ਚੰਡੀਗੜ੍ਹ। ਪੰਜਾਬ ‘ਚ ਨਾਈਟ ਕਰਫ਼ਿਊ ਦਾ ਸਮਾਂ 11 ਵਜੇ ਤੋਂ ਬਦਲ ਕੇ 9 ਵਜੇ ਕਰ ਦਿੱਤਾ ਗਿਆ ਹੈ। ਹਾਲਾਂਕਿ ਇਹ ਕਰਫ਼ਿਊ ਸਿਰਫ਼ ਉਹਨਾਂ 9 ਜ਼ਿਲ੍ਹਿਆਂ ਲਈ ਹੈ, ਜਿਥੇ ਕੋਰੋਨਾ ਦੇ ਰੋਜ਼ਾਨਾ 100 ਤੌਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।
ਸੀਐੱਮ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਦੇ 4 ਸਾਲਾਂ ਦੇ ਕੰਮਕਾਜ ਸਬੰਧੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਿਤ ਕਰ ਰਹੇ ਸਨ। ਸੀਐੱਮ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਅਗਲੇ 2 ਦਿਨਾਂ ‘ਚ ਹੋਰ ਵੀ ਕਈ ਵੱਡੇ ਫ਼ੈਸਲੇ ਲਵੇਗੀ। ਕੈਪਟਨ ਨੇ ਜ਼ੋਰ ਦੇਕੇ ਕਿਹਾ ਕਿ ਲੋਕ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਜਿਹੇ ਕੋਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ। ਮੁੱਖ ਮੰਤਰੀ ਨੇ ਸੂਬੇ ‘ਚ ਕੋਰੋਨਾ ਦੇ ਹਾਲਾਤ ‘ਤੇ ਵੀ ਚਿੰਤਾ ਜਤਾਈ।