Home Politics ਸੁਖਬੀਰ ਬਾਦਲ ਨੇ ਮਾਨ ਸਰਕਾਰ 'ਤੇ ਲਾਇਆ 500 ਕਰੋੜ ਦੇ ਘੁਟਾਲੇ ਦਾ...

ਸੁਖਬੀਰ ਬਾਦਲ ਨੇ ਮਾਨ ਸਰਕਾਰ ‘ਤੇ ਲਾਇਆ 500 ਕਰੋੜ ਦੇ ਘੁਟਾਲੇ ਦਾ ਇਲਜ਼ਾਮ…ਬੋਲੇ- ਚੰਡੀਗੜ੍ਹ ਦੇ 5-ਸਟਾਰ ਹੋਟਲ ‘ਚ ਹੋਈ ਪਲਾਨਿੰਗ

ਚੰਡੀਗੜ੍ਹ। ਦਿੱਲੀ ਦੇ ਕਥਿਤ ਆਬਕਾਰੀ ਘੁਟਾਲੇ ਦਾ ਸੇਕ ਹੁਣ ਪੰਜਾਬ ਪਹੁੰਚ ਗਿਆ ਹੈ ਅਤੇ ਪੰਜਾਬ ‘ਚ ਵੀ ਕਰੋੜਾੰ ਦੇ ਘੁਟਾਲੇ ਦੇ ਇਲਜ਼ਾਮ ਲੱਗਣ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ‘ਚ ਨਵੀੰ ਐਕਸਾਈਜ਼ ਪਾਲਿਸੀ ਦੀ ਆੜ ਵਿੱਚ 500 ਕਰੋੜ ਦਾ ਸ਼ਰਾਬ ਘੁਟਾਲਾ ਹੋਇਆ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਉਹਨਾੰ ਦੀ ਪਾਰਟੀ ਇਸ ਮਾਮਲੇ ਵਿੱਚ ਕਾਰਵਾਈ ਲਈ ਰਾਜਪਾਲ ਨੂੰ ਮੰਗ ਪੱਤਰ ਸੌੰਪੇਗੀ। ਇਸਦੇ ਨਾਲ ਹੀ CBI ਅਤੇ ED ਕੋਲ ਸ਼ਿਕਾਇਤਾਂ ਦਾਇਰ ਕਰ ਕੇ ਆਪ ਵੱਲੋਂ ਪੰਜਾਬ ਵਿਚ ਸ਼ਰਾਬ ਦੇ ਠੇਕੇਦਾਰਾਂ ਤੋਂ ਪ੍ਰਾਪਤ ਰਿਸ਼ਵਤ ਦੇ ਮਾਮਲੇ ਦੀ ਜਾਂਚ ਦੀ ਮੰਗ ਕਰੇਗੀ। ਚੰ਼ਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਐਮ ਪੀ ਰਾਘਵ ਚੱਢਾ ਸਮੇਤ ਉਹਨਾਂ ਸਾਰੇ ਸਿਆਸੀ ਆਗੂਆਂ ਅਤੇ ਪੰਜਾਬ ਸਰਕਾਰ ਦੇ ਉਹਨਾਂ ਅਧਿਕਾਰੀਆਂ ਖਿਲਾਫ ਜਾਂਚ ਹੋਣੀ ਚਾਹੀਦੀ ਹੈ, ਜਿਹਨਾਂ ਨੇ ਇਹ ਘਪਲਾ ਹੋਣ ਦਿੱਤਾ।

