ਅੰਮ੍ਰਿਤਸਰ ਵਿੱਚ NIA ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। NIA ਨੇ ਲੋਹਰਕਾ ਰੋਡ ‘ਤੇ ਇੱਕ ਘਰ ‘ਚ ਛਾਪੇਮਾਰੀ ਦੌਰਾਨ 20 ਲੱਖ ਦੀ ਡਰੱਗ ਮਨੀ ਅਤੇ 130 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਘਰ ਹਿਜ਼ਬੁਲ ਮੁਜ਼ਾਹਿੱਦੀਨ ਦੇ ਮੈਂਬਰ ਮਨਜੀਤ ਸਿੰਘ ਦਾ ਦੱਸਿਆ ਜਾ ਰਿਹਾ ਹੈ, ਜੋ ISI ਏਜੰਟ ਅਤੇ ਹੈਰੋਇਨ ਦੇ ਵੱਡੇ ਤਸਕਰ ਰਣਜੀਤ ਸਿੰਘ ਚੀਤਾ ਦੇ ਇਸ਼ਾਰੇ ‘ਤੇ ਕੰਮ ਕਰਦਾ ਹੈ।
ਇਹ ਕੇਸ ਹਿਜ਼ਬੁਲ ਮੁਜ਼ਾਹਿੱਦੀਨ ਦੇ ਗਰਾਊਂਡ ਵਰਕਰ ਹਿਲਾਲ ਅਹਿਮਦ ਸ਼ੇਰਗੋਜਰੀ ਦੀ ਗ੍ਰਿਫ਼ਤਾਰੀ ਨਾਲ ਜੁੜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ‘ਚ ਅੱਤਵਾਦੀ ਗਤੀਵਿਧੀਆਂ ਨੂੰ ਹੋਰ ਵਧਾਉਣ ਲਈ ਹਿਲਾਲ ਅੰਮ੍ਰਿਤਸਰ ‘ਚ ਮਨਦੀਪ ਸਿੰਘ ਤੋਂ ਫੰਡ ਲੈਣ ਆਇਆ ਸੀ। ਹਿਲਾਲ ਦੀ ਨਿਸ਼ਾਨਦੇਹੀ ‘ਤੇ ਹੀ ਪੁਲਿਸ ਨੇ ਮਨਦੀਪ ਸਿੰਘ ਦੇ ਘਰ ਰੇਡ ਕੀਤੀ ਸੀ।