ਬਿਓਰੋ। ਪਾਕਿਸਤਾਨ ‘ਚ ਇੱਕ ਹੋਰ ਸਿੱਖ ਲੜਕੀ ਨੂੰ ਅਗਵਾ ਕਰਕੇ ਜਬਰੀ ਧਰਮ ਪਰਿਵਰਤਨ ਕਰਕੇ ਨਿਕਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ, ਪੀਰ ਬਾਬਾ ਖੈਬਰ ਪਖਤੂਨਵਾ ਸੂਬੇ ਵਿਚ ਦੀਨਾ ਕੌਰ ਨਾਂ ਦੀ ਸਿੱਖ ਮਹਿਲਾ ਅਧਿਆਪਕ ਨੂੰ ਅਗਵਾ ਕਰ ਲਿਆ ਗਿਆ। ਜਦੋਂ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਵਾਸਤੇ ਪਹੁੰਚ ਕੀਤੀ, ਤਾਂ ਪੁਲਿਸ ਨੇ ਅਗਵਾ ਕਰਨ ਦਾ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ।
ਜਦੋਂ ਪਰਿਵਾਰ ਨੇ ਮਾਮਲਾ ਜਨਤਕ ਤੌਰ ‘ਤੇ ਚੁੱਕਿਆ ਤਾਂ ਉਹਨਾਂ ਨੂੰ ਪੁਲਿਸ ਨੇ ਦੱਸਿਆ ਕਿ ਉਹਨਾਂ ਦੀ ਧੀ ਨੇ ਇਸਲਾਮ ਕਬੂਲ ਲਿਆ ਹੈ ਤੇ ਉਸਦਾ ਨਿਕਾਹ ਹੋ ਗਿਆ ਹੈ।
No Human Rights for Minorities in Pakistan: In Peer Baba Kpk province, Sikh girl teacher Deena Kaur was kidnapped yesterday and today her family was told that her Nikah has been done. The local police didnt even register the FIR & has told the Sikh community to stay silent@ANI pic.twitter.com/ZIP8SXbCpT
— Manjinder Singh Sirsa (@mssirsa) August 21, 2022
ਪਾਕਿਸਤਾਨ ‘ਚ ਘੱਟ ਗਿਣਤੀ ਸੁਰੱਖਿਅਤ ਨਹੀੰ- ਸਿਰਸਾ
ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਸਿਰਸਾ ਨੇ ਕਿਹਾ ਕਿ ਘੱਟ ਗਿਣਤੀ ਸਿੱਖ, ਹਿੰਦੂ ਦੀਆਂ ਧੀਆਂ ਨੂੰ ਅਗਵਾ ਕਰ ਕੇ ਉਹਨਾਂ ਦਾ ਜਬਰੀ ਧਰਮ ਪਰਿਵਰਤਨ ਕਰਵਾ ਕੇ ਫਿਰ ਇਹਨਾਂ ਦਾ ਨਿਕਾਹ ਅਗਵਾ ਕਰਨ ਵਾਲਿਆਂ ਨਾਲ ਹੀ ਕਰ ਦੇਣਾ ਪਾਕਿਸਤਾਨ ਵਿਚ ਰੋਜ਼ਾਨਾ ਦਾ ਕੰਮ ਹੋ ਗਿਆ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਵਿਚ ਮਨੁੱਖੀ ਅਧਿਕਾਰ ਦੇ ਹਾਲਾਤ ਇੰਨੇ ਤਰਸਯੋਗ ਹਨ। ਉਹਨਾਂ ਕਿਹਾ ਕਿ ਅਜਿਹੇ ਸਾਰੇ ਮਾਮਲਿਆਂ ਵਿਚ ਪੁਲਿਸ ਲੜਕੀਆਂ ਦੇ ਘਰਾਂ ਨੂੰ ਆਖਦੀ ਹੈ ਕਿ ਉਹ ਚੁੱਪ ਰਹਿਣ ਤੇ ਦੀਨ ਕੌਰ ਦੇ ਮਾਮਲੇ ਵਿਚ ਵੀ ਅਜਿਹਾ ਹੀ ਕੀਤਾ ਗਿਆ।
ਸਿਰਸਾ ਨੇ ਕਿਹਾ ਕਿ ਅਜਿਹੀਆਂ ਧੀਆਂ ਜਿਹਨਾਂ ਦਾ ਜਬਰੀ ਧਰਮ ਪਰਿਵਰਤਨ ਕੀਤਾ ਜਾਂਦਾ ਹੈ ਤੇ ਇਹਨਾਂ ਦਾ ਸੋਸ਼ਣ ਕੀਤਾ ਜਾਂਦਾ ਹੈ, ਉਹਨਾਂ ਦੇ ਪਰਿਵਾਰ ਚੁੱਪ ਕਿਵੇਂ ਰਹਿ ਸਕਦੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਟਵੀਟ ਜ਼ਰੀਏ ਇਹ ਮਾਮਲਾ ਪੀ ਐਮ ਓ ਪਾਕਿਸਤਾਨ ਨੂੰ ਪਾਕਿਸਤਾਨ ਵਿਚ ਸਿੱਖਾਂ ਦੀ ਸੁਰੱਖਿਆ ਦੇ ਮਾਮਲੇ ਦੀ ਜਾਣਕਾਰੀ ਦਿੱਤੀ ਸੀ ਪਰ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
But how can a family silently watch their daughters being converted forcibly? This is agnst basic human rights.
We stand in support of Sikh brethren of Pak. I urge @DrSJaishankar Ji to address issue of minority Sikhs in Pak; @PakPMO turned deaf ear to our tweets on this issue https://t.co/X3OuzUpE5U pic.twitter.com/KziPfIqwOs— Manjinder Singh Sirsa (@mssirsa) August 21, 2022
ਭਾਰਤ ਸਰਕਾਰ ਤੋੰ ਦਖਲ ਦੀ ਮੰਗ
ਸਿਰਸਾ ਨੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਦੇ ਪੀਰ ਬਾਬਾ ਖੈਬਰ ਪਖਤੂਨਖਵਾ ਸੂਬੇ ਵਿਚ ਸਿੱਖ ਮਹਿਲਾ ਅਧਿਆਪਕ ਨੂੰ ਅਗਵਾ ਕਰ ਕੇ ਉਸਦਾ ਜਬਰੀ ਨਿਕਾਹ ਕੀਤੇ ਜਾਣ ਦਾ ਮਾਮਲਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੋਲ ਚੁੱਕਣ ਅਤੇ ਉਸ ਮਹਿਲਾ ਅਧਿਆਪਕ ਦੀ ਰਿਹਾਈ ਯਕੀਨੀ ਬਣਾਉਣ ਲਈ ਆਖਣ।