ਚੰਡੀਗੜ੍ਹ। ਪੰਜਾਬ ਦੇ ਚੁਣਾਵੀ ਮਾਹੌਲ ਵਿਚਾਲੇ ਅੱਜ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਦਿਲਚਸਪ ਬਿਆਨ ਸੁਰਖੀਆਂ ‘ਚ ਹੈ। ਕੈਪਟਨ ਮੁਤਾਬਕ ਉਹਨਾਂ ਨੇ ਪਿਛਲੇ 8 ਮਹੀਨਿਆਂ ‘ਚ 10 ਕਿੱਲੋ ਵਜ਼ਨ ਘਟਾਇਆ ਹੈ। ਤੇ ਅੱਗੇ ਹੋਰ 10 ਕਿੱਲੋ ਘਟਾਉਣ ਦੀ ਤਿਆਰੀ ‘ਚ ਹਨ।
ਸੀਐੱਮ ਆਪਣੇ 4 ਸਾਲਾਂ ਦੇ ਕੰਮਕਾਜ ਦਾ ਲੇਖਾ-ਜੋਖਾ ਦੇਣ ਲਈ ਰੱਖੀ ਗਈ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਕੈਪਟਨ ਨੇ ਇੱਕ ਸਵਾਲ ਦੇ ਜਵਾਬ ‘ਚ ਦੱਸਿਆ ਕਿ ਉਹ ਬੀਤੀ 25 ਜੁਲਾਈ ਤੋਂ ਦਿੱਲੀ ਦੇ ਇੱਕ ਡਾਈਟੀਸ਼ੀਅਨ ਨੂੰ ਫੋਲੋ ਕਰ ਰਹੇ ਹਨ, ਜਿਸ ਸਦਕਾ ਉਹ ਹੁਣ ਤੱਕ 10 ਕਿੱਲੋ ਵਜ਼ਨ ਘਟਾ ਚੁੱਕੇ ਹਨ ਅਤੇ ਆਉਣ ਵਾਲੇ ਮਹੀਨਿਆਂ ‘ਚ 10 ਕਿੱਲੋ ਵਜ਼ਨ ਹੋਰ ਘਟਾਉਣਗੇ।