ਨਵੀਂ ਦਿੱਲੀ। ਰਾਜਧਾਨੀ ‘ਚ ਕੋਰੋਨਾ ਦੀ ਬੇਲਗਾਮ ਹੋਈ ਰਫ਼ਤਾਰ ਨੂੰ ਰੋਕਣ ਲਈ ਕੇਜਰੀਵਾਲ ਸਰਕਾਰ ਨੇ ਵੀਕੈਂਡ ਕਰਫ਼ਿਊ ਲਗਾਉਣ ਦਾ ਫ਼ੈਸਲਾ ਲਿਆ ਹੈ। ਸ਼ੁੱਕਰਵਾਰ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਦਿੱਲੀ ‘ਚ ਵੀਕੈਂਡ ਕਰਫ਼ਿਊ ਰਹੇਗਾ। ਇਸਦੇ ਨਾਲ ਹੀ ਵੀਕੈਂਡ ਕਰਫ਼ਿਊ ਦੌਰਾਨ ਹੋਣ ਵਾਲੇ ਵਿਆਹ ਸਮਾਗਮਾਂ ਲਈ ਈ-ਪਾਸ ਲਾਜ਼ਮੀ ਕੀਤਾ ਗਿਆ ਹੈ।
ਵੀਕੈੇਂਡ ਕਰਫ਼ਿਊ ਦੌਰਾਨ ਕੀ ਕੁਝ ਪਾਬੰਦੀਆਂ ਰਹਿਣਗੀਆਂ ਅਤੇ ਕਿਸ ਚੀਜ਼ ‘ਤੇ ਛੋਟ ਰਹੇਗੀ। ਉਹ ਕੁਝ ਇਸ ਤਰ੍ਹਾਂ ਹਨ:-
- ਮਾਲ, ਜਿਮ, ਸਪਾ, ਓਡੀਟੋਰੀਅਮ, ਬਜ਼ਾਰ ਅਤੇ ਨਿੱਜੀ ਦਫ਼ਤਰ ਬੰਦ ਰਹਿਣਗੇ।
- ਸਿਨੇਮਾ ਹਾਲ ਨੂੰ 30 ਫ਼ੀਸਦ ਸਮਰੱਥਾ ਨਾਲ ਖੋਲ੍ਹੇ ਜਾਣ ਦੀ ਆਗਿਆ ਹੋਵੇਗੀ।
- ਰੈਸਟੋਰੈਂਟ ‘ਚ ਬਹਿ ਕੇ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ, ਹਾਲਾਂਕਿ ਹੋਮ ਡਿਲੀਵਰੀ ਦੀ ਇਜਾਜ਼ਤ ਹੋਵੇਗੀ।
- ਕਰਫ਼ਿਊ ਦੌਰਾਨ ਵਿਆਹ ਸਮਾਗਮਾਂ ‘ਚ ਸ਼ਾਮਲ ਹੋਣ ਲਈ ਈ-ਪਾਸ ਦਿੱਤੇ ਜਾਣਗੇ।
- ਹਰ ਮਿਊਂਸਿਪਲ ਜ਼ੋਨ ‘ਚ ਰੋਜ਼ਾਨਾ ਇੱਕ ਵੀਕਲੀ ਮਾਰਕਿਟ ਖੋਲ੍ਹਣ ਦੀ ਇਜਾਜ਼ਤ ਹੋਵੇਗੀ।
- ਹਸਪਤਾਲ, ਏਅਰਪੋਰਟ, ਬੱਸ ਅਤੇ ਰੇਲਵੇ ਸਟੇਸ਼ਨ ਜਾਣ ਵਾਲਿਆਂ ਨੂੰ ਵੀਕੈਂਡ ਕਰਫ਼ਿਊ ਦੌਰਾਨ ਛੋਟ ਰਹੇਗੀ। ਹਾਲਾਂਕਿ ਇਸਦੇ ਲਈ ਪਾਸ ਲਾਜ਼ਮੀ ਹੋਵੇਗਾ।
तेज़ी से फैलती कोरोना संक्रमण की इस नई लहर और दिल्ली में इसकी वर्तमान स्थिति पर एक महत्वपूर्ण प्रेस कॉन्फ्रेंस | LIVE https://t.co/RB21CQ0jJM
— Arvind Kejriwal (@ArvindKejriwal) April 15, 2021
ਸੀਐੱਮ ਦੀ LG ਨਾਲ ਬੈਠਕ ‘ਚ ਹੋਇਆ ਫ਼ੈਸਲਾ
ਲਗਾਤਾਰ ਵੱਧਦੇ ਕੋਰੋਨਾ ਮਾਮਲਿਆਂ ਨੂੰ ਵੇਖਦੇ ਹੋਏ ਵੀਰਵਾਰ ਨੂੰ ਸੀਐੱਮ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਵਿਚਾਲੇ ਅਹਿਮ ਬੈਠਕ ਹੋਈ ਅਤੇ ਮੌਜੂਦਾ ਹਾਲਾਤ ‘ਚ ਸਖਤ ਕਦਮ ਚੁੱਕੇ ਜਾਣ ਬਾਰੇ ਚਰਚਾ ਕੀਤੀ ਗਈ। ਬੈਠਕ ਤੋਂ ਕਰੀਬ ਅੱਧੇ ਘੰਟੇ ਬਾਅਦ ਸੀਐੱਮ ਵੱਲੋਂ ਨਾਈਟ ਕਰਫ਼ਿਊ ਦਾ ਐਲਾਨ ਕਰ ਦਿੱਤਾ ਗਿਆ।