‘ਆਪ’ ਸਰਕਾਰ ਨੇ ਲਾਇਸੈੰਸ ਦੀਆੰ ਸ਼ਰਤਾੰ ਬਦਲੀਆੰ- ਸੁਖਬੀਰ

ਵੇਰਵੇ ਸਾੰਝੇ ਕਰਦਿਆੰ ਸੁਖਬੀਰ ਬਾਦਲ ਨੇ ਕਿਹਾ ਕਿ ਸ਼ਰਾਬ ‘ਚ ਮੈਨੂਫੈਕਚਰਰ, L1 ਯਾਨੀ ਹੋਲਸੇਲਰ ਅਤੇ ਰਿਟੇਲਰ 3 ਤਰ੍ਹਾੰ ਦੇ ਕੰਮ ਹਨ। ‘ਆਪ’ ਸਰਕਾਰ ਨੇ L1 ਯਾਨੀ ਹੋਲਸੇਲਰ ਨੂੰ ਕਾਬੂ ਕਰ ਲਿਆ। ਪਹਿਲਾੰ 50 ਤੋੰ 100 ਦੇ ਕਰੀਬ L1 ਹੁੰਦੇ ਸਨ। ਉਹ ਸਾਰੀ ਕੰਪਨੀ ਦਾ ਸ਼ਰਾਬ ਆਪਣੇ ਕੋਲ ਰੱਖ ਕੇ ਰਿਟੇਲਰ ਨੂੰ ਵੇਚਦੇ ਸਨ। ਰਿਟੇਲਰ ਕੋਲ ਚੁਆਇਸ ਸੀ, ਜੋ ਸਸਤਾ ਦਿੰਦਾ ਉਸ ਤੋੰ ਖਰੀਦ ਲੈੰਦੇ ਸਨ। ‘ਆਪ’ ਸਰਕਾਰ ਨੇ ਇਸ ਵਿੱਚ ਸ਼ਰਤਾੰ ਬਦਲ ਦਿੱਤੀਆੰ। ਆਪਣੇ ਲੋਕਾੰ ਨੂੰ L1 ਦੇਣ ਲਈ ਪੁਰਾਣੇ ਬਾਹਰ ਕਰ ਦਿੱਤੇ। ਇਹਨਾੰ ਨੇ ਸ਼ਰਤਾੰ ਲਗਾਈਆੰ ਕਿ ਮੈਨੂਫੈਕਚਰਰ ਅਤੇ ਰਿਟੇਲਰ L1 ਯਾਨੀ ਹੋਲਸੇਲਰ ਦਾ ਲਾਇਸੈੰਸ ਨਹੀੰ ਲੈ ਸਕਦਾ। ਇਸ ਤੋੰ ਇਲਾਵਾ ਹੋਲਸੇਲਰ ਲਈ 3 ਸਾਲ ‘ਚ ਲਗਾਤਾਰ 30 ਕਰੋੜ ਦਾ ਟਰਨ ਓਵਰ ਹੋਣਾ ਚਾਹੀਦਾ ਹੈ। ਇੱਕ ਵਿਅਕਤੀ ਇੱਕ ਹੀ L1 ਲੈ ਸਕਦਾ ਹੈ ਅਤੇ ਐਲ 1 ਲਾਇਸੰਸ ਲੈਣ ਵਾਲਾ ਭਾਰਤ ਜਾਂ ਵਿਦੇਸ਼ ਵਿਚ ਸ਼ਰਾਬ ਨਿਰਮਾਣ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ।

‘ਜਿਹਨਾੰ ਨੂੰ ਦਿੱਲੀ ‘ਚ ਲਾਇਸੈੰਸ, ਉਹਨਾੰ ਨੂੰ ਹੀ ਪੰਜਾਬ ‘ਚ’

ਸੁਖਬੀਰ ਨੇ ਕਿਹਾ ਕਿ ਉਹਨਾੰ ਨੇ ਲਿਸਟ ਕਢਵਾਈ ਹੈ। ਜਿਹਨਾੰ ਲੋਕਾੰ ਨੂੰ ਦਿੱਲੀ ‘ਚ L1 ਮਿਲਿਆ, ਓਹੀ ਪੰਜਾਬ ਵਿੱਚ ਵੀ ਹਨ। ਇਹਨਾੰ ‘ਚੋੰ ਇੱਕ ਦੇ ਖਿਲਾਫ਼ ਦਿੱਲੀ ‘ਚ ਪਰਚਾ ਦਰਜ ਹੋਇਆ ਹੈ, ਦੂਜੀ ਫਰਮ ਦਿੱਲੀ ਦੀ ਫੈਮਿਲੀ ਹੈ।

