰਜਾਬ ਦੇ ਪੁੱਤਰ ਸਾਹਿਬ ਕਾਂਸ਼ੀ ਰਾਮ ਜੀ ਦੀ ਪਾਰਟੀ ਹੈ, ਜਿਸ ਨੂੰ ਭੈਣ ਮਾਇਆਵਤੀ ਜੀ ਬਾਖੂਬੀ ਚਲਾ ਰਹੇ ਹਨ।”

ਇਹਨਾਂ ਹਲਕਿਆਂ ‘ਚ BSP ਅਜ਼ਮਾਏਗੀ ਕਿਸਮਤ

ਦੋਵੇਂ ਪਾਰਟੀਆਂ ਵਿਚਕਾਰ ਜਿਹਨਾਂ 20 ਸੀਟਾਂ ‘ਤੇ BSP ਦੇ ਉਂਮੀਦਵਾਰ ਉਤਾਰੇ ਜਾਣ ‘ਤੇ ਸਹਿਮਤੀ ਬਣੀ ਹੈ, ਉਹਨਾਂ ‘ਚ 8 ਦੁਆਬੇ, 7 ਮਾਲਵੇ ਅਤੇ 5 ਮਾਝੇ ਦੇ ਵਿਧਾਨ ਸਭਾ ਹਲਕੇ ਹਨ। ਜਿਹਨਾਂ ਦਾ ਵੇਰਵਾ ਹੇਠ ਲਿਖੇ ਪ੍ਰਕਾਰ ਹੈ:-

  • ਜਲੰਧਰ ਵੈਸਟ
  • ਜਲੰਧਰ ਉੱਤਰੀ
  • ਫਗਵਾੜਾ
  • ਹੁਸ਼ਿਆਰਪੁਰ ਸ਼ਹਿਰੀ
  • ਟਾਂਡਾ
  • ਦਸੂਹਾ
  • ਚਮਕੌਰ ਸਾਹਿਬ
  • ਬਸੀ ਪਠਾਣਾ
  • ਮਹਿਲ ਕਲਾਂ
  • ਨਵਾਂਸ਼ਹਿਰ
  • ਲੁਧਿਆਣਾ ਉੱਤਰੀ
  • ਸੁਜਾਨਪੁਰ
  • ਭੋਆ
  • ਪਠਾਨਕੋਟ
  • ਅਨੰਦਪੁਰ ਸਾਹਿਬ
  • ਮੋਹਾਲੀ
  • ਅੰਮ੍ਰਿਤਸਰ ਉੱਤਰੀ
  • ਅੰਮ੍ਰਿਤਸਰ ਕੇਂਦਰੀ
  • ਪਾਇਲ

BSP ਨਾਲ ਗਠਜੋੜ ਦੇ ਕੀ ਮਾਇਨੇ ?

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਸਾਰੀਆਂ ਪਾਰਟੀਆਂ ਦਲਿਤ ਵੋਟਬੈਂਕ ਦੇ ਸਹਾਰੇ ਸੱਤਾ ਹਥਿਆਉਣ ਦੀ ਕੋਸ਼ਿਸ਼ ‘ਚ ਹਨ, ਅਕਾਲੀ ਦਲ ਵੀ ਇਸੇ ਕੋਸ਼ਿਸ਼ ‘ਚ ਹੈ। ਦੋਆਬਾ ਖੇਤਰ ‘ਚ ਅਕਾਲੀ ਦਲ ਦੀ ਢਿੱਲੀ ਪਕੜ ਨੂੰ BSP ਨਾਲ ਗਠਜੋੜ ਹੀ ਮਜਬੂਤੀ ਦੇ ਸਕਦਾ ਹੈ, ਕਿਉਂਕਿ BSP ਕੋਲ ਦਲਿਤ ਸਮਾਜ ਦਾ ਵੱਡਾ ਵੋਟਬੈਂਕ ਹੈ। ਸੁਖਬੀਰ ਬਾਦਲ ਤਾਂ ਦਲਿਤ ਆਗੂ ਨੂੰ ਡਿਪਟੀ ਸੀਐੱਮ ਬਣਾਏ ਜਾਣ ਦਾ ਐਲਾਨ ਵੀ ਕਰ ਚੁੱਕੇ ਹਨ। ਮਤਲਬ ਸਾਫ ਹੈ ਕਿ ਜੇਕਰ ਅਕਾਲੀ ਦਲ ਅਤੇ ਬਸਪਾ ਗਠਜੋੜ ਸੱਤਾ ‘ਚ ਆਉਂਦਾ ਹੈ, ਤਾਂ ਡਿਪਟੀ ਸੀਐੱਮ BSP ਦਾ ਹੋਵੇਗਾ।

ਪੰਜਾਬ ਨਾਲ BSP ਦਾ ਪੁਰਾਣਾ ਰਿਸ਼ਤਾ

1989 ‘ਚ ਬੀਐਸਪੀ ਨੂੰ ਆਪਣਾ ਪਹਿਲਾ ਸਾਂਸਦ ਪੰਜਾਬ ਤੋਂ ਹੀ ਮਿਲਿਆ। ਇਥੋਂ ਤੱਕ ਕਿ ਪਾਰਟੀ ਦੇ ਫਾਊਂਡਰ ਕਾਂਸ਼ੀ ਰਾਮ, ਜਿਹਨਾਂ ਦਾ ਜਨਮ ਪੰਜਾਬ ਦੇ ਰੋਪੜ ‘ਚ ਹੋਇਆ ਸੀ, ਉਹ 1996 ‘ਚ ਹੁਸ਼ਿਆਰਪੁਰ ਤੋਂ ਚੋਣ ਜਿੱਤ ਕੇ ਲੋਕ ਸਭਾ ਪਹੁੰਚੇ ਸਨ। ਫਿਲੌਰ ਵਿਧਾਨ ਸਭਾ ਹਲਕਾ ਇਕਲੌਤਾ ਅਜਿਹਾ ਹਲਕਾ ਹੈ, ਜਿਥੇ ਚੋਣਾਂ ‘ਚ ਮੁਕਾਬਲਾ ਚਹੁੰ-ਤਰਫਾ ਮੰਨਿਆ ਜਾਂਦਾ ਹੈ। ਫਿਲੌਰ ਹੀ ਇੱਕ ਅਜਿਹੀ ਸੀਟ ਹੈ, ਜਿਥੇ BSP 2017 ‘ਚ ਆਪਣੀ ਜ਼ਮਾਨਤ ਬਚਾਉਣ ‘ਚ ਕਾਮਯਾਬ ਹੋਈ ਸੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments