ਬਿਓਰੋ। ਗਰੀਬਾਂ ਦੇ ਮਸੀਹਾ ਅਤੇ ਘਰ-ਘਰ ਸੱਚੇ ਹੀਰੋ ਵਜੋਂ ਜਾਣੇ ਜਾਂਦੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਹੁਣ “ਬੈਂਡਵਾਲਾ” ਬਣ ਗਏ ਹਨ। ਬਿਲਕੁੱਲ ਸਹੀ ਪੜ੍ਹਿਆ ਤੁਸੀਂ। ਦਰਅਸਲ, ਸੋਨੂੰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਇੱਕ ਵੀਡੀਓ ਅਪਲੋਡ ਕੀਤੀ ਹੈ, ਜਿਸ ‘ਚ ਉਹ ਬੈਂਡ ਵਾਲਿਆਂ ਨਾਲ ਢੋਲ ਵਜਾਉਂਦੇ ਨਜ਼ਰ ਆ ਰਹੇ ਹਨ। ਨਾਲ ਹੀ ਸੋਨੂੰ ਇਹ ਵੀ ਕਹਿ ਰਹੇ ਹਨ, “ਵਿਆਹ ਦੀ ਤਿਆਰੀ ਕਰੋ ਤੇ ਸਾਡੇ ਨਾਲ ਸੰਪਰਕ ਕਰੋ।”
शादी ब्याह के फंक्शन के लिए संपर्क करें। pic.twitter.com/dlNUwtO8aQ
— sonu sood (@SonuSood) April 15, 2021
ਸੋਨੂੰ ਨਾਲ ਵੀਡੀਓ ‘ਚ ਨਜ਼ਰ ਆ ਰਹੇ ਦੋਵੇਂ ਸ਼ਖਸ ਦਾ ਨਾੰਅ ਸੁਰੇਸ਼ ਅਤੇ ਵਾਸੂ ਹੈ। ਜ਼ਾਹਿਰ ਹੈ ਸੋਨੂੰ ਸੂਦ ਦੋਵਾਂ ਨੂੰ ਪਹਿਚਾਨ ਦਵਾਉਣ ਅਤੇ ਆਰਥਿਕ ਹਾਲਾਤ ‘ਚ ਸੁਧਾਰ ਲਈ ਦੋਵਾਂ ਦੀ ਮਦਦ ਕਰਨ ਲਈ ਇਹ ਵੀਡੀਓ ਸ਼ੇਅਰ ਕਰ ਰਹੇ ਹਨ। ਆਪਣੀ ਇਸ ਕੋਸ਼ਿਸ਼ ‘ਚ ਸੋਨੂੰ ਕਾਫ਼ੀ ਹੱਦ ਤੱਕ ਕਾਮਯਾਬ ਵੀ ਹੋ ਰਹੇ ਹਨ, ਜਿਸਦਾ ਸਬੂਤ ਉਹਨਾਂ ਦੇ ਫੈਨਜ਼ ਦੇ ਕਮੈਂਟਸ ‘ਚ ਮਿਲਦਾ ਹੈ।
ਖੈਰ ਇਰਾਦਾ ਤਾਂ ਨੇਕ ਹੈ, ਪਰ ਸੋਨੂੰ ਦੀ ਇਸ ਕਲਾ ਦੀ ਵੀ ਲੋਕ ਕਾਫ਼ੀ ਤਾਰੀਫ਼ ਕਰ ਰਹੇ ਹਨ। ਸੋਨੂੰ ਜਿਸ ਖੂਬਸੂਰਤੀ ਨਾਲ ਇਹਨਾਂ ਦੋਵਾਂ ਨਾਲ ਤਾਲਮੇਲ ਮਿਲਾ ਰਹੇ ਹਨ, ਇਸ ਨੂੰ ਵੇਖ ਕੇ ਲੋਕ ਉਹਨਾਂ ਦੇ ਹੋਰ ਦੀਵਾਨੇ ਬਣਦੇ ਜਾ ਰਹੇ ਹਨ।
ਸੋਸ਼ਲ ਮੀਡੀਆ ਜ਼ਰੀਏ ਕਰਦੇ ਹਨ ਮਦਦ
ਦੱਸ ਦਈਏ ਕਿ ਸੋਨੂੰ ਸੂਦ ਅਕਸਰ ਸੋਸ਼ਲ ਮੀਡੀਆ ‘ਤੇ ਬੇਹੱਦ ਐਕਟਿਵ ਰਹਿੰਦੇ ਹਨ। ਸੋਸ਼ਲ ਮੀਡੀਆ ਹੀ ਉਹਨਾਂ ਲਈ ਇੱਕ ਅਜਿਹਾ ਵੱਡਾ ਪਲੇਟਫ਼ਾਰਮ ਹੈ, ਜਿਸਦੇ ਰਾਹੀਂ ਉਹ ਗਰੀਬ ਲੋਕਾਂ ਦੀ ਮਦਦ ਕਰਦੇ ਹਨ। ਲੋਕ ਅਕਸਰ ਸੋਨੂੰ ਨੂੰ ਟੈਗ ਕਰਕੇ ਖੁਦ ਲਈ ਮਦਦ ਦੀ ਮੰਗ ਕਰਦੇ ਹਨ, ਜਿਸਦਾ ਜਵਾਬ ਦੇਣ ਅਤੇ ਮਦਦ ਲਈ ਹੱਥ ਅੱਗੇ ਵਧਾਉਣ ‘ਚ ਸੋਨੂੰ ਵੀ ਦੇਰ ਨਹੀਂ ਲਗਾਉਂਦੇ।