ਉਹਨਾੰ ਕਿਹਾ ਕਿ ਪੰਜਾਬ ਵਿਚ ਪਹਿਲਾਂ ਥੋਕ ਦਾ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਲਈ ਮੁਨਾਫਾ 5 ਫੀਸਦੀ ਹੁੰਦਾ ਸੀ, ਜੋ ਦੁੱਗਣਾ ਕਰਕੇ 10 ਫੀਸਦੀ ਕਰ ਦਿੱਤਾ ਗਿਆ। ਉਹਨਾੰ ਕਿਹਾ ਕਿ ਇਸ ਨੀਤੀ ਦੀ ਬਦੌਲਤ ਸ਼ਰਾਬ ਦਾ ਤਕਰੀਬਨ ਸਾਰਾ ਕਾਰੋਬਾਰ ਦੋ ਕੰਪਨੀਆਂ ਬ੍ਰਿੰਡਕੋ ਜਿਸਦੇ ਮਾਲਕ ਅਮਨ ਢੱਲ ਹਨ ਅਤੇ ਆਨੰਤ ਵਾਈਨਜ਼ ਜਿਸਦੇ ਮਾਲਕ ਮਹਿਰਾ ਗਰੁੱਪ ਹਨ, ਦੇ ਹੱਥਾਂ ਵਿਚ ਆ ਗਿਆ।

ਪੰਜਾਬ ‘ਚ ਵੀ ਦਿੱਲੀ ਦਾ ਹੀ ਮਾਡਲ- ਸੁਖਬੀਰ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਆਬਕਾਰੀ ਨੀਤੀ ਤਿਆਰ ਕਰਦਿਆਂ ਦਿੱਲੀ ਮਾਡਲ ਅਪਣਾਇਆ ਹੈ। ਉਹਨਾਂ ਕਿਹਾ ਕਿ ਜਿਵੇਂ ਦਿੱਲੀ ਵਿਚ ਕੀਤਾ ਗਿਆ ਸੀ, ਪੰਜਾਬ ਵਿੱਚ ਵੀ ਸ਼ਰਾਬ ਦਾ ਤਕਰੀਬਨ ਸਾਰਾ ਕਾਰੋਬਾਰ 2 ਕੰਪਨੀਆਂ ਨੂੰ ਦੇ ਦਿੱਤਾ ਗਿਆ ਸੀ, ਤਾਂ ਜੋ ਉਹਨਾਂ ਤੋਂ ਰਿਸ਼ਵਤ ਹਾਸਲ ਕੀਤੀ ਜਾਵੇ। ਉਹਨਾਂ ਕਿਹਾ ਕਿ ਦੋ ਦੋਵਾਂ ਕੰਪਨੀਆਂ ਦਾ ਮੁਨਾਫਾ ਇਸ ਕਰਕੇ ਦੁੱਗਣਾ ਕਰ ਦਿੱਤਾ ਗਿਆ, ਤਾਂ ਜੋ ਬਦਲੇ ਵਿਚ ਰਿਸ਼ਵਤ ਲਈ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਵਿਚ ਆਪ ਸਰਕਾਰ ਅਤੇ ਦਿੱਲੀ ਵਿਚ ਆਪ ਹਾਈ ਕਮਾਂਡ ਨੂੰ ਸੈਂਕੜੇ ਕਰੋੜਾਂ ਰੁਪਏ ਇਸ ਇਵਜ਼ ਵਿਚ ਮਿਲੇ ਹਨ।

