ਬਿਓਰੋ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਵਿਚਕਾਰ ਜਾਰੀ ਖੁੱਲ੍ਹਮ-ਖੁੱਲ੍ਹੀ ਲੜਾਈ ਨੇ ਉਸ ਵੇਲੇ ਹੋਰ ਵੀ ਜ਼ੋਰ ਫੜ ਲਿਆ, ਜਦੋਂ ਵਿਜੀਲੈਂਸ ਬਿਓਰੋ ਨੇ ਸਿੱਧੂ ਜੋੜੇ ਦੇ ਕਰੀਬੀਆੰ ‘ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ।
ਦਰਅਸਲ, ਖ਼ਬਰ ਹੈ ਕਿ ਸਿੱਧੂ ਦੇ ਸਾਬਕਾ OSD ਅਤੇ ਉਹਨਾਂ ਦੇ ਮੰਤਰੀ ਰਹਿੰਦਿਆਂ ਮਹਿਕਮੇ ‘ਚ ਸਰਗਰਮ ਰਹੇ ਰੁਪਿੰਦਰ ਉਰਫ ਬਨੀ ਸੰਧੂ ਨਾਲ ਜੁੜੀਆਂ ਫ਼ਾਈਲਾਂ ਹੁਣ ਵਿਜੀਲੈਂਸ ਨੇ ਖੋਲ੍ਹੀਆਂ ਹਨ। ਉਸ ‘ਤੇ ਵੱਡੇ ਕਮਰਸ਼ੀਅਲ ਪ੍ਰਾਜੈਕਟਾਂ, ਸੀ.ਐਲ.ਯੂ ਫਾਇਲਾਂ ਨੂੰ ਮਨਜ਼ੂਰੀ ਦੇਣਾ, ਜ਼ੀਰਕਪੁਰ ਤੇ ਡੇਰਾਬੱਸੀ, ਨਯਾਗਾਉਂ ‘ਚ ਵੱਡੇ ਬਿਲਡਰਾਂ ਨਾਲ ਡੀਲਾਂ ਸਬੰਧੀ ਗੜਬੜੀਆਂ ਦਾ ਇਲਜ਼ਾਮ ਹੈ।
ਇਸ ਤੋਂ ਇਲਾਵਾ ਨਵਜੋਤ ਕੌਰ ਸਿੱਧੂ ਦੇ ਨਿੱਜੀ ਪੀ.ਏ. ਗੌਰਵ ਵਾਸੂਦੇਵਾ ‘ਤੇ ਪ੍ਰਾਜੈਕਟਾਂ ਨੂੰ ਨਿਯਮਾਂ ਖਿਲਾਫ ਮਨਜ਼ੂਰੀ ਦੇਣ ਦੀ ਭੂਮਿਕਾ, ਅੰਮ੍ਰਿਤਸਰ ‘ਚ ਨਿਯਮਾਂ ਖਿਲਾਫ ਜਾ ਕੇ ਬੂਥ ਹਾਸਲ ਕਰਨਾ, ਬਜ਼ਾਰ ਕੀਮਤ ਤੋਂ ਘੱਟ ਭਾਅ ‘ਚ ਬੂਥ ਹਾਸਲ ਕਰਨਾ, ਬੂਥ ਕਿਰਾਏ ‘ਤੇ ਲੈ ਕੇ ਅੱਗੇ ਕਿਰਾਏ ‘ਤੇ ਦੇਣਾ, ਸਸਤੇ ਭਾਅ ‘ਤੇ ਇਸ਼ਤਿਹਾਰਬਾਜ਼ੀ ਦਾ ਟੈਂਡਰ ਸਣੇ ਨਵਜੋਤ ਕੌਰ ਸਿੱਧੂ ਦੇ ਦੂਜੇ ਪੀ.ਏ ਨਾਲ ਕੰਸਟ੍ਰਕਸ਼ਨ ਬਿਜ਼ਨੈੱਸ ਸ਼ੁਰੂ ਕਰਨ ਜਿਹੇ ਇਲਜ਼ਾਮ ਲੱਗੇ ਨੇ।
ਜਿਵੇਂ ਹੀ ਵਿਜੀਲੈਂਸ ਦੀ ਜਾਂਚ ਦੀਆਂ ਇਹ ਖ਼ਬਰਾਂ ਸਿੱਧੂ ਦੇ ਕੰਨੀਂ ਪਈਆਂ, ਤਾਂ ਉਹਨਾਂ ਨੇ ਇੱਕ ਵਾਰ ਫਿਰ ਟਵਿਟਰ ‘ਤੇ ਕੈਪਟਨ ਨੂੰ ਖੁੱਲ੍ਹਮ-ਖੁੱਲ੍ਹਾ ਚੁਣੌਤੀ ਦੇ ਦਿੱਤੀ। ਸਿੱਧੂ ਨੇ ਲਿਖਿਆ, “ਤੁਹਾਡਾ ਬਹੁਤ ਸਵਾਗਤ ਹੈ। ਕਿਰਪਾ ਕਰੇ ਆਪਣਾ ਵਧੀਆ ਕੰਮ ਕਰੋ।” ਖਾਸ ਗੱਲ ਇਹ ਹੈ ਕਿ ਢਾਈ ਸਾਲਾਂ ‘ਚ ਇਹ ਪਹਿਲਾ ਅਜਿਹਾ ਮੌਕਾ ਹੈ, ਜਦੋਂ ਸੀਐੱਮ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕਰਕੇ ਕੋਈ ਤਿੱਖੀ ਬਿਆਨਬਾਜ਼ੀ ਕੀਤੀ ਹੋਵੇ। ਮਤਲਬ ਸਾਫ਼ ਹੈ ਕੇ ਸਿੱਧੂ ਹੁਣ ਬਾਂਹਾਂ ਚੜ੍ਹਾ ਕੇ ਮੈਦਾਨ ‘ਚ ਨਿਤਰ ਆਏ ਹਨ।
Most Welcome … Please do your Best !! @capt_amarinder
— Navjot Singh Sidhu (@sherryontopp) May 15, 2021