ਸਾਬਕਾ ਵਜ਼ਿਰ ਅਤੇ ਅੰਮ੍ਰਿਤਸਰ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 16 ਜੁਲਾਈ ਨੂੰ ਲਿੱਖੀ ਆਪਣੀ ਚਿੱਠੀ ਵਿੱਚ ਹਲਕੇ ਦੇ ਵਿਕਾਸ ਕਾਰਜਾਂ ਚ ਆਈ ਖੜੌਤ ਦਾ ਦੁੱਖੜਾ ਰੋਇਆ ਹੈ। ਸਿੱਧੂ ਨੇ ਚਿੱਠੀ ਚ 142 ਕਰੋੜ ਦੇ 6 ਪ੍ਰੋਜੇਕਟਾਂ ਦਾ ਵੇਰਵਾ ਮੁੱਖ ਮੰਤਰੀ ਨੂੰ ਦਸਦਿਆਂ ਸ਼ਿਕਾਇਤ ਕੀਤੀ ਹੈ ਕਿ 2018 ਅਤੇ 2019 ਦੇ ਖੁੱਦ ਮੁੱਖ ਮੰਤਰੀ ਵੱਲੋਂ ਐਲਾਨੇ ਗਏ ਪ੍ਰੋਜੈਕਟ ਖੜ੍ਹ ਗਏ ਨੇ ਅਤੇ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਇਹਨਾਂ ਉੱਤੇ ਕੰਮ ਪੂਰੀ ਤਰ੍ਹਾ ਰੁੱਕਿਆ ਹੋਇਆ ਹੈ।
ਕਾਂਗਰਸ ਚ ਬਗਾਵਤਾਂ ਦੇ ਸਿਲਸਿਲੇ ਦੇ ਚਲਦਿਆਂ ਸਿੱਧੂ ਦੀ ਇਸ ਚਿੱਠੀ ਨੂੰ ਖਾਸੀ ਦਿਲਚਸਪੀ ਨਾਲ ਵੇਖਿਆ ਜਾ ਰਿਹਾ ਹੈ।