ਬਿਓਰੋ। ਜੰਮੂ-ਕਸ਼ਮੀਰ ‘ਚ ਕਥਿਤ ਤੌਰ ‘ਤੇ ਸਿੱਖ ਕੁੜੀਆਂ ਨੂੰ ਅਗਵਾ ਕਰਕੇ ਪਹਿਲਾਂ ਧਰਮ ਪਰਿਵਰਤਨ ਅਤੇ ਫਿਰ ਜ਼ਬਰੀ ਵਿਆਹ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ‘ਚ ਕਾਫੀ ਰੋਸ ਹੈ ਅਤੇ ਕੁੜੀਆਂ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਹ ਮਾਮਲਾ ਉਸ ਵੇਲੇ ਸੁਰਖੀਆਂ ‘ਚ ਆਇਆ, ਜਦੋਂ ਖ਼ਬਰ ਆਈ ਕਿ ਇੱਕ ਮਾਨਸਿਕ ਤੌਰ ‘ਤੇ ਪਰੇਸ਼ਾਨ 18 ਸਾਲਾ ਸਿੱਖ ਕੁੜੀ ਨੂੰ ਕਰੀਬ 50 ਸਾਲਾ ਮੁਸਲਮਾਨ ਵਰਗਲਾ ਕੇ ਆਪਣੇ ਨਾਲ ਲੈ ਗਿਆ, ਜਿਸ ਤੋਂ ਬਾਅਦ ਉਸਦਾ ਧਰਮ ਪਰਿਵਰਤਨ ਕਰਕੇ ਉਸ ਨਾਲ ਨਿਕਾਹ ਪੜ੍ਹਿਆ ਗਿਆ। ਹਾਲਾਂਕਿ ਬਾਅਦ ‘ਚ ਪੀੜਤਾ ਦੇ ਮਾਪਿਆਂ ਨੇ ਇਲਜ਼ਾਮ ਲਗਾਇਆ ਕਿ ਉਹ ਆਪਣੀ ਮਰਜ਼ੀ ਨਾਲ ਨਹੀਂ ਗਈ, ਬਲਕਿ ਉਸ ਨੂੰ ਬੰਦੂਕ ਦੀ ਨੋਕ ‘ਤੇ ਅਗਵਾ ਕੀਤਾ ਗਿਆ ਹੈ।
Sharing more details in the case with Hon’ble @OfficeofLGJandK – Sikh girl was kidnapped on gunpoint. It is not a case of love; but the court has ignored it and given the girl‘s custody to man‘s family
The girl’s age is 18 while the man is 60@republic @ANi @thetribunechd https://t.co/gBksSCsIis pic.twitter.com/kR5QGSF0KC— Manjinder Singh Sirsa (@mssirsa) June 26, 2021
ਅਦਾਲਤ ‘ਤੇ ਵੀ ਗੰਭੀਰ ਇਲਜ਼ਾਮ
ਸਿੱਖ ਭਾਈਚਾਰੇ ਦਾ ਇਲਜ਼ਾਮ ਹੈ ਕਿ ਜਦੋਂ ਇਹ ਪੂਰਾ ਮਾਮਲਾ ਅਦਾਲਤ ‘ਚ ਪਹੁੰਚਿਆ, ਤਾਂ ਅਦਾਲਤ ‘ਚ ਵੀ ਪੀੜਤ ਪਰਿਵਾਰ ਦੀ ਕੋਈ ਸੁਣਵਾਈ ਨਹੀਂ ਹੋਈ। ਇਲਜ਼ਾਮ ਹੈ ਕਿ ਪੀੜਤ ਪਰਿਵਾਰ ਨੂੰ ਤਾਂ ਕੋਰਟ ਪਰੀਸਰ ‘ਚ ਦਾਖਲ ਹੀ ਨਹੀਂ ਹੋਣ ਦਿੱਤਾ ਗਿਆ ਤੇ ਲੜਕੀ ਦੇ ਮਾਤਾ-ਪਿਤਾ ਕੋਰਟ ਦੇ ਬਾਹਰ ਹੀ ਬੈਠੇ ਇਨਸਾਫ਼ ਦੀ ਭੀਖ ਮੰਗਦੇ ਰਹੇ। ਇਸਦੇ ਨਾਲ ਹੀ ਸਿੱਖ ਭਾਈਚਾਰੇ ਦਾ ਦਾਅਵਾ ਹੈ ਕਿ ਅਦਾਲਤ ਵੱਲੋਂ ਬਿਨ੍ਹਾਂ ਪੀੜਤ ਪਰਿਵਾਰ ਦਾ ਪੱਖ ਜਾਣੇ ਪੀੜਤਾ ਨੂੰ ਮੁਲਜ਼ਮ ਦੇ ਮੁਸਲਿਮ ਪਰਿਵਾਰ ਨੂੰ ਹੀ ਸੌਂਪ ਦਿੱਤਾ ਗਿਆ। ਹਾਲਾਂਕਿ ਲਗਾਤਾਰ ਵੱਧ ਰਹੇ ਰੋਸ ਦੇ ਚਲਦਿਆਂ ਸ਼ਨੀਵਾਰ ਰਾਤ ਕਰੀਬ 10.30 ਵਜੇ ਪੀੜਤਾ ਨੂੰ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।
