Mansa, August 26
(Bureau Report)
ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਚ ਸਿੱਧੂ ਦੇ ਦੋ ਪੁਰਾਣੇ ਸਾਥੀਆਂ ਨਵਜੋਤ ਸਿੰਘ ਪੰਧੇਰ ਅਤੇ ਕਨਵਰ ਪਾਲ ਗਰੇਵਾਲ ਨੂੰ ਇਸ ਹੱਤਿਆਕਾਂਡ ਦੀ ਸਾਜ਼ਿਸ਼ ਤਹਿਤ ਨਾਮਜ਼ਦ ਕਰ ਲਿਆ ਹੈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਜਯੋਤੀ ਅਤੇ ਕਨਵਰ ਨੂੰ ਨਾਮਜ਼ਦ ਕੀਤਾ ਗਿਆ। ਮਾਨਸਾ ਪੁਲਿਸ ਸਿੱਧੂ ਮੂਸੇਵਾਲਾ ਕੇਸ ਚ ਸ਼ੁਕਰਵਾਰ ਨੂੰ ਚਲਾਨ ਦਾਇਰ ਕਰ ਰਹੀ ਹੈ।
ਨਿਊਜ਼ Dateline ਪੰਜਾਬ ਦੀ ਐਕਸਕਲੂਸਿਵ ਜਾਣਕਾਰੀ ਮੁਤਾਬਿਕ ਕੈਨੇਡਾ ਚ ਪੱਕੇ ਤੌਰ ਉੱਤੇ ਰਹਿੰਦੇ ਅਤੇ ਜੱਟ ਲਾਈਫ ਸਟੂਡੀਓਜ਼ ਨਾਮ ਦੀ ਮਿਊਜ਼ਿਕ ਕੰਪਨੀ ਚਲਾਉਣ ਵਾਲੇ ਨਵਜੋਤ ਸਿੰਘ ਉਰਫ਼ ਜਯੋਤੀ ਪੰਧੇਰ ਅਤੇ ਕਨਵਰ ਪਾਲ ਸਿੰਘ ਗਰੇਵਾਲ ਦੀ ਨਾਮਜ਼ਦਗੀ ਕੇਸ ਚ ਸਿੱਧੂ ਦੇ ਪਿਤਾ ਵਲੋਂ ਮੁਹਈਆ ਕਰਵਾਈ ਗਈ ਸੂਚਨਾ ਦੇ ਆਧਾਰ ਉੱਤੇ ਹੈ ਅਤੇ ਕੇਸ ਆਪਰਾਧਿਕ ਸਾਜ਼ਿਸ਼ ਪਖੋਂ ਰਜਿਸਟਰ ਹੋਇਆ ਹੈ।
ਜ਼ਿਕਰ ਏ ਖ਼ਾਸ ਹੈ ਕਿ 2020 ਚ ਕਨਵਰ ਗਰੇਵਾਲ ਉੱਤੇ ਬਲਕੌਰ ਸਿੰਘ ਸਿੱਧੂ ਨੇ ਹੀ ਸਿੱਧੂ ਮੂਸੇ ਵਾਲ਼ਾ ਦਾ ਗੀਤ El Chapo ਲੀਕ ਕਰਵਾਉਣ ਦੀ FIR ਦਰਜ ਕਰਵਾਈ ਸੀ। 2015-16 ਚ ਸਟੱਡੀ ਵੀਜ਼ਾ ਉੱਤੇ ਕੈਨੇਡਾ ਗਏ ਸਿੱਧੂ ਮੂਸੇਵਾਲ਼ਾ ਨੂੰ ਸ਼ੁਰੂਆਤੀ ਦਿਨਾਂ ਦੌਰਾਨ ਮੱਦਦ ਕਰਨ ਵਾਲਿਆਂ ਚ ਕਨਵਰ ਗਰੇਵਾਲ ਅਤੇ ਜਯੋਤੀ ਪੰਧੇਰ ਮੁੱਖ ਸਨ ਅਤੇ ਸਿੱਧੂ ਦੀ ਗਾਇਕੀ ਅਤੇ ਸ਼ੋਅਜ਼ ਨੂੰ ਵੀ ਦੇਖਦੇ ਰਹੇ।
ਆਮਦਨ ਅਤੇ ਖਰਚਿਆਂ ਦਾ ਹਿਸਾਬ ਕਿਤਾਬ ਸਹੀ ਢੰਗ ਨਾਲ ਨਾ ਦੇਣ ਕਾਰਨ ਸਿੱਧੂ ਨਾਲ ਦੋਵਾਂ ਦੇ ਮੱਤਭੇਦ ਹੋਏ ਜਿਸ ਉਪਰੰਤ ਸਿੱਧੂ ਨੇ ਆਪਣਾ ਅਲਗ ਮਿਊਜ਼ਿਕ ਲੇਬਲ ਅਤੇ ਯੂ ਟਿਊਬ ਚੈਨਲ ਸ਼ੁਰੂ ਕੀਤਾ।
ਇਸ ਦੌਰਾਨ ਜਯੋਤੀ ਪੰਧੇਰ ਅਤੇ ਕਨਵਰ ਗਰੇਵਾਲ ਦੀ ਸਿੱਧੂ ਨਾਲ਼ ਓਸਦੇ ਗੀਤਾਂ ਨੂੰ ਲੀਕ ਹੋਣ ਨੂੰ ਲੈਕੇ ਤਕਰਾਰ ਵੀ ਰਹੀ। ਸਿੱਧੂ ਅਤੇ ਜਯੋਤੀ ਦਰਮਿਆਨ ਮੱਤਭੇਦਾਂ ਨੂੰ ਮਨਕੀਰਤ ਔਲਖ ਨੇ ਵੀ ਦੂਰ ਕਰਵਾਉਣ ਦੇ ਜਤਨ ਕੀਤੇ ਲੇਕਿਨ ਆਪਸੀ ਸੰਬੰਧਾਂ ਚ ਸੁਧਾਰ ਨਾ ਹੋ ਸਕਿਆ।
ਮਾਨਸਾ ਪੁਲਿਸ ਦੀ ਇਸ ਕਾਰਵਾਈ ਦੇ ਨਾਲ ਹੀ 29 ਮਈ 2022 ਦੇ ਸਿੱਧੂ ਮੂਸੇਵਾਲਾ ਹੱਤਿਆ ਕਾਂਢ ਚ ਚਲਾਨ ਵੀ ਸ਼ੁਕਰਵਾਰ ਨੂੰ ਹੀ ਦਾਇਰ ਕੀਤਾ ਜਾ ਰਿਹੈ। ਸੂਤਰਾਂ ਮੁਤਾਬਿਕ ਪਹਿਲੇ ਚਲਾਨ ਚ ਦੋਂਵਾਂ ਦੀ ਭੂਮਿਕਾ ਬਾਰੇ ਸੀਮਿਤ ਜਾਣਕਾਰੀ ਰਹੇਗੀ ਜਦੋਂ ਕਿ supplementary ਚਲਾਨ ਚ ਪੜ੍ਹਤਾਲ ਅਤੇ ਵਧੀਕ ਸੁਬੂਤਾਂ ਸਮੇਤ ਜ਼ਿਆਦੇ ਵੇਰਵੇ ਸ਼ਾਮਿਲ ਕੀਤੇ ਜਾਣਗੇ।