ਮੋਹਾਲੀ। ਗੈਰ-ਕਾਨੂੰੁਨੀ ਸ਼ਰਾਬ ਦੀ ਤਸਕਰੀ ਦੇ ਮਾਮਲੇ ‘ਚ ਮੋਹਾਲੀ ਪੁਲਿਸ ਨੇ ਇੱਕ ਦੁੱਧ ਵਾਲੇ ਨੂੰ ਕਾਬੂ ਕੀਤਾ ਹੈ। ਮੁਲਜ਼ਮ ਫਗਵਾੜਾ ਦੇ ਪਿੰਡ ਖੇੜਾ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਦੁੱਧ ਦੇ ਕੰਟੇਨਰ ‘ਚ ਲੁਕੋਈਆਂ 144 ਗੈਰ-ਕਾਨੂੰਨੀ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਹਨ।
Phase-1 police station of district SAS Nagar recovered 12 cases of illegal liquor from milk Drums #zerotolarence pic.twitter.com/cChRSwCrRH
— SAS NAGAR POLICE (@sasnagarpolice) June 14, 2021
ਮੋਹਾਲੀ ਦੇ ਫੇਜ਼-1 ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਇਹ ਕਾਰਵਾਈ ਕੀਤੀ ਹੈ। ਇਹ ਸਾਰੀਆਂ ਬੋਤਲਾਂ ਚੰਡੀਗੜ੍ਹ ਅਧਾਰਤ ਹਨ। ਪੁਲਿਸ ਮੁਤਾਬਕ, ਮੁਲਜ਼ਮ ਇਹ ਸ਼ਰਾਬ ਫਗਵਾੜਾ ਲਿਜਾ ਕੇ ਮਹਿੰਗੇ ਰੇਟਾਂ ‘ਤੇ ਵੇਚਦਾ ਸੀ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਕਦੋਂ ਤੋਂ ਇਸ ਧੰਦੇ ਨਾਲ ਜੁੜਿਆ ਹੋਇਆ ਹੈ।
ਪੁਲਿਸ ਨੇ ਇਸ ਪੂਰੇ ਮਾਮਲੇ ‘ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।