ਮਾਮਲੇ ‘ਚ ਹੋਈ DSGMC ਦੀ ਐਂਟਰੀ
ਇਸ ਪੂਰੇ ਮਾਮਲੇ ਦੇ ਵਿਰੋਧ ‘ਚ ਐਤਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ‘ਚ ਕਮੇਟੀ ਦਾ ਇੱਕ ਵਫਦ ਕਸ਼ਮੀਰ ਪਹੁੰਚ ਗਿਆ। ਕਮੇਟੀ ਮੈਂਬਰਾਂ ਨੇ ਇਥੇ ਸਥਾਨਕ ਲੋਕਾਂ ਦੇ ਨਾਲ ਵਿਰੋਧ ਪ੍ਰਦਰਸ਼ਨ ‘ਚ ਹਿੱਸਾ ਲਿਆ ਅਤੇ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਮੰਗ ਕੀਤੀ।
ਸਿਰਸਾ ਨੇ ਦਾਅਵਾ ਕੀਤਾ ਕਿ ਇਹ ਪਹਿਲਾ ਮੌਕਾ ਨਹੀਂ ਹੈ, ਇਸ ਤੋਂ ਪਹਿਲਾਂ ਵੀ 3-4 ਕੁੜੀਆਂ ਨੂੰ ਇਸੇ ਤਰ੍ਹਾਂ ਅਗਵਾ ਕਰਕੇ ਉਹਨਾਂ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਹੈ। ਸਿਰਸਾ ਮੁਤਾਬਕ, ਇਹਨਾਂ ‘ਚੋਂ ਇੱਕ ਕੁੜੀ ਅਜੇ ਵੀ ਆਪਣੇ ਪਰਿਵਾਰ ਕੋਲ ਨਹੀਂ ਪਹੁੰਚੀ, ਜਿਸਦਾ ਕੋਈ ਅਤਾ-ਪਤਾ ਵੀ ਨਹੀਂ ਹੈ।
ਮੌਲਾਨਾ ਤੇ ਮੁਫਤੀਆਂ ਦੀ ਚੁੱਪੀ ‘ਤੇ ਸਵਾਲ
ਪ੍ਰਦਰਸ਼ਨਾਂ ਦੀ ਅਗਵਾਈ ਦੌਰਾਨ DGSMC ਦੇ ਪ੍ਰਧਾਨ ਮਨਜਿੰਦਰ ਿਸੰਘ ਸਿਰਸਾ ਨੇ ਸਥਾਨਕ ਆਗੂਆਂ ਸਣੇ ਮੌਲਾਨਾ ਤੇ ਮੁਫਤੀਆਂ ਦੀ ਚੁੱਪੀ ‘ਤੇ ਵੀ ਸਵਾਲ ਖੜ੍ਹੇ ਕੀਤੇ। ਸਿਰਸਾ ਨੇ ਕਿਹਾ ਕਿ CAA ਪ੍ਰਦਰਸ਼ਨਾਂ ਦੌਰਾਨ ਸਿੱਖਾਂ ਨੇ ਅੱਗੇ ਹੋ ਕੇ ਮੁਸਲਿਮ ਕੁੜੀਆਂ ਦੀ ਰੱਖਿਆ ਕਰਦੇ ਹੋਏ ਉਹਨਾਂ ਨੂੰ ਸੁਰੱਖਿਅਤ ਆਪਣੇ ਘਰਾਂ ਤੱਕ ਪਹੁੰਚਾਇਆ ਸੀ, ਪਰ ਹੁਣ ਸਿੱਖ ਕੁੜੀਆਂ ਦੇ ਜ਼ਬਰੀ ਧਰਮ ਪਰਿਵਰਤਨ ਕਿਸੇ ਮੁਸਲਿਮ ਆਗੂ ਨੇ ਅਵਾਜ਼ ਨਹਂੀਂ ਚੁੱਕੀ।
I request local leaders of Srinagar and Mullanas & Muftis to come in support of Sikh daughters
Sikhs were at the forefront ensuring Muslim daughters reach home safely during CAA protests but no Muslim leader has come to raise voice against forced conversions of Sikh girls @ANI pic.twitter.com/QrYUjgqEWO
