Home Punjab ਦਰਬਾਰ ਸਾਹਿਬ ਦੀਆਂ ਸਰਾਵਾਂ 'ਤੇ GST ਤੋੰ ਛੋਟ ਅੱਜ ਵੀ ਬਰਕਰਾਰ...ਕੇੰਦਰ ਸਰਕਾਰ...

ਦਰਬਾਰ ਸਾਹਿਬ ਦੀਆਂ ਸਰਾਵਾਂ ‘ਤੇ GST ਤੋੰ ਛੋਟ ਅੱਜ ਵੀ ਬਰਕਰਾਰ…ਕੇੰਦਰ ਸਰਕਾਰ ਦਾ ਵੱਡਾ ਦਾਅਵਾ

ਨਵੀੰ ਦਿੱਲੀ। ਦਰਬਾਰ ਸਾਹਿਬ ਨੇੜਲੀਆੰ ਸਰਾਵਾੰ ਨੂੰ ਕਥਿਤ ਤੌਰ ‘ਤੇ GST ਦੇ ਘੇਰੇ ਵਿੱਚ ਲਿਆਉਣ ਦਾ ਮਾਮਲਾ ਸੜਕ ਤੋੰ ਸੰਸਦ ਤੱਕ ਤੇ ਅੰਮ੍ਰਿਤਸਰ ਤੋੰ ਨਵੀੰ ਦਿੱਲੀ ਤੱਕ ਭਖਿਆ ਹੋਇਆ ਹੈ। ਇਸ ਪੂਰੇ ਵਿਵਾਦ ‘ਤੇ ਹੁਣ 3 ਦਿਨ ਬਾਅਦ ਕੇੰਦਰ ਸਰਕਾਰ ਦੀ ਸਫ਼ਾਈ ਸਾਹਮਣੇ ਆਈ ਹੈ, ਜਿਸ ਵਿੱਚ ਵੱਡਾ ਦਾਅਵਾ ਕੀਤਾ ਗਿਆ ਹੈ ਕਿ ਧਾਰਮਿਕ ਸੰਸਥਾਵਾੰ ਅਤੇ ਚੈਰੀਟੇਬਲ ਟਰੱਸਟਾੰ ਅਧੀਨ ਆਉੰਦੀਆੰ ਸਰਾਵਾੰ ‘ਤੇ GST ਤੋੰ ਛੋਟ ਅੱਜ ਵੀ ਬਰਕਰਾਰ ਹੈ। ਬਸ਼ਰਤੇ ਉਸ ਸਰਾੰ ‘ਚ ਕਮਰੇ ਦਾ ਕਿਰਾਏ 1000 ਰੁਪਏ ਤੱਕ ਹੋਵੇ।

ਕੇੰਦਰ ਸਰਕਾਰ ਵਿੱਟਚ ਟੈਕਸ ਅਤੇ ਕਸਟਮ ਦਾ ਕੰਮਕਾਜ ਵੇਖਣ ਵਾਲੇ Central Board of Indirect Taxes & Customs ਵੱਲੋੰ ਸਰਾਵਾੰ ‘ਤੇ GST ਦੇ ਮਾਮਲੇ ਵਿੱਚ ਇੱਕ ਤੋੰ ਬਾਅਦ ਇੱਕ 9 ਟਵੀਟ ਕਰਕੇ ਸਫ਼ਾਈ ਦਿੱਤੀ ਗਈ ਹੈ। CBIC ਵੱਲੋੰ ਕਿਹਾ ਗਿਆ, “ਮੀਡੀਆ ਅਤੇ ਸੋਸ਼ਲ ਮੀਡੀਆ ਦੇ ਕੁਝ ਵਰਗਾੰ ਵੱਲੋੰ ਇਹ ਕਿਹਾ ਜਾ ਰਿਹਾ ਹੈ ਕਿ ਧਾਰਮਿਕ ਜਾੰ ਚੈਰੀਟੇਬਲ ਟਰੱਸਟਾੰ ਦੇ ਅਧੀਨ ਆਉੰਦੀਆੰ ਸਰਾਵਾੰ ‘ਤੇ 18 ਜੁਲਾਈ, 2022 ਤੋੰ GST ਲਗਾ ਦਿੱਤਾ ਗਿਆ ਹੈ। ਇਹ ਸੱਚ ਨਹੀੰ ਹੈ।”

CBIC ਨੇ ਅੱਗੇ ਕਿਹਾ, “GST ਕਾਊੰਸਿਲ ਦੀ 47ਵੀੰ ਬੈਠਕ ਦੀਆੰ ਸਿਫਾਰਿਸ਼ਾੰ ਦੇ ਅਧਾਰ ‘ਤੇ ਜਿਹੜੇ ਹੋਟਲ 1000 ਰੁਪਏ ਤੱਕ ਦੇ ਕਮਰੇ ਮੁਹੱਈਆ ਕਰਵਾਉੰਦੇ ਹਨ, ਉਹਨਾੰ ਨੂੰ GST ਦੀ ਛੋਟ ਤੋੰ ਬਾਹਰ ਕੀਤਾ ਗਿਆ ਹੈ। ਉਹਨਾੰ ਤੋੰ ਹੁਣ 12% GST ਵਸੂਲਿਆ ਜਾ ਰਿਹਾ ਹੈ। ਹਾਲਾੰਕਿ, ਇਸ ਤੋੰ ਇਲਾਵਾ ਇੱਕ ਹੋਰ ਛੋਟ ਹੈ, ਜੋ ਧਾਰਮਿਕ ਅਸਥਾਨਾੰ ‘ਤੇ 1000 ਰੁਪਏ ਤੋੰ ਘੱਟ ਦੀ ਕੀਮਤ ਵਾਲੇ ਕਮਰੇ ਦੇਣ ਵਾਲੇ ਚੈਰੀਟੇਬਲ ਜਾੰ ਧਾਰਮਿਕ ਟਰੱਸਟਾੰ ਨੂੰ ਦਿੱਤੀ ਗਈ ਹੈ। ਉਸ ਛੋਟ ਨੂੰ ਬਿਨ੍ਹਾੰ ਕਿਸੇ ਬਦਲਾਅ ਦੇ ਜਾਰੀ ਰੱਖਿਆ ਗਿਆ ਹੈ।”

