Home Election ਸੇਖੜੀ ਕਾਂਗਰਸ 'ਚ ਹੀ ਰਹਿਣਗੇ ਜਾਂ ਅਕਾਲੀ ਦਲ ਨਾਲ ਸ਼ੁਰੂ ਕਰਨਗੇ ਨਵੀਂ...

ਸੇਖੜੀ ਕਾਂਗਰਸ ‘ਚ ਹੀ ਰਹਿਣਗੇ ਜਾਂ ਅਕਾਲੀ ਦਲ ਨਾਲ ਸ਼ੁਰੂ ਕਰਨਗੇ ਨਵੀਂ ਪਾਰੀ? ਪੂਰੀ ਸਿਆਸੀ ਸਕ੍ਰਿਪਟ ਇਥੇ ਪੜ੍ਹੋ

ਬਿਓਰੋ। ਸਾਬਕਾ ਕੈਬਨਿਟ ਮੰਤਰੀ ਅਤੇ ਬਟਾਲਾ ਤੋਂ ਤਿੰਨ ਵਾਰ ਵਿਧਾਇਕ ਰਹੇ ਅਸ਼ਵਨੀ ਸੇਖੜੀ ਕਾਂਗਰਸ ‘ਚ ਰਹਿਣਗੇ ਜਾਂ ਫਿਰ ਅਕਾਲੀ ਦਲ ਨਾਲ ਆਪਣੀ ਨਵੀਂ ਪਾਰੀ ਸ਼ੁਰੂ ਕਰਨਗੇ। ਇਹ ਸਵਾਲ ਹਾਲੇ ਵੀ ਬਰਕਰਾਰ ਹੈ। ਦਰਅਸਲ, ਸਿਆਸੀ ਬਜ਼ਾਰ ‘ਚ ਉਹਨਾਂ ਦੇ ਪਾਲਾ ਬਦਲਣ ਦੀਆਂ ਖ਼ਬਰਾਂ ਦਾ ਪੂਰਾ ਜ਼ੋਰ ਹੈ। ਕਾਂਗਰਸ ਦੇ ਖੇਮੇ ‘ਚ ਹਲਚਲ ਹੈ। ਖੁਦ ਮੁੱਖ ਮੰਤਰੀ ਨੇ ਸੇਖੜੀ ਨਾਲ ਸੰਪਰਕ ਕੀਤਾ ਹੈ, ਪਰ ਸੇਖੜੀ ਨੇ ਹਾਲੇ ਤੱਕ ਚੁੱਪੀ ਨਹੀਂ ਤੋੜੀ ਹੈ।

CM ਨੇ ਫੋਨ ‘ਤੇ ਸੇਖੜੀ ਨਾਲ ਗੱਲ ਕੀਤੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸ਼ਵਨੀ ਸੇਖੜੀ ਨਾਲ ਫੋਨ ‘ਤੇ ਗੱਲ ਕਰਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ। ਕੈਪਟਨ ਨਾਲ ਗੱਲਬਾਤ ਤੋਂ ਬਾਅਦ ਸੇਖੜੀ ਨੇ ਤਾਂ ਕੁਝ ਨਹੀਂ ਕਿਹਾ, ਪਰ ਸੀਐੱਮ ਨੇ ਬਿਆਨ ਜਾਰੀ ਕਰਕੇ ਸੇਖੜੀ ਦੇ ਪਾਰਟੀ ਨਾ ਛੱਡਣ ਦਾ ਦਾਅਵਾ ਜ਼ਰੂਰ ਕਰ ਦਿੱਤਾ। ਸੀਐੱਮ ਨੇ ਕਿਹਾ ਕਿ ਸੇਖੜੀ ਪੁਰਾਣੇ ਕਾਂਗਰਸੀ ਹਨ ਅਤੇ ਉਹ ਕਾਂਗਰਸ ‘ਚ ਹੀ ਰਹਿਣਗੇ। ਉਙਨਾਂ ਦੀ ਪਾਰਟੀ ਛੱਡਣ ਦੀ ਚਰਚਾ ਅਫਵਾਹਾਂ ਤੋਂ ਵੱਧ ਕੁਝ ਵੀ ਨਹੀਂ ਹੈ।