— Manjinder Singh Sirsa (@mssirsa) June 27, 2021
‘ਸਾਡੇ ਕੋਈ ਕਰਦਾ, ਤਾਂ ਅਸੀਂ ਜੁੱਤੀਆਂ ਦੇ ਹਾਰ ਪਾਉਂਦੇ’
ਸਿਰਸਾ ਨੇ ਸਖਤ ਲਹਿਜ਼ੇ ‘ਚ ਕਿਹਾ, “ਅਜਿਹੀਆਂ ਘਟਨਾਵਾਂ ਆਪਸੀ ਭਾਈਚਾਰੇ ਲਈ ਖ਼ਤਰਾ ਹਨ। ਮੁਸਲਿਮ ਧਰਮ ਗੁਰੂਆਂ ਅਤੇ ਮੌਲਾਨਾ ਨੂੰ ਅਜਿਹੀਆਂ ਘਟਨਾਵਾਂ ਦੀ ਨਿੰਦਾ ਕਰਨੀ ਚਾਹੀਦੀ ਹੈ, ਗਲਤ ਨੂੰ ਗਲਤ ਕਹਿਣਾ ਚਾਹੀਦਾ ਹੈ ਅਤੇ ਅਜਿਹਾ ਕਰਨ ਵਾਲੇ ਲੋਕਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਜੇਕਰ ਸਾਡੇ ਧਰਮ ‘ਚ ਕਿਸੇ ਨੇ ਅਜਿਹਾ ਕੀਤਾ ਹੁੰਦਾ, ਤਾਂ ਅਸੀਂ ਉਸ ਨੂੰ ਜੁੱਤੀਆਂ ਦੇ ਹਾਰ ਪਾਉਂਦੇ।”
We will not tolerate forced Nikah and conversions of Sikh daughters living in Kashmir who are forced to marry elderly of different religion
Sikhs living in J&K urge @AmitShah for a law that mandates permission of Parents in inter-religion marriages. pic.twitter.com/COFwSL1dW7— Manjinder Singh Sirsa (@mssirsa) June 27, 2021
LG ਕੋਲ ਪਹੁੰਚਿਆ DSGMC ਦਾ ਵਫ਼ਦ
ਮਨਜਿੰਦਰ ਸਿਰਸਾ ਦੀ ਅਗਵਾਈ ‘ਚ ਕਮੇਟੀ ਦੇ ਵਫਦ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ ਨਾਲ ਵੀ ਮੁਲਾਕਾਤ ਕੀਤੀ ਅਤੇ ਪੂਰੇ ਮਾਮਲੇ ‘ਚ ਦਖਲ ਦੀ ਮੰਗ ਕੀਤੀ।
ਇਸ ਮੁਲਾਕਾਤ ਤੋਂ ਬਾਅਦ ਮਨਜਿੰਦਰ ਸਿਰਸਾ ਕਾਫੀ ਸੰਤੁਸ਼ਟ ਨਜ਼ਰ ਆਏ। ਉਹਨਾਂ ਨੇ ਵੀਡੀਓ ਜਾਰੀ ਕਰਕੇ ਦੱਸਿਆ ਕਿ LG ਵੱਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਲਾਪਤਾ ਸਿੱਖ ਕੁੜੀ ਦੀ ਜਲਦ ਘਰ ਵਾਪਸੀ ਕਰਵਾਈ ਜਾਵੇਗੀ। ਇਸ ਪੂਰੇ ਮਾਮਲੇ ‘ਚ LG ਵੱਲੋਂ ਤੁਰੰਤ ਜ਼ਰੂਰੀ ਨਿਰਦੇਸ਼ ਵੀ ਦੇ ਦਿੱਤੇ ਗਏ ਹਨ। ਸਿਰਸਾ ਨੇ ਦੱਸਿਆ ਕਿ ਉਪ ਰਾਜਪਾਲ ਨੇ ਕਿਹਾ ਕਿ ਸੰਵਿਧਾਨ ਅਨੁਸਾਰ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਾਡਾ ਫਰਜ਼ ਹੈ ਤੇ ਅਸੀਂ ਕਿਸੇ ਵੀ ਸੂਰਤ ਅੰਦਰ ਇਸ ਤਰੀਕੇ ਦਾ ਕੰਮ ਨਹੀਂ ਹੋਣ ਦਿਆਂਗੇ।