ਸਰਾਵਾੰ ਨੂੰ GST ਵਿੱਚ ਦਿੱਤੀ ਜਾੰਦੀ ਛੋਟ ਸਬੰਧੀ ਨੋਟੀਫਿਕੇਸ਼ਨ ਵੀ CBIC ਵੱਲੋੰ ਜਾਰੀ ਕੀਤੀ ਗਈ।

Image

CBIC ਵੱਲੋੰ ਅੱਗੇ ਕਿਹਾ ਗਿਆ, “ਅਜਿਹਾ ਕਿਹਾ ਗਿਆ ਹੈ ਕਿ SGPC ਅਧੀਨ ਆਉੰਦੀਆੰ 3 ਸਰਾਵਾੰ ਨੇ 18 ਜੁਲਾਈ, 2022 ਤੋੰ GST ਦਾ ਭੁਗਤਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਸਰਾਵਾੰ ਗੁਰੂ ਗੋਬਿੰਦ ਸਿੰਘ NRI ਨਿਵਾਸ, ਬਾਬਾ ਦੀਪ ਸਿੰਘ ਨਿਵਾਸ ਅਤੇ ਮਾਤਾ ਭੋਗ ਕੌਰ ਨਿਵਾਸ ਹਨ। ਇਸ ਮਾਮਲੇ ਵਿੱਚ ਅਸੀੰ ਸਪੱਸ਼ਟ ਕਰਨਾ ਚਾਹਾੰਗੇ ਕਿ ਇਹਨਾੰ ਵਿੱਚੋੰ ਕਿਸੇ ਵੀ ਸਰਾੰ ਨੂੰ ਕੋਈ ਨੋਟਿਸ ਜਾਰੀ ਨਹੀੰ ਕੀਤਾ ਗਿਆ ਹੈ। ਇਹਨਾੰ ਸਰਾਵਾੰ ਨੇ ਖੁਦ ਹੀ GST ਦਾ ਭੁਗਤਾਨ ਕਰਨਾ ਚੁਣਿਆ ਹੈ।”

ਅਗਲੇ ਟਵੀਟ ਵਿੱਚ ਲਿਖਿਆ ਗਿਆ, “ਉਪਰਲੇ ਨੋਟੀਫਿਕੇਸ਼ਨ ਮੁਤਾਬਕ, ਇੱਕ ਧਾਰਮਿਕ ਅਸਥਾਨ ਦੀ ਸੀਮਾ ਵਿੱਚ ਸਰਾੰ ਨੂੰ ਜੋੜਨ ਲਈ ਇੱਕ ਵਿਆਪਕ ਪਰੀਭਾਸ਼ਾ ਮਿਲਣੀ ਚਾਹੀਦੀ ਹੈ, ਬੇਸ਼ੱਕ ਉਹ(ਸਰਾੰ) ਧਾਰਮਿਕ ਅਸਥਾਨ ਦੀ ਚਾਰਦੀਵਾਰੀ ਤੋੰ ਬਾਹਰ ਹੋਵੇ, ਆਸਪਾਸ ਦੇ ਇਲਾਕੇ ਵਿੱਚ ਹੋਵੇ ਅਤੇ ਉਸੇ ਟਰੱਸਟ ਜਾੰ ਮੈਨੇਜਮੈੰਟ ਵੱਲੋੰ ਚਲਾਈ ਜਾੰਦੀ ਹੋਵੇ।”

CBIC ਨੇ ਕਿਹਾ, “ਇਹ ਵਿਚਾਰ ਕੇੰਦਰ ਸਰਕਾਰ ਵੱਲੋੰ Pre-GST regime ਦੌਰਾਨ ਵੀ ਪੇਸ਼ ਕੀਤਾ ਗਿਆ ਹੈ। ਸੂਬਾਈ ਕਰ ਅਧਿਕਾਰੀ ਵੀ ਆਪਣੇ ਅਧਿਕਾਰ ਖੇਤਰ ਵਿੱਚ ਅਜਿਹਾ ਵਿਚਾਰ ਕਰ ਸਕਦੇ ਹਨ। ਇਸ ਲਈ, SGPC ਅਧੀਨ ਆਉੰਦੀਆੰ ਇਹ ਸਰਾਵਾੰ ਉਹਨਾੰ ਵੱਲੋੰ ਦਿੱਤੇ ਜਾੰਦੇ ਕਮਰਿਆੰ ‘ਤੇ GST ਤੋੰ ਦਿੱਤੀ ਗਈ ਛੋਟ ਦਾ ਲਾਹਾ ਲੈ ਸਕਦੀਆੰ ਹਨ।”

RELATED ARTICLES

LEAVE A REPLY

Please enter your comment!
Please enter your name here

Most Popular

Recent Comments