September 8, 2022
(Chandigarh)
ਸਤਲੁਜ-ਯਮੁਨਾ ਲਿੰਕ ਨਹਿਰ ਦੇ ਵਿਵਾਦ ‘ਤੇ ਨਵੇੰ ਛਿੜੇ ਸਿਆਸੀ ਸੰਗ੍ਰਾਮ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਫਿਰ ਮੁੱਦੇ ਨੂੰ ਭੁਨਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ‘ਚ ਸੁਪਰੀਮ ਕੋਰਟ ਦੀ ਤਾਜ਼ਾ ਟਿੱਪਣੀ ਅਤੇ ਕੇਜਰੀਵਾਲ-ਮਾਨ ਦੇ ਬਿਆਨਾੰ ਤੋੰ ਬਾਅਦ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਇਹ ਦਾਅਵਾ ਕਰ ਰਹੇ ਹਨ ਕਿ ਪੰਜਾਬ ਦਾ ਪਾਣੀ ਹਰਿਆਣਾ ਨੂੰ ਕਿਸੇ ਕੀਮਤ ‘ਤੇ ਨਹੀੰ ਦਿੱਤਾ ਜਾਵੇਗਾ, ਚਾਹੇ ਉਹਨਾੰ ਦੀ ਜਾਨ ਚਲੀ ਜਾਵੇ।
ਆਪਣੇ ਬਿਆਨਾੰ ਅਤੇ ਸੋਸ਼ਲ ਮੀਡੀਆ ਪੋਸਟਾੰ ਰਾਹੀੰ ਸੁਖਬੀਰ ਲਗਾਤਾਰ SYL ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ, ਪਰ ਇਸ ਵਿਚਾਲੇ ਇੱਕ ਵੀਡੀਓ ਅਜਿਹੀ ਸਾਹਮਣੇ ਆਈ ਹੈ, ਜੋ ਸਿਆਸੀ ਬਿਆਨਾੰ ਦੇ ਨਾਲ-ਨਾਲ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤਾੰ ਪ੍ਰਤੀ ਉਹਨਾੰ ਦੇ ਪਿਆਰ ਦਾ ਇਜ਼ਹਾਰ ਵੀ ਕਰ ਰਹੀ ਹੈ।
ਤੁਪਕਾ ਨਹੀੰ ਦਿੰਦੇ- ਸੁਖਬੀਰ ਬਾਦਲ
ਸੁਖਬੀਰ ਬਾਦਲ ਦੇ ਇੰਸਟਾਗ੍ਰਾਮ ਹੈੰਡਲ ਤੋੰ ਪੋਸਟ ਕੀਤੀ ਗਈ ਇਸ ਵੀਡੀਓ ਵਿੱਚ ਸੁਖਬੀਰ ਮੂਸੇਵਾਲਾ ਦੇ ਗਾਣੇ SYL ਦੇ ਬਹਾਨੇ ਵਿਰੋਧੀਆੰ ਨੂੰ ਜਵਾਬ ਦੇ ਰਹੇ ਹਨ ਅਤੇ ਐਲਾਨ ਕਰ ਰਹੇ ਹਨ ਕਿ SYL ਨਹਿਰ ਦਾ ਪਾਣੀ ਪੰਜਾਬ ਤੋੰ ਬਾਹਰ ਨਹੀੰ ਜਾਣ ਦਿੱਤਾ ਜਾਵੇਗਾ। ਮੂਸੇਵਾਲਾ ਸਟਾਈਲ ‘ਚ ਸੁਖਬੀਰ ਬਾਦਲ ਦੀ ਵੀਡੀਓ ਵੇਖਣ ਲਈ ਇਥੇ ਕਲਿੱਕ ਕਰੋ।
SYL ‘ਤੇ ਹਰਿਆਣਾ ਨਾਲ ਮੀਟਿੰਗ ਨਾ ਕਰਨ ਮਾਨ- ਸੁਖਬੀਰ
ਇਸ ਤੋੰ ਪਹਿਲਾੰ ਵੀ ਸੁਖਬੀਰ ਬਾਦਲ ਨੇ ਟਵਿਟਰ ‘ਤੇ ਪੋਸਟ ਕਰਦਿਆੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਹਰਿਆਣਾ ਨਾਲ SYL ‘ਤੇ ਕੋਈ ਵੀ ਮੀਟਿੰਗ ਨਾ ਕਰਨ, ਕਿਉੰਕਿ ਅਕਾਲੀ ਦਲ ਇਸ ਸਟੈੰਡ ‘ਤੇ ਕਾਇਮ ਹੈ ਕਿ ਪਾਣੀ ਹਰਿਆਣਾ ਨੂੰ ਨਹੀੰ ਦਿੱਤਾ ਜਾਵੇਗਾ। ਨਾਲ ਹੀ ਉਹਨਾੰ ਨੇ ਭਗਵੰਤ ਮਾਨ ਦੀ ਹਰਿਆਣਾ ਫੇਰੀ ਨੂੰ ਵੀ SYL ਦਾ ਪਾਣੀ ਦੇਣ ਦੀ ਸਾਜ਼ਿਸ਼ ਤਹਿਤ ਕੀਤਾ ਗਿਆ ਦੌਰਾ ਕਰਾਰ ਦਿੱਤਾ। ਉਹਨਾੰ ਕਿਹਾ ਕਿ ਭਗਵੰਤ ਮਾਨ, ਕੇਜਰੀਵਾਲ ਦੇ ਰਬੜ ਸਟੈੰਪ ਵਜੋੰ ਕੰਮ ਕਰ ਰਹੇ ਹਨ।
Shiromani Akali Dal forewarns CM @BhagwantMann not to attend any meeting with Haryana on #SYLCanal. We will not allow one drop of water from Punjab to flow into Haryana. We are clear. SYL canal cannot be taken out from Punjab. 3/3 pic.twitter.com/FtfvZwfFUd
— Sukhbir Singh Badal (@officeofssbadal) September 7, 2022