ਚੰਡੀਗੜ੍ਹ ਦੇ 5-ਸਟਾਰ ਹੋਟਲ ‘ਚ ਪਲਾਨਿੰਗ- ਸੁਖਬੀਰ

ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਮੈਂਬਰ ਪਾਰਲੀਮੈਂਟ ਰਾਘਵ ਚੱਢਾ ਇਹਨਾਂ ਦੋਵੇਂ ਗਰੁੱਪਾਂ ਦੇ ਮੈਂਬਰਾਂ ਨਾਲ ਚੰਡੀਗੜ੍ਹ ਦੇ ਹਯਾਤ ਹੋਟਲ ਦੀ ਪੰਜਵੀਂ ਮੰਜ਼ਿਲ ਵਿਚ ਕਮਰੇ ਵਿਚ ਮੀਟਿੰਗਾਂ ਕਰਦੇ ਰਹੇ। 30 ਜੂਨ ਅਤੇ 6 ਜੂਨ ਨੂੰ ਦੋ ਮੀਟਿੰਗਾਂ ਮਨੀਸ਼ ਸਿਸੋਦੀਆ ਦੀ ਰਿਹਾਇਸ਼ ’ਤੇ ਦਿੱਲੀ ਵਿਚ ਹੋਈਆਂ, ਜਿਸ ਵਿਚ ਪੰਜਾਬ ਦੇ ਵਿੱਤ ਕਮਿਸ਼ਨਰ ਤੇ ਆਬਕਾਰੀ ਕਮਿਸ਼ਨ ਸਮੇਤ ਅਧਿਕਾਰੀ ਸ਼ਾਮਲ ਹੋਏ। ਉਹਨਾਂ ਕਿਹਾ ਕਿ ਸੌਦੇ ਤੈਅ ਕਰਨ ਵਾਲੇ ਪ੍ਰਾਈਵੇਟ ਖਿਡਾਰੀਆਂ ਦੇ ਨਾਂ ਗੁਪਤ ਰੱਖੇ ਗਏ ਤੇ ਸਿਸੋਦੀਆ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਵਿਚ ਇਕ ਨੂੰ ਸ੍ਰੀ ਅੰਬ ਅਤੇ ਦੂਜੇ ਨੂੰ ਸ੍ਰੀ ਖੀਰਾ ਕਹਿ ਕੇ ਸੰਬੋਧਨ ਕੀਤਾ।

ਦਿੱਲੀ ਵਾੰਗ ਹੀ ਪੰਜਾਬ ‘ਚ ਦਰਜ ਹੋਣ ਕੇਸ- ਸੁਖਬੀਰ

ਉਹਨਾਂ ਕਿਹਾ ਕਿ ਦਿੱਲੀ ਵਿਚ ਸਰਕਾਰੀ ਖ਼ਜ਼ਾਨੇ ਦੀ ਲੁੱਟ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਉਪ ਰਾਜਪਾਲ ਨੇ ਮੁੱਖ ਸਕੱਤਰ ਨੂੰ ਜਾਂਚ ਕਰਨ ਵਾਸਤੇ ਕਿਹਾ, ਜਿਸ ਵਿਚ ਸਾਹਮਣੇ ਆ ਗਿਆ ਕਿ ਦਿੱਲੀ ਸਰਕਾਰ ਦੇ ਸਿਖਰਲੇ ਵਿਅਕਤੀ ਇਸ ਘੁਟਾਲੇ ਵਿਚ ਮੁਨਾਫੇ ਬਦਲੇ ਮੁਨਾਫੇ ਦੇ ਕੰਮ ਵਿਚ ਸ਼ਾਮਲ ਹਨ। ਉਹਨਾਂ ਕਿਹਾ ਕਿ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ ਦਿੱਲੀ ਦੀ ਆਬਕਾਰੀ ਨੀਤੀ ਨੇ ਆਬਕਾਰੀ ਕਾਨੂੰਨਾਂ ਦੀ ਉਲੰਘਣਾ ਕੀਤੀ ਤੇ ਇਸਦਾ ਮਕਸਦ ਸ਼ਰਾਬ ਦੇ ਕਾਰੋਬਾਰੀਆਂ ਨੂੰ ਸਰਕਾਰੀ ਖ਼ਜ਼ਾਨੇ ਦੀ ਕੀਮਤ ’ਤੇ ਲਾਭ ਦੇਣਾ ਸੀ। ਉਹਨਾਂ ਕਿਹਾ ਕਿ ਇਸ ਮਗਰੋਂ ਹੀ ਸੀ ਬੀ ਆਈ ਨੂੰ ਘੁਟਾਲੇ ਦੀ ਜਾਂਚ ਵਾਸਤੇ ਆਖਿਆ ਗਿਆ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਤੇ 14 ਹੋਰ ਮੁਲਜ਼ਮਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ। ਉਹਨਾਂ ਕਿਹਾ ਕਿ ਈ ਡੀ ਨੇ ਵੀ ਮਨੀ ਲਾਂਡਰਿੰਗ ਮਾਮਲੇ ਵਿਚ ਵੱਖਰਾ ਕੇਸ ਦਰਜ ਕੀਤਾ ਹੈ। ਉਹਨਾਂ ਕਿਹਾ ਕਿ ਇਹੋ ਪੰਜਾਬ ਦੇ ਘਪਲੇ ਦੇ ਮਾਮਲੇ ਵਿਚ ਹੋਣਾ ਚਾਹੀਦਾ ਹੈ।

‘CBI ਅਤੇ ED ਦੀ ਜਾੰਚ ਸਾਰਾ ਸੱਚ ਸਾਹਮਣੇ ਲਿਆਵੇਗੀ’

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ CBI ਅਤੇ ਈ ਡੀ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸਾਰਾ ਸੱਚ ਸਾਹਮਣੇ ਲਿਆ ਦੇਵੇਗੀ। ਉਹਨਾੰ ਕਿਹਾ ਕਿ ਮੁਲਜ਼ਮ ਆਗੂਆਂ ਅਤੇ ਅਫਸਰਾਂ ਦੇ ਆਉਣ ਜਾਣ ਦੀ ਮੀਟਿੰਗਾਂ ਵਾਲੀਆਂ ਥਾਵਾਂ ’ਤੇ ਲੱਗੇ CCTV ਕੈਮਰਿਆਂ ਵਿਚ ਜਾਂਚ ਕਰ ਕੇ ਸ਼ਨਾਖਤ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੁਨਾਫਾ 5 ਤੋਂ ਵਧਾ ਕੇ ਦੁੱਗਣਾ ਕਰਦਿਆਂ 10 ਫੀਸਦੀ ਕਰਨ ਨਾਲ ਮਿਲੀ ਰਿਸ਼ਵਤ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਉਹਨਾਂ ਕਿਹਾ ਕਿ ਦਿੱਲੀ ਵਿਚ ਸ਼ਰਾਬ ਕਾਰੋਬਾਰੀਆਂ ਤੋਂ ਮਿਲਿਆ ਪੈਸਾ ਪੰਜਾਬ ਚੋਣਾਂ ਵਿਚ ਵਰਤਿਆ ਗਿਆ, ਇਸਦੀ ਵੀ ਜਾਂਚ ਹੋਣੀ ਚਾਹੀਦੀ ਹੈ। ਬਾਦਲ ਨੇ ਕਿਹਾ ਕਿ ਹੁਣ ਜਦੋਂ ਦਿੱਲੀ ਆਬਕਾਰੀ ਘੁਟਾਲੇ ਵਿਚ ਐਫ ਆਈ ਆਰ ਦਰਜ ਹੋ ਗਈ ਹੈ ਤਾਂ ਪੰਜਾਬ ਦੇ ਮਾਮਲੇ ਵਿਚ ਵੀ ਦਰਜ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਨੀਤੀ ਅਤੇ ਨੀਤੀ ਬਣਾਉਣ ਵਾਲੇ ਇਕੋ ਹਨ। ਸਰਕਾਰੀ ਖ਼ਜ਼ਾਨੇ ਦੀ ਲੁੱਟ ਦਾ ਤਰੀਕਾ ਵੀ ਇਕੋ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments