ਡੈਸਕ: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ। ਅੱਜ ਸਵੇਰੇ ਗੁਰਦੁਆਰਾ ਗੋਬਿੰਦ ਧਾਮ ਤੋਂ ਪੰਜ ਪਿਆਰਿਆਂ ਦੀ ਅਗਵਾਈ ‘ਚ ਪਹਿਲਾ ਜਥਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚਿਆ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਉਪਰੰਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਏ ਅਤੇ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ। ਇੱਥੇ ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਇਸ ਵਾਰ ਯਾਤਰਾ ਕਾਫ਼ੀ ਦੇਰ ਨਾਲ ਸ਼ੁਰੂ ਹੋਈ ਹੈ।
ਕੋਰੋਨਾ ਮਹਾਮਾਰੀਕਾਰਨ ਦੇ ਕਾਰਣ ਯਾਤਰਾ ਇਸ ਵਾਰ ਕਰੀਬ 3 ਮਹੀਨੇ ਦੇਰੀ ਨਾਲ ਸ਼ੁਰੂ ਹੋਈ ਓਰ ਇਸ ਵਾਰ ਪਹਿਲੇ ਜਥੇ ਚ ਯਾਤਰੀਆਂ ਦੀ ਗਿਣਤੀ 100 ਦੇ ਕਰੀਬ ਰਹੀ। 10 ਅਕਤੂਬਰ ਤੱਕ ਚੱਲਣ ਵਾਲੀ ਇਸ ਯਾਤਰਾ ਦੌਰਾਨ ਸਰਕਾਰ ਵੱਲੋਂ ਪਹਿਲਾਂ 100 ਸ਼ਰਧਾਲੂਆਂ ਨੂੰ ਹੀ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਹੁਣ ਇਹ ਗਿਣਤੀ ਵਧਾ ਕੇ 200 ਕਰ ਦਿੱਤੀ ਹੈ। ਕਰੋਨਾ ਦੀ ਵਜਹ ਤੋਂ ਅਨੇਕਾਂ ਤਬਦੀਲੀਆਂ ਨਾਲ ਇਹ ਯਾਤਰਾ ਦੀ ਸ਼ੁਰੂਆਤ ਹੋਈ ਹੈ, ਉੱਥੇ ਹੀ ਹੈਲੀਕਾਪਟਰ ਦੀ ਸੁਵਿਧਾ ਇਸ ਵਾਰ ਬੰਦ ਹੈ ਜਿਸ ਦਾ ਬਜ਼ੁਰਗ ਯਾਤਰੂਆਂ ਤੇ ਵੀ ਕਾਫੀ ਅਸਰ ਪਵੇਗਾ।
ਇਨ੍ਹਾਂ ਨਿਯਮਾਂ ਦੀ ਕਰਨੀ ਹੋਵੇਗੀ ਪਾਲਣਾ :
1. ਯਾਤਰਾ ’ਤੇ ਆਉਣ ਵਾਲੇ ਹਰੇਕ ਸ਼ਰਧਾਲੂ ਕੋਲ ਕਰੋਨਾ ਟੈਸਟ ਆਰਟੀ-ਟੀਸੀਆਰ ਦੀ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ ਹੈ।
2. 72 ਘੰਟੇ ਪਹਿਲਾਂ ਕਰਵਾਏ ਗਏ ਇਸ ਟੈਸਟ ਦੀ ਰਿਪੋਰਟ ਨੂੰ ‘ਸਮਾਰਟ ਸਿਟੀ ਦੇਹਰਾਦੂਨ’ ਦੀ ਵੈੱਬਸਾਈਟ ‘ਤੇ ਪਾ ਕੇ ‘ਈ-ਪਾਸ’ ਲੈਣਾ ਜ਼ਰੂਰੀ ਹੈ।
3. ਇਸ ਈ-ਪਾਸ ‘ਚ ਵਾਹਨ ਦੀ ਰਜਿਸਟ੍ਰੇਸ਼ਨ ਅਤੇ ਸ਼ਰਧਾਲੂਆਂ ਦੀ ਗਿਣਤੀ ਵੀ ਦਰਜ ਹੋਵੇਗੀ।
4. ਉਤਰਾਖੰਡ ਸਰਕਾਰ ਵਲੋਂ ਇਸ ਯਾਤਰਾ ਲਈ ਇਕ ਦਿਨ ‘ਚ ਸਿਰਫ 200 ਯਾਤਰੂਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
5. ਕਰੋਨਾ ਸਬੰਧੀ ਟੈਸਟ ਦੀ ਨੈਗੇਟਿਵ ਰਿਪੋਰਟ ਅਤੇ ਬਿਨਾਂ ਪ੍ਰਵਾਨਗੀ ਲੈ ਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਪ੍ਰਸ਼ਾਸਨ ਵਲੋਂ ਇਕਾਂਤਵਾਸ ‘ਚ ਰੱਖਿਆ ਜਾਵੇਗਾ।
6. ਕੋਰੋਨਾ ਕਾਰਨ ਇਸ ਵਾਰ ਯਾਤਰਾ ਦੌਰਾਨ ਘੋੜੇ-ਖੱਚਰਾਂ ਦੀ ਵਿਵਸਥਾ ਨਹੀਂ ਹੋਵੇਗੀ।
7) ਯਾਤਰਾ ਸਮੇਂ ਗੁਰਦੁਆਰਾ ਸਾਹਿਬ ‘ਚ ਸਮਾਜਿਕ ਦੂਰੀ, ਮਾਸਕ ਪਹਿਨਣਾ ਅਤੇ ਕੋਵਿਡ ਨਾਲ ਜੁੜੇ ਸਾਰੇ ਨਿਯਮਾਂ ਦੀ ਪਾਲਣ ਕਰਨੀ ਜ਼ਰੂਰੀ ਹੋਵੇਗੀ।
ਸ੍ਰੀ ਹੇਮਕੁੰਟ ਸਾਹਿਬ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਵ-ਜਨਮ ਦੀ ਤਪੱਸਿਆ ਧਰਤੀ ਮੰਨਿਆ ਜਾਂਦਾ ਹੈ। ਸਿੱਖਾਂ ਦਾ ਇਹ ਪਵਿੱਤਰ ਅਸਥਾਨ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਹੈ। ਇਸ ਦੀ ਉੱਚਾਈ 15200 ਫੁੱਟ ਹੈ। ਇੱਥੇ ਬਰਫ 6 ਮਹੀਨਿਆਂ ਤੱਕ ਜੰਮ ਜਾਂਦੀ ਹੈ। ਪਵਿੱਤਰ ਯਾਤਰਾ ਸ਼ੁਰੂ ਕਰਨ ਤੋਂ ਡੇਢ ਮਹੀਨਾ ਪਹਿਲਾਂ ਤੱਕ ਸੈਨਾ ਦੇ ਜਵਾਨ ਬਰਫ਼ ਕੱਟ ਕੇ ਰਸਤੇ ਬਣਾਉਂਦੇ ਹਨ।