ਬਿਓਰੋ। ਬਾਲੀਵੁੱਡ ਅਦਾਕਾਰ ਆਮਿਰ ਖਾਨ ਅਤੇ ਉਹਨਾਂ ਦੀ ਦੂਜੀ ਪਤਨੀ ਕਿਰਨ ਰਾਓ ਦੀਆਂ ਰਾਹ ਵੱਖ-ਵੱਖ ਹੋ ਗਈ ਹੈ। ਵਿਆਹ ਦੇ 15 ਸਾਲਾਂ ਬਾਅਦ ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈਣ ਦਾ ਐਲਾਨ ਕੀਤਾ ਹੈ। ਆਂਮਿਰ ਅਤੇ ਕਿਰਨ ਦੇ ਤਲਾਕ ਦੀ ਖ਼ਬਰ ਫੈਨਸ ਲਈ ਬੇਹੱਦ ਹੈਰਾਨ ਕਰਨ ਵਾਲੀ ਹੈ। ਹਾਲਾਂਕਿ ਆਮਿਰ ਅਤੇ ਕਿਰਨ ਦੋਵੇਂ ਇਸ ਨੂੰ ਅੰਤ ਨਹੀਂ, ਬਲਕਿ ਨਵੀਂ ਸ਼ੁਰੂਆਤ ਦੱਸ ਰਹੇ ਹਨ।
ਤਲਾਕ ‘ਤੇ ਆਮਿਰ ਅਤੇ ਕਿਰਨ ਨੇ ਕੀ ਕਿਹਾ?
ਤਲਾਕ ਦਾ ਐਲਾਨ ਕਰਦੇ ਹੋਏ ਆਮਿਰ ਖਾਨ ਅਤੇ ਕਿਰਨ ਰਾਓ ਵੱਲੋਂ ਇੱਕ ਸਾਂਝਾ ਬਿਆਨ ਜਾਰੀ ਕੀਤਾ ਗਿਆ। ਇਸ ਬਿਆਨ ‘ਚ ਕਿਹਾ ਗਿਆ, “15 ਸਾਲ ਇਕੱਠੇ ਬਿਤਾਉਣ ਸਮੇਂ ਅਸੀਂ ਹਸੀ-ਖੁਸ਼ੀ ਦੇ ਹਰ ਪਲ ਨੂੰ ਜੀਆ ਅਤੇ ਸਾਡਾ ਰਿਸ਼ਤਾ ਵਿਸ਼ਵਾਸ, ਸਨਮਾਨ ਅਤੇ ਪਿਆਰ ਨਾਲ ਅੱਗੇ ਵਧਦਾ ਰਿਹਾ। ਹੁਣ ਅਸੀਂ ਆਪਣੀ ਜ਼ਿੰਦਗੀ ਦਾ ਨਵਾਂ ਚੈਪਟਰ ਸੁਰੂ ਕਰਾਂਗੇ, ਜੋ ਪਤੀ-ਪਤਨੀ ਵਾਂਗ ਨਹੀਂ, ਬਲਕਿ ਕੋ-ਪੈਰੇਂਟ ਅਤੇ ਇੱਕ-ਦੂਦੇ ਲਈ ਪਰਿਵਾਰ ਵਾਂਗ ਹੋਵੇਗਾ। ਅਸੀਂ ਕੁਝ ਸਮਾਂ ਪਹਿਲਾਂ ਹੀ ਆਪਣਾ ਸੈਪਰੇਸ਼ਨ ਪਲਾਨ ਕੀਤਾ ਅਕੇ ਹੁਣ ਅਸੀਂ ਇਸ ਵੱਖ-ਵੱਖ ਰਹਿਣ ਦੀ ਵਿਵਸਥਾ ‘ਚ ਸਹਿਜ ਹਾਂ। ਅਸੀਂ ਬੇਟੇ ਆਜ਼ਾਦ ਲਈ ਕੋ-ਪੈਰੇਂਟਸ ਬਣੇ ਰਹਾਂਗੇ ਅਤੇ ਉਸਦੀ ਪਰਵਰਿਸ਼ ਇਕੱਠੇ ਹੀ ਕਰਾਂਗੇ।”
ਅਸੀਂ ਫ਼ਿਲਮਾਂ ਅਤੇ ਆਪਣੇ ਪਾਣੀ ਫਾਊਂਡੇਸ਼ਨ ਤੋਂ ਇਲਾਵਾ ਉਹਨਾਂ ਸਾਰੇ ਪ੍ਰੋਜੈਕਟਸ ‘ਤੇ ਇਕੱਠੇ ਕੰਮ ਕਰਦੇ ਰਹਾਂਗੇ, ਜਿਹਨਾਂ ‘ਚ ਸਾਡੀ ਦਿਲਚਸਪੀ ਹੋਵੇਗੀ। ਸਾਡੇ ਦੋਸਤਾਂ ਅਤੇ ਪਰਿਵਾਰਾਂ ਨੂੰ ਸ਼ੁਕਰੀਆ, ਜਿਹਨਾਂ ਨੇ ਸਾਨੂੰ ਇਸ ਦੌਰਾਨ ਲਗਾਤਾਰ ਸੁਪੋਰਟ ਕੀਤਾ। ਉਹਨਾਂ ਦੇ ਸਮਰਥਨ ਤੋਂ ਬਿਨ੍ਹਾਂ ਅਸੀਂ ਇਹ ਫ਼ੈਸਲਾ ਲੈਣ ‘ਚ ਸਮਰੱਥ ਨਹੀਂ ਹੋ ਪਾਉਂਦੇ॥ ਅਸੀਂ ਆਪਣੇ ਸ਼ੁਭਚਿੰਤਕਾਂ ਤੋਂ ਇਹ ਉਮੀਦ ਕਰਦੇ ਹਾਂ ਕਿ ਉਹ ਸਾਡੇ ਵਾਂਗ ਇਸ ਤਲਾਕ ਨੂੰ ਇੱਕ ਅੰਤ ਨਹੀਂ, ਬਲਕਿ ਨਵੇਂ ਸਫਰ ਦੀ ਸ਼ੁਰੂਆਤ ਦੇ ਤੌਰ ‘ਤੇ ਵੇਖਣਗੇ।
‘ਲਗਾਨ’ ਦੇ ਸੈੱਟ ‘ਤੇ ਮਿਲੇ ਦਿਲ
ਕਿਰਨ ਨਾਲ ਆਮਿਰ ਦੀ ਪਹਿਲੀ ਮੁਲਾਕਾਤ ਫ਼ਿਲਮ ਲਗਾਨ ਦੇ ਸੈੱਟ ‘ਤੇ ਹੋਈ ਸੀ, ਜਦੋਂ ਕਿਰਨ ਇੱਕ ਅਸਿਸਟੈਂਟ ਡਾਇਰੈਕਟਰ ਸਨ। 1-2 ਸਾਲ ਤੱਕ ਉਹਨਾਂ ਨੇ ਇੱਕ-ਦੂਜੇ ਨੂੰ ਡੇਟ ਕੀਤਾ ਅਤੇ ਇਕੱਠੇ ਵੀ ਰਹੇ। ਫਿਰ ਆਮਿਰ ਖ਼ਾਨ ਨੂੰ ਅਹਿਸਾਸ ਹੋਇਆ ਕਿ ਉਹ ਕਿਰਨ ਤੋਂ ਬਿਨ੍ਹਾਂ ਆਪਣੀ ਲਾਈਫ ਸੋਚ ਨਹੀਂ ਸਕਦੇ। ਆਮਿਰ ਨੂੰ ਕਿਰਨ ਦੀ ਸਭ ਤੋਂ ਸਭ ਤੋਂ ਚੰਗੀ ਗੱਲ ਇਹ ਲੱਗੀ ਕਿ ਉਹ ਇੱਕ ਸਟ੍ਰਾਂਗ ਮਹਿਲਾ ਹਨ। ਫਿਰ ਆਮਿਰ ਨੇ ਰਿਸ਼ਤੇ ਨੂੰ ਨਾਮ ਦਿੱਤਾ ਅਤੇ ਵਿਆਹ ਕਰ ਲਿਆ। ਪਰ ਹੁਣ 15 ਸਾਲਾਂ ਬਾਅਦ ਇਹ ਰਿਸ਼ਤਾ ਟੁੱਟ ਗਿਆ ਹੈ।
ਕਿਰਨ ਤੋਂ ਪਹਿਲਾਂ ਰੀਨਾ ਦੇ ਦੀਵਾਨੇ ਸਨ ਆਮਿਰ
ਰੀਨਾ ਦੱਤਾ ਆਮਿਰ ਦਾ ਪਹਿਲਾ ਪਿਆਰ ਸੀ, ਪਰ ਆਮਿਰ ਦਾ ਉਹ ਰਿਸ਼ਤਾ ਵੀ ਟਿਕ ਨਾ ਸਕਿਆ। ਆਮਿਰ ਖਾਨ ਅਤੇ ਰੀਨਾ ਨੇ ਸਾਲ 2002 ‘ਚ ਆਪਣੀ 16 ਸਾਲ ਦੇ ਵਿਆਹ ਨੂੰ ਖਤਮ ਕੀਤਾ ਸੀ। ਆਮਿਰ ਅਤੇ ਰੀਨਾ ਦੇ 2 ਬੱਚੇ ਸਨ, ਜੋ ਰੀਨਾ ਦੇ ਨਾਲ ਰਹੇ ਹਨ।