ਇਸਦੇ ਨਾਲ ਹੀ ਸਿਰਸਾ ਨੇ ਦਾਅਵਾ ਕੀਤਾ ਕਿ ਉਹਨਾਂ ਵੱਲੋਂ ਰੱਖੀ ਗਈ ਘੱਟ ਗਿਣਤੀ ਕਮਿਸ਼ਨ ਬਣਾਏ ਜਾਣ ਦੀ ਮੰਗ ਨੂੰ ਵੀ LG ਨੇ ਤੁਰੰਤ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਕਿਹਾ ਕਿ ਉਹ ਇਸ ਸਬੰਧੀ ਫਾਈਲ ਜਲਦੀ ਤੋਂ ਜਲਦੀ ਤਿਆਰ ਕਰ ਕੇ ਪੇਸ਼ ਕਰਨਗੇ।
Thanking Hon’ble @OfficeOfLGJandK Manoj Sinha Ji for immediately issuing directions w.r.t the issue of forced Nikah of Sikh daughters in Srinagar. He has assured us that the Sikh girl who was forcibly converted would be returned back to her family@Republic_Bharat @punjabkesari pic.twitter.com/k8vN5Goptd
— Manjinder Singh Sirsa (@mssirsa) June 27, 2021
Inter-religion ਮੈਰਿਜ ਐਕਟ ਲਾਗੂ ਕਰਨ ਦੀ ਮੰਗ
ਜੰਮੂ-ਕਸ਼ਮੀਰ ਦੇ ਇਸ ਦੌਰੇ ਦੌਰਾਨ ਜਦੋਂ-ਜਦੋਂ ਸਿਰਸਾ ਨੇ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ, ਉਦੋਂ-ਉਦੋਂ ਉਹਨਾਂ ਦੇ ਮੂੰਹ ‘ਤੇ Inter-religion ਮੈਰਿਜ ਐਕਟ ਦਾ ਨਾੰਅ ਆਇਆ, ਜੋ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ‘ਚ ਪਹਿਲਾਂ ਤੋਂ ਲਾਗੂ ਹੈ। ਸਿਰਸਾ ਨੇ ਮੰਗ ਕੀਤੀ ਕਿ ਜੰਮੂ-ਕਸ਼ਮੀਰ ‘ਚ ਵੀ ਇਹ ਐਕਟ ਲਾਗੂ ਹੋਣਾ ਚਾਹੀਦਾ ਹੈ, ਜਿਸ ਨਾਲ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਹੈ। ਕਾਬਿਲੇਗੌਰ ਹੈ ਕਿ ਇਸ ਐਕਟ ਤਹਿਤ Inter-Religion ਮੈਰਿਜ ਵੇਲੇ ਮਾਪਿਆਂ ਦੀ ਇਜਾਜ਼ਤ ਜ਼ਰੂਰੀ ਹੁੰਦੀ ਹੈ।
ਸਿਰਸਾ ਨੇ ਇਸ ਐਕਟ ਦੀ ਮੰਗ ਕਰਦਿਆਂ ਅਤੇ ਇਸ ਪੂਰੇ ਮਾਮਲੇ ‘ਚ ਕਾਰਵਾਈ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਭੇਜੀ ਗਈ ਚਿੱਠੀ ਵੀ LG ਮਨੋਜ ਸਿਨ੍ਹਾ ਨੂੰ ਦਿੱਤੀ ਗਈ, ਜਿਸ ‘ਚ ਘਾਟੀ ‘ਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ ਗਈ ਹੈ।