September 13, 2022
(Chandigarh)
ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਬੀਜੇਪੀ ‘ਤੇ ਉਹਨਾੰ ਦੀ ਸਰਕਾਰ ਗਿਰਾਉਣ ਦੀ ਕੋਸ਼ਿਸ਼ ਦਾ ਇਲਜ਼ਾਮ ਲਗਾਇਆ ਹੈ। ਹਾਲਾੰਕਿ ਇਸ ਵਾਰ ਦਿੱਲੀ ਨਹੀੰ, ਬਲਕਿ ਪੰਜਾਬ ‘ਚ ਬੀਜੇਪੀ ਵੱਲੋੰ ‘Operation lotus’ ਚਲਾਏ ਜਾਣ ਦਾ ਇਲਜ਼ਾਮ ਲਗਾਇਆ ਗਿਆ ਹੈ। ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਬੀਜੇਪੀ ‘ਤੇ ਉਹਨਾੰ ਦੇ ਵਿਧਾਇਕਾੰ ਨੂੰ ਖਰੀਦਣ ਦਾ ਇਲਜ਼ਾਮ ਲਾਇਆ।
‘ਸੀਰੀਅਰ ਕਿਲਰ ਦੇ ਤੌਰ ‘ਤੇ ਕੰਮ ਕਰ ਰਹੀ ਬੀਜੇਪੀ’
ਹਰਪਾਲ ਚੀਮਾ ਨੇ ਬੀਜੇਪੀ ਦੀ ਤੁਲਨਾ ‘ਸੀਰੀਅਲ ਕਿਲਰ’ ਨਾਲ ਕਰਦਿਆੰ ਕਿਹਾ ਕਿ ਬੀਜੇਪੀ ਨੇ ਪਹਿਲਾੰ ਗੋਆ, ਕਰਨਾਟਕ, ਮੱਧ ਪ੍ਰਦੇਸ਼, ਮਹਾੰਰਾਸ਼ਟਰ ਅਤੇ ਅਰੁਣਾਚਲ ਪ੍ਰਦੇਸ਼ ‘ਚ ਆਪਰੇਸ਼ਨ ਲੋਟਸ ਚਲਾਇਆ ਅਤੇ ਹੁਣ ਜਦੋੰ ਇਹ ਦਿੱਲੀ ‘ਚ ਕਾਮਯਾਬ ਨਹੀੰ ਹੋਇਆ ਤਾੰ ਪੰਜਾਬ ਵਿੱਚ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਚੀਮਾ ਨੇ ਕਿਹਾ ਕਿ ਬੀਜੇਪੀ ਲੋਕਤੰਤਰ ਦਾ ਕਤਲ ਕਰ ਰਹੀ ਹੈ।
ਉਹਨਾੰ ਇਹ ਵੀ ਦਾਅਵਾ ਕੀਤਾ ਕਿ ਵਿਧਾਇਕਾੰ ਨੂੰ CBI ਅਤੇ ED ਵਰਗੀਆੰ ਕੇੰਦਰੀ ਏਜੰਸੀਆੰ ਦਾ ਡਰ ਵਿਖਾ ਕੇ ਵੀ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਸਾਡੇ ਵਿਧਾਇਕ ਇਹਨਾੰ ਧਮਕੀਆੰ ਤੋੰ ਡਰਨ ਵਾਲੇ ਨਹੀੰ।
ਦਿੱਲੀ ‘ਚ ‘ਬਾਬੂ ਜੀ’ ਤੋੰ ਕਰਵਾਏ ਜਾ ਰਹੇ ਫੋਨ- ਚੀਮਾ
ਚੀਮਾ ਨੇ ਦਾਅਵਾ ਕੀਤਾ ਕਿ ਉਹਨਾੰ ਦੀ ਪਾਰਟੀ ਦੇ 7 ਤੋੰ 10 ਵਿਧਾਇਕਾੰ ਨੂੰ ਫੋਨ ਆ ਚੁੱਕੇ ਹਨ ਅਤੇ ਇਹਨਾੰ ਫੋਨ ਕਾਲਾੰ ‘ਚ ਸਿੱਧੇ ਜਾੰ ਅਸਿੱਧੇ ਤੌਰ ‘ਤੇ ਉਹਨਾੰ ਨੂੰ ਖਰੀਦਣ ਦੀ ਕੋਸ਼ਿਸ਼ ਹੋਈ। ਚੀਮਾ ਨੇ ਕਿਹਾ ਕਿ ਵਿਧਾਇਕਾੰ ਨੂੰ ਵੱਡੇ ਅਹੁਦਿਆੰ ਦਾ ਲਾਲਚ ਦਿੱਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਹਨਾੰ ਦੀ ਦਿੱਲੀ ‘ਚ ‘ਬਾਬੂ ਜੀ’ ਨਾਲ ਮੁਲਾਕਾਤ ਕਰਵਾਈ ਜਾਵੇਗੀ।
