December 8, 2022
(New Delhi)
ਗੁਜਰਾਤ ਵਿੱਚ ਸਰਕਾਰ ਬਣਨ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਕੋਈ ਖਾਸ ਕਮਾਲ ਨਹੀਂ ਕਰ ਸਕੀ। ਪਾਰਟੀ ਨੂੰ ਮਹਿਜ਼ 5 ਹੀ ਸੀਟਾਂ ਹਾਸਲ ਹੋਈਆਂ, ਜਦਕਿ ਹਿਮਾਚਲ ਵਿੱਚ ਉਸਦਾ ