ਫ਼ਿਰੋਜ਼ਪੁਰ। ਜ਼ਿਲ੍ਹੇ ‘ਚ ਐਕਸਾਈਜ਼ ਵਿਭਾਗ ਵੱਲੋਂ ਸਤਲੁਜ ਦਰਿਆ ਦੇ ਕੰਢੇ ਵੱਸਦੇ ਕਈ ਪਿੰਡਾਂ ‘ਚ ਰੇਡ ਕੀਤੀ ਗਈ, ਜਿਸ ਦੌਰਾਨ ਵਿਭਾਗ ਨੇ 64 ਹਜ਼ਾਰ ਲੀਟਰ ਲਾਹਨ ਅਤੇ 1050 ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਜਿਹਨਾਂ ਪਿੰਡਾਂ ‘ਚ ਛਾਪੇਮਾਰੀ ਕੀਤੀ ਗਈ, ਉਹਨਾਂ ‘ਚ ਅਲੀ ਕੇ, ਚੰਦੀਵਾਲਾ, ਹਬੀਬ ਕੇ, ਨਿਹੰਗਾਂ ਵਾਲੇ ਚੁਘੇ, ਰਾਜੇ ਦੀ ਗੱਟੀ ਅਤੇ ਚੱਕਰ ਦਾ ਬੇੜਾ ਸ਼ਾਮਲ ਹਨ।
ਸਰਹੱਦੀ ਇਲਾਕਿਆਂ ‘ਚ ਨਜਾਇਜ਼ ਸ਼ਰਾਬ ਦਾ ਇਹ ਧੰਦਾ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਇਸੇ ‘ਤੇ ਨਜ਼ਰ ਰੱਖਣ ਲਈ ਸਮੇਂ-ਸਮੇਂ ‘ਤੇ ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ।
ਲਾਹਨ ਅਤੇ ਸ਼ਰਾਬ ਤੋਂ ਇਲਾਵਾ 32 ਤਾਰਪੋਲਿਨ, 1 ਆਇਰਨ ਡਰੱਮ, 4 ਐਲੂਮੀਨੀਅਮ ਦੇ ਭਾਂਡੇ ਅਤੇ 5 ਰਬੜ ਟਿਊਬਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਐਕਸਾਈਜ਼ ਵਿਭਾਗ ਵੱਲੋਂ ਲਾਹਨ ਅਤੇ ਸ਼ਰਾਬ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤ ਗਿਆ, ਤਾਂ ਜੋ ਉਸਦੀ ਦੁਰਵਰਤੋਂ ਨਾ ਕੀਤੀ ਜਾ ਸਕੇ।