ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਦੀ ਖਤਰਨਾਕ ਰਫ਼ਤਾਰ ਰੁਕਣ ਦਾ ਨਾੰਅ ਨਹੀਂ ਲੈ ਰਹੀ। ਪਿਛਲੇ 24 ਘੰਟਿਆਂ ਅੰਦਰ 2587 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 38 ਲੋਕਾਂ ਦੀ ਜਾਨ ਚਲੀ ਗਈ ਹੈ।
ਅੰਕੜਿਆਂ ਮੁਤਾਬਕ, ਮੋਹਾਲੀ ‘ਚ 385, ਜਲੰਧਰ ‘ਚ 380, ਲੁਧਿਆਣਾ ‘ਚ 329, ਪਟਿਆਲਾ ‘ਚ 256, ਹੁਸ਼ਿਆਰਪੁਰ ‘ਚ 238 ਲੋਕਾਂ ‘ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ 195, ਕਪੂਰਥਲਾ ‘ਚ 182, ਨਵਾਂਸ਼ਹਿਰ ‘ਚ 129 ਅਤੇ ਗੁਰਦਾਸਪੁਰ ‘ਚ 127 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਬਠਿੰਡਾ ‘ਚ 61, ਮੁਕਤਸਰ ‘ਚ 47, ਤਰਨਤਾਰਨ ‘ਚ 46, ਫ਼ਤਿਹਗੜ੍ਹ ਸਾਹਿਬ ‘ਚ 37, ਸੰਗਰੂਰ ‘ਚ 34, ਮੋਗਾ ‘ਚ 28, ਪਠਾਨਕੋਟ ‘ਚ 25, ਫ਼ਾਜ਼ਿਲਕਾ ‘ਚ 24, ਫ਼ਿਰੋਜ਼ਪੁਰ ‘ਚ 21, ਫ਼ਰੀਦਕੋਟ ‘ਚ 20, ਬਰਨਾਲਾ ‘ਚ 12, ਮਾਨਸਾ ‘ਚ 9 ਅਤੇ ਰੋਪੜ ‘ਚ 2 ਕੋਰੋਨਾ ਕੇਸ ਸਾਹਮਣੇ ਆਏ ਹਨ।
ਮੌਤਾਂ ਦੀ ਗੱਲ ਕਰੀਏ, ਤਾਂ ਜਲੰਧਰ ‘ਚ ਸਭ ਤੋਂ ਵੱਧ 11 ਮੌਤਾਂ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ‘ਚ 4-4, ਗੁਰਦਾਸਪੁਰ ਤੇ ਪਟਿਆਲਾ ‘ਚ 3-3 ਮੌਤਾਂ ਰਿਪੋਰਟ ਹੋਈਆਂ ਹਨ। ਇਸ ਤੋਂ ਇਲਾਵਾ ਬਰਨਾਲਾ, ਕਪੂਰਥਲਾ, ਲੁਧਿਆਣਾ, ਮੋਗਾ, ਸੰਗਰੂਰ, ਤਰਨਤਾਰਨ ‘ਚ 2-2 ਮੌਤਾਂ ਅਤੇ ਫ਼ਾਜ਼ਿਲਕਾ ‘ਚ 1 ਸ਼ਖਸ ਦੀ ਮੌਤ ਦੀ ਖ਼ਬਰ ਹੈ।