’25 ਕਰੋੜ ਦਾ ਆਫ਼ਰ, ਕੁੱਲ ਬਜਟ 1375 ਕਰੋੜ’
ਹਰਪਾਲ ਚੀਮਾ ਨੇ ਇਲਜ਼ਾਮ ਲਾਇਆ ਕਿ ਬੀਜੇਪੀ ਨੇ ਪੰਜਾਬ ‘ਚ ਆਪਣੇ ‘ਆਪਰੇਸ਼ਨ ਲੋਟਸ’ ਲਈ ਬਕਾਇਦਾ 1375 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਹਨਾੰ ਕਿਹਾ ਕਿ ਵਿਧਾਇਕਾੰ ਨੂੰ 25-25 ਕਰੋੜ ਰੁਪਏ ਦੀ ਆਫਰ ਦਿੱਤੀ ਜਾ ਰਹੀ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਉਹ ਆਪਣੇ ਨਾਲ ਹੋਰ ਵਿਧਾਇਕ ਲੈ ਕੇ ਆਉੰਦੇ ਹਨ, ਤਾੰ 70 ਕਰੋੜ ਰੁਪਏ ਤੱਕ ਵੀ ਦਿੱਤੇ ਜਾਣਗੇ।
ਵਕਤ ਆਉਣ ‘ਤੇ ਸਬੂਤ ਵੀ ਜਨਤੱਕ ਕਰਾੰਗੇ- ਚੀਮਾ
ਖਜ਼ਾਨਾ ਮੰਤਰੀ ਨੇ ਦਾਅਵਾ ਕੀਤਾ ਕਿ ਉਹਨਾੰ ਕੋਲ ਸਾਰੇ ਇਲਜ਼ਾਮਾੰ ਨੂੰ ਸਾਬਿਤ ਕਰਨ ਲਈ ਸਬੂਤ ਵੀ ਮੌਜੂਦ ਹਨ, ਜਿਹਨਾੰ ਵਿੱਚ ਆਡੀਓ ਕਲਿੱਪਸ ਵੀ ਹਨ। ਉਹਨਾੰ ਕਿਹਾ ਕਿ ਫਿਲਹਾਲ ਇਸ ਮਾਮਲੇ ‘ਚ ਕਾਨੂੰਨੀ ਰੁਖ ਅਖਤਿਆਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਇਸ ਲਈ ਉਹ ਸਬੂਤ ਜਨਤੱਕ ਨਹੀੰ ਕਰ ਸਕਦੇ। ਨਾ ਹੀ ਉਹਨਾੰ ਨੇ ਕਿਸੇ ਵਿਧਾਇਕ ਦਾ ਨਾੰਅ ਜਨਤੱਕ ਕੀਤਾ, ਜਿਹਨਾੰ ਨੂੰ ਬੀਜੇਪੀ ਵੱਲੋੰ ਫੋਨ ਆਏ ਹੋਣ। ਹਾਲਾੰਕਿ ਚੀਮਾ ਨੇ ਕਿਹਾ ਕਿ ਵਕਤ ਆਉਣ ‘ਤੇ ਉਹ ਸਾਰੇ ਸਬੂਤ ਵੀ ਜਨਤੱਕ ਕਰਨਗੇ।
‘ਆਪ’ ਦੇ ਵਿਧਾਇਕ ਨਹੀੰ ਤੋੜ ਸਕਦੀ ਬੀਜੇਪੀ- ਚੀਮਾ
ਚੀਮਾ ਨੇ ਕਿਹਾ ਕਿ ਬੀਜੇਪੀ ਦਾ ਆਪਰੇਸ਼ਨ ਲੋਟਸ ਪੰਜਾਬ ਵਿੱਚ ਕਾਮਯਾਬ ਨਹੀੰ ਹੋਣ ਦਿੱਤਾ ਜਾਵੇਗਾ। ਉਹਨਾੰ ਕਿਹਾ, “ਤੁਸੀੰ ਕਾੰਗਰਸ ਦੇ MLA ਤੋੜ ਸਕਦੇ ਹੋ, TMC ਦੇ ਵਿਧਾਇਕ ਤੋੜ ਸਕਦੇ ਹੋ, ਦੂਜੀਆੰ ਪਾਰਟੀਆੰ ਦੇ ਵਿਧਾਇਕ ਤੋੜ ਸਕਦੇ ਹੋ, ਪਰ ‘ਆਪ’ ਦੇ ਵਿਧਾਇਕ ਨਹੀੰ ਤੋੜ ਸਕਦੇ। ‘ਆਪ’ ਦੇ ਵਿਧਾਇਕ ਚੱਟਾਨ ਵਾੰਗ ਕੇਜਰੀਵਾਲ ਦੇ ਨਾਲ ਖੜ੍ਹੇ ਹਨ। ਕੇਜਰੀਵਾਲ ਦੇ ਵਧੀਆ ਮਾਡਲ ਦੇ ਨਾਲ ਖੜ੍ਹੇ ਹਨ।”