November 17, 2022
(Chandigarh)
ਕੋਟਕਪੂਰਾ ਦੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਕਾਂਡ ਵਿੱਚ ਮੁਲਜ਼ਮ 2 ਸ਼ੂਟਰਾਂ ਭੁਪਿੰਦਰ ਸਿੰਘ ਗੋਲਡੀ ਅਤੇ ਮਨਪ੍ਰੀਤ ਸਿੰਘ ਮਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੁਸ਼ਿਆਰਪੁਰ ਅਤੇ ਫ਼ਰੀਦਕੋਟ ਪੁਲਿਸ ਨੇ ਜੁਆਇੰਟ ਆਪਰੇਸ਼ਨ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਦੋਵਾਂ ਸ਼ੂਟਰਾਂ ਤੋਂ ਇਲਾਵਾ ਇਹਨਾਂ ਦੇ ਮਦਦਗਾਰ ਬਲਜੀਤ ਸਿੰਘ ਉਰਫ ਮੰਨਾ ਨੂੰ ਵੀ ਕਾਬੂ ਕੀਤਾ ਗਿਆ ਹੈ।
#Faridkot Police have arrested Baljit @ Manna for providing logistics to 3 #Haryana-based shooters@PunjabPoliceInd is committed to make #Punjab crime-free as per the vision of CM @BhagwantMann (2/2)
— DGP Punjab Police (@DGPPunjabPolice) November 17, 2022
ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਤਿੰਨ ਸ਼ੂਟਰਾਂ ਨੂੰ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਸੀ, ਜਿਹਨਾਂ ਵਿੱਚ 2 ਨਬਾਲਗ ਸ਼ੂਟਰ ਵੀ ਸ਼ਾਮਲ ਹਨ। ਨਬਾਲਗ ਸ਼ੂਟਰ ਵੀ ਪੰਜਾਬ ਪੁਲਿਸ ਦੀ ਗ੍ਰਿਫ਼ਤ ਵਿੱਚ ਹਨ, ਜਦਕਿ ਇਹਨਾਂ ਨੂੰ ਲੀਡ ਕਰਨ ਵਾਲਾ ਸ਼ੂਟਰ ਜਤਿੰਦਰ ਅਜੇ ਦਿੱਲੀ ਪੁਲਿਸ ਦੇ ਸ਼ਿਕੰਜੇ ਵਿੱਚ ਹੀ ਹੈ। ਹਾਲਾਂਕਿ ਇੱਕ ਸ਼ੂਟਰ ਦੀ ਤਲਾਸ਼ ਜਾਰੀ ਹੈ।
ਵਿਦੇਸ਼ ‘ਚ ਬੈਠਿਆ ਗੋਲਡੀ ਬਰਾੜ ਮਾਸਟਰਮਾਈਂਡ
ਇਸ ਮਾਮਲੇ ਵਿੱਚ ਵਿਦੇਸ਼ ‘ਚ ਬੈਠਾ ਅੱਤਵਾਦੀ ਗੋਲਡੀ ਬਰਾੜ ਮਾਸਟਰਮਾਈਂਡ ਹੈ। ਫ਼ਰੀਦਕੋਟ ਪੁਲਿਸ ਦੀ FIR ਵਿੱਚ ਗੋਲਡੀ ਦਾ ਵੀ ਨਾਂਅ ਹੈ। ਦੱਸ ਦਈਏ ਕਿ ਗੋਲਡੀ ਨੇ ਜੇਲ੍ਹ ਵਿੱਚ ਬੰਦ ਰਾਜੂ ਨਾਂਅ ਦੇ ਗੈਂਗਸਟਰ ਦੇ ਜ਼ਰੀਏ ਇਹਨਾਂ ਸ਼ੂਟਰਾਂ ਨੂੰ ਕਤਲ ਦਾ ਟਾਰਗੇਟ ਦਿੱਤਾ ਸੀ। ਰਾਜੂ ਨੂੰ ਵੀ ਫ਼ਰੀਦਕੋਟ ਪੁਲਿਸ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਗ੍ਰਿਫ਼ਤਾਰ ਕਰ ਚੁੱਕੀ ਹੈ।
ਸ਼ਰੇਆਮ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਕਤਲ
2015 ਦੇ ਬਰਗਾੜੀ ਬੇਅਦਬੀ ਕਾਂਡ ਦੀਆਂ ਘਟਨਾਵਾਂ ‘ਚ ਜ਼ਮਾਨਤ ‘ਤੇ ਚੱਲ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀ ਪ੍ਰਦੀਪ ਕੁਮਾਰ ਉਰਫ ਰਾਜੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਘਟਨਾ ਦੇ ਸਮੇਂ ਪ੍ਰਦੀਪ ਕੁਮਾਰ ਆਪਣੀ ਦੁਕਾਨ ‘ਤੇ ਪਹੁੰਚੇ ਸਨ ਕਿ ਪਹਿਲਾਂ ਤੋਂ ਹੀ ਤਾਕ ਵਿੱਚ ਘੁੰਮ ਰਹੇ ਤਿੰਨ ਮੋਟਰਸਾਈਕਲਾਂ ‘ਚ ਸਵਾਰ 6 ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਕਰਕੇ ਪ੍ਰਦੀਪ ਦਾ ਕਤਲ ਕਰ ਦਿੱਤਾ ਸੀ।