ਹਰੀਸ਼ ਰਾਵਤ ਨੇ ਵੀ ਸੰਭਾਲਿਆ ਮੋਰਚਾ

ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਵੀ ਅਸ਼ਵਨੀ ਸੇਖੜੀ ਨਾਲ ਨਾਲ ਗੱਲ ਕਰਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ। ਰਾਵਤ ਨੇ ਉਹਨਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦਾ ਭਰੋਸਾ ਦਿੱਤਾ। ਓਧਰ ਸੀਐੱਮ ਕੈਪਟਨ ਅਤੇ ਹਰੀਸ਼ ਰਾਵਤ ਵੱਲੋਂ ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਸੇਖੜੀ ਦੇ ਘਰ ਵੀ ਪਹੁੰਚੇ ਅਤੇ ਉਹਨਾਂ ਦੇ ਗਿਲੇ-ਸ਼ਿਕਵੇ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਮੁਲਾਕਾਤ ਤੋਂ ਪਹਿਲਾਂ ਵੇਰਕਾ ਨੇ ਕਿਹਾ ਕਿ ਸੇਖੜੀ ਨੂੰ ਉਹ ਕਿਤੇ ਨਹੀਂ ਜਾਣ ਦੇਣਗੇ, ਪਰ ਮੁਲਾਕਾਤ ਤੋ ਬਾਅਦ ਵੇਰਕਾ ਦਾ ਘਰ ਤੋਂ ਇਕੱਲੇ ਬਾਹਰ ਨਿਕਲਣਾ ਅਤੇ ਮੀਡੀਆ ਨਾਲ ਬਿਨ੍ਹਾਂ ਗੱਲ ਕੀਤੇ ਚਲੇ ਦਾਣਾ ਇਸ਼ਾਰਾ ਕਰਦਾ ਹੈ ਕਿ ਸੇਖੜੀ ਦੀ ਨਰਾਜ਼ਗੀ ਬਰਕਰਾਰ ਹੈ।

ਚਰਚਾਵਾਂ ਵਿਚਾਲੇ ਸੇਖੜੀ ਹਸਪਤਾਲ ‘ਚ ਭਰਤੀ

ਅਸ਼ਵਨੀ ਸੇਖੜੀ ਦੇ ਸੋਮਵਾਰ ਨੂੰ ਅਕਾਲੀ ਦਲ ‘ਚ ਸ਼ਾਮਲ ਹੋਣ ਦੀਆਂ ਚਰਚਾਵਾਂ ਸਨ, ਪਰ ਇਸੇ ਵਿਚਾਲੇ ਐਤਵਾਰ ਸ਼ਾਮ ਨੂੰ ਉਹ ਛਾਤੀ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ‘ਚ ਭਰਤੀ ਹੋ ਗਏ। ਸੇਖੜੀ ਦੇ ਕਰੀਬੀਆਂ ਦੇ ਮੁਤਾਬਕ, ਫਿਲਹਾਲ ਉਹਨਾਂ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।

ਸੇਖੜੀ ਕਾਂਗਰਸ ਦਾ ਹਿੰਦੂ ਚਿਹਰਾ

ਅਸ਼ਵਨੀ ਸੇਖੜੀ ਦੀ ਗਿਣਤੀ ਕਾਂਗਰਸ ਦੇ ਵੱਡੇ ਹਿੰਦੂ ਲੀਡਰਾਂ ‘ਚ ਹੁੰਦੀ ਹੈ। ਸੇਖੜੀ ਪਿਛਲੀ ਕੈਪਟਨ ਸਰਕਾਰ ‘ਚ ਮੰਤਰੀ ਵੀ ਰਹੇ। ਉਹ ਬਟਾਲਾ ਤੋਂ ਕਾਂਗਰਸ ਦੀ ਟਿਕਟ ‘ਤੇ ਤਿੰਨ ਵਾਰ ਵਿਧਾਇਕ ਬਣੇ। ਹਾਲਾਂਕਿ 2017 ‘ਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕਿਹਾ ਜਾਂਦਾ ਹੈ ਕਿ ਜੇਕਰ ਉਹ ਚੋਣ ਜਿੱਤਦੇ, ਤਾਂ ਸਰਕਾਰ ਵੀ ਮੰਤਰੀ ਵੀ ਹੁੰਦੇ।

ਤ੍ਰਿਪਤ ਬਾਜਵਾ ਨਾਲ ਪੁਰਾਣੀ ਤਕਰਾਰ

ਕਾਂਗਰਸ ‘ਚ ਅਸ਼ਵਨੀ ਸੇਖੜੀ ਦੀ ਨਰਾਜ਼ਗੀ ਦਾ ਸਭ ਤੋਂ ਵੱਡਾ ਕਾਰਨ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹਨ। ਦਰਅਸਲ, ਸੇਖੜੀ ਦੀ ਸ਼ਿਕਾਇਤ ਰਹੀ ਹੈ ਕਿ ਬਾਜਵਾ ਉਹਨਾਂ ਦੇ ਹਲਕੇ ‘ਚ ਬੇਵਜ੍ਹਾ ਦਖਲ ਦਿੰਦੇ ਹਨ। ਸੇਖੜੀ ਕਈ ਵਾਰ ਸਿਆਸੀ ਸਟੇਜਾਂ ਤੋਂ ਵੀ ਆਪਣਾ ਦਰਦ ਬਿਆਨ ਕਰ ਚੁੱਕੇ ਹਨ। ਸੇਖੜੀ ਦੀ ਸ਼ਿਕਾਇਤ ਇਹ ਵੀ ਹੈ ਕਿ ਉਹਨਾਂ ਵੱਲੋਂ ਸੀਐੱਮ ਤੋਂ ਲੈ ਕੇ ਪਾਰਟੀ ਦੇ ਤਮਾਮ ਵੱਡੇ ਆਗੂਆਂ ਨੂੰ ਇਸਦੀ ਜਾਣਕਾਰੀ ਦਿੱਤੀ ਗਈ, ਪਰ ਕੋਈ ਸੁਣਵਾਈ ਨਹੀਂ ਹੋਈ।

ਹਾਲ ਹੀ ‘ਚ ਰਾਹੁਲ ਨੂੰ ਮਿਲੇ ਸੇਖੜੀ

ਕਾਂਗਰਸ ‘ਚ ਚੱਲ ਰਹੇ ਘਮਸਾਣ ਨੂੰ ਸੁਲਝਾਉਣ ਲਈ ਹਾਲ ਹੀ ‘ਚ ਰਾਹੁਲ ਗਾਂਧੀ ਨੇ ਜਿਹਨਾਂ ਆਗੂਆਂ ਨਾਲ ਮੁਲਾਕਾਤ ਕੀਤੀ ਹੈ, ਉਹਨਾਂ ‘ਚ ਅਸ਼ਵਨੀ ਸੇਖੜੀ ਵੀ ਸ਼ਾਮਲ ਸਨ। ਮੁਲਾਕਾਤ ਤੋਂ ਬਾਅਦ ਸੇਖੜੀ ਨੇ ਕਿਹਾ ਸੀ ਕਿ ਉਹਨਾਂ ਨੇ ਪੰਜਾਬ ਕਾਂਗਰਸ ਦੀ ਜ਼ਮੀਨੀ ਹਕੀਕਤ ਨਾਲ ਹਾਈਕਮਾਂਡ ਨੂੰ ਜਾਣੂੰ ਕਰਵਾ ਦਿੱਤਾ ਹੈ।

ਸੇਖੜੀ ਨੇ ਪਾਲਾ ਬਦਲਿਆ, ਤਾਂ ਕੀ ਹੋਵੇਗਾ?

ਜੇਕਰ ਕਾਂਗਰਸ ਅਸ਼ਵਨੀ ਸੇਖੜੀ ਨੂੰ ਰੋਕਣ ‘ਚ ਨਾਕਾਮ ਰਹੀ, ਤਾਂ ਚੋਣਾਂ ਤੋਂ ਪਹਿਲਾਂ ਇਹ ਪਾਰਟੀ ਲਈ ਵੱਡਾ ਝਟਕਾ ਹੋਵੇਗਾ। ਹਾਲ ਹੀ ‘ਚ ਸਾਬਕਾ ਮੰਤਰੀ ਹੰਸ ਰਾਜ ਜੋਸਨ ਅਤੇ ਡਾ. ਮੋਹਿੰਦਰ ਰਿਣਵਾ ਕਾਂਗਰਸ ਦਾ ਸਾਥ ਛੱਡ ਕੇ ਅਕਾਲੀ ਦਲ ‘ਚ ਸ਼ਾਮਲ ਹੋ ਗਏ ਹਨ। ਅਜਿਹੇ ‘ਚ ਕਾਂਗਰਸ ਨੂੰ ਡਰ ਹੈ ਕਿ ਜੇਕਰ ਸੇਖੜੀ ਵੀ ਚਲੇ ਗਏ, ਤਾਂ ਉਸਨੂੰ ਹਿੰਦੂ ਵੋਟਰਾਂ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments