ਪਟਿਆਲਾ। ਈ-ਕਾਮਰਸ ਐਪ Amazon ‘ਤੇ ਸ਼੍ਰੀ ਗੁਰੂ ਸਾਹਿਬ ਜੀਂ ਦਾ ਗੁਟਕਾ ਸਾਹਿਬ ਅਤੇ ਸੈਂਚੀ ਸਾਹਿਬ ਵੇਚੇ ਜਾਣ ਦੇ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ Amazon ਨੂੰ ਲੀਗਲ ਨੋਟਿਸ ਜਾਰੀ ਕੀਤਾ ਹੈ।
ਦਰਅਸਲ, ਨਾਭਾ ਦੇ ਰਹਿਣ ਵਾਲੇ ਸਿੱਖ ਨੌਜਵਾਨ ਉੱਦਮਦੀਪ ਸਿੰਘ ਨੇ ਕਿਹਾ, “ਮੈਂ ਰੋਜਾਨਾ ਹੀ ਆਨਲਾਈਨ ਸ਼ੋਪਿੰਗ ਕਰਦਾ ਹੈ ਤੇ ਮੈਂ ਆਨਲਾਈਨ ਕੁਝ ਦੇਖ ਰਿਹਾ ਸੀ ਤਾਂ ਮੈਂ ਦੇਖਿਆ ਕਿ Amazon ਐਪ ‘ਤੇ ਇਕ ਵਿਕਰੇਤਾ ਵੱਲੋਂ ਆਨਲਾਈਨ ਗੁਟਕਾ ਸਾਹਿਬ ਅਤੇ ਸੈਂਚੀ ਸਾਹਿਬ ਵੇਚੇ ਜਾ ਰਹੇ ਹਨ ਤੇ ਮੈਂ ਉਸ ਦੁਕਾਨ ਦੇ ਵਿਕਰੇਤਾ ਨੂੰ ਫੋਨ ਵੀ ਕੀਤਾ ਸੀ। ਇਸ ਪੂਰੇ ਮਾਮਲੇ ਨੂੰ ਲੈ ਕੇ ਮੈਂ ਤੁਰੰਤ ਗੁਰਦੁਆਰਾ ਮੁਹੱਲਾ ਕਰਤਾਰਪੁਰਾ ਕਹੋਟਾ ਸਾਹਿਬ ਨਾਭਾ ਦੀ ਪ੍ਰਬੰਧਕ ਕਮੇਟੀ ਦੇ ਨਾਲ ਸੰਪਰਕ ਕੀਤਾ।”
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਸਰਤਾਜ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਸਖਤ ਐਕਸ਼ਨ ਲਿਆ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਇਹੋ-ਜਿਹੀਆਂ ਘਟਨਾਵਾਂ ਬੰਦ ਕੀਤੀਆਂ ਜਾਣ, ਕਿਉਂਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।