Home Election ...ਤਾਂ ਕੈਪਟਨ ਦੇ ਇੰਟਰਵਿਊ ਦਾ ਹੀ ਇੰਤਜ਼ਾਰ ਕਰ ਰਹੇ ਸਨ ਸਿੱਧੂ! ਬੋਲੇ-...

…ਤਾਂ ਕੈਪਟਨ ਦੇ ਇੰਟਰਵਿਊ ਦਾ ਹੀ ਇੰਤਜ਼ਾਰ ਕਰ ਰਹੇ ਸਨ ਸਿੱਧੂ! ਬੋਲੇ- ਨਾਕਾਮ ਹੋਵੇਗੀ ਕੋਸ਼ਿਸ਼

ਬਿਓਰੋ। ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਨਵਜੋਤ ਸਿੱਧੂ ਉੱਪਰ ਤਿੱਖੇ ਹਮਲਿਆਂ ਤੋਂ ਬਾਅਦ ਦੋਵੇਂ ਆਗੂਆਂ ਵਿਚਾਲੇ ਤਲਖੀ ਖੁੱਲ੍ਹ ਕੇ ਸਾਹਮਣੇ ਆਈ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਟਵਿਟਰ ‘ਤੇ ਕੈਪਟਨ ਸਰਕਾਰ ਖਿਲਾਫ਼ ਹਮਲੇ ਬੋਲਣ ਵਾਲੇ ਸਿੱਧੂ ਅੱਜ ਕੁਝ ਲੇਟ ਹੋ ਗਏ। ਸਰਕਾਰ ‘ਤੇ ਹਮਲੇ ਬੋਲਣ ਲਈ ਲਗਭਗ ਰੋਜ਼ ਹੀ ਸਿੱਧੂ ਸ਼ਾਮ ਹੋਣ ਤੋਂ ਪਹਿਲਾਂ-ਪਹਿਲਾਂ ਕੋਈ ਨਾ ਕੋਈ ਟਵੀਟ ਕਰ ਦਿੰਦੇ ਸਨ, ਪਰ ਮੰਗਲਵਾਰ ਨੂੰ ਉਹ ਸ਼ਾਇਦ ਸੀਐੱਮ ਕੈਪਟਨ ਦੇ ਇੰਟਰਵਿਊ ਦਾ ਇੰਤਜ਼ਾਰ ਕਰ ਰਹੇ ਸਨ।

ਜਿਵੇਂ ਹੀ ਕੈਪਟਨ ਦਾ ਇੰਟਰਵਿਊ ਨਿੱਜੀ ਚੈਨਲ ‘ਤੇ ਚਲਾਇਆ ਗਿਆ ਤੇ ਸਰਕਾਰ ਵੱਲੋਂ ਵੀ ਿਬਆਨ ਜਾਰੀ ਕੀਤਾ ਗਿਆ, ਤਾਂ ਸਿੱਧੂ ਨੇ ਅੱਜ ਦਾ ਪਹਿਲਾ ਟਵੀਟ ਉਸ ਇੰਟਰਵਿਊ ਦੇ ਨਾੰਅ ਕੀਤਾ। ਸਿੱਧੂ ਨੇ ਕਿਹਾ, “ਪੰਜਾਬ ਦੀ ਜ਼ਮੀਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਨਾਕਾਮ ਹੋਣਗੀਆਂ। ਮੇਰੀ ਰੂਪ ਪੰਜਾਬ ਹੈ ਅਤੇ ਪੰਜਾਬ ਦੀ ਰੂਹ ਗੁਰੂ ਗ੍ਰੰਥ ਸਾਹਿਬ ਜੀ। ਸਾਡੀ ਲੜਾਈ ਇਨਸਾਫ਼ ਲਈ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਹੈ। ਇੱਕ ਵਿਧਾਨ ਸਭਾ ਸੀਟ ਇਸਦੇ ਬਰਾਬਰ ਕਿਸੇ ਚਰਚਾ ਲਾਇਕ ਵੀ ਨਹੀਂ।”

ਕੈਪਟਨ ਦੀ ਅਗਵਾਈ ‘ਤੇ ਚੁੱਕੇ ਸਵਾਲ !

ਸਿੱਧੂ ਇਥੇ ਹੀ ਨਹੀਂ ਰੁਕੇ, ਇੱਕ ਘੰਟੇ ਬਾਅਦ ਕੀਤੇ ਆਪਣੇ ਅਗਲੇ ਟਵੀਟ ‘ਚ ਉਹਨਾਂ ਨੇ ਕੈਪਟਨ ਦੀ ਅਗਵਾਈ ਅਤੇ ਮਨਸੂਬੇ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ। ਸਿੱਧੂ ਨੇ ਲਿਖਿਆ, “ਤੁਸੀਂ ਨਾ ਇਧਰ-ਓਧਰ ਦੀ ਗੱਲ ਕਰੋ। ਦੱਸੋ- ਕੀ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਕਿਉਂ ਨਹੀਂ ਮਿਲਿਆ? ਅਗਵਾਈ ‘ਤੇ ਸਵਾਲ ਹੈ…ਮੰਸ਼ਾ ‘ਤੇ ਬਵਾਲ ਹੈ!!”

ਕੈਪਟਨ ਨੇ ਦਿੱਤੀ ਸੀ ਚੋਣ ਲੜਨ ਦੀ ਚੁਣੌਤੀ

ਦੱਸ ਦਈਏ ਕਿ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਆਪਣੇ ਖਿਲਾਫ਼ ਪਟਿਆਲਾ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ। ਇੰਟਰਵਿਊ ਦੌਰਾਨ ਜਦੋਂ ਸੀਐੱਮ ਤੋਂ ਸਿੱਧੂ ਦੇ ਪਟਿਆਲਾ ‘ਚ ਸਰਗਰਮੀਆਂ ਵਧਾਉਣ ਬਾਰੇ ਸਵਾਲ ਕੀਤਾ ਗਿਆ, ਤਾਂ ਉਹਨਾਂ ਕਿਹਾ, “ਸਿੱਧੂ ਸ਼ੌਂਕ ਨਾਲ ਮੇਰੇ ਖਿਲਾਫ਼ ਚੋਣ ਲੜ ਸਕਦੇ ਹਨ।” ਉਹਨਾਂ ਕਿਹਾ ਕਿ ਜੋ ਹਾਲ ਜਨਰਲ ਜੇ.ਜੇ. ਸਿੰਘ ਦਾ ਹੋਇਆ ਸੀ, ਓਹੀ ਸਿੱਧੂ ਦਾ ਹੋਵੇਗਾ। ਸਿੱਧੂ ਇੰਨੀ ਬੁਰੀ ਤਰ੍ਹਾਂ ਚੋਣ ਹਾਰਨਗੇ ਕਿ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ।” ਚੋਣ ਲੜਨ ਦੇ ਚੈਲੇਂਜ ਸਣੇ ਹੋਰ ਕੀ-ਕੀ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ, ਇੱਕ ਕਲਿੱਕ ‘ਤੇ ਪੜ੍ਹੋ

RELATED ARTICLES

LEAVE A REPLY

Please enter your comment!
Please enter your name here

Most Popular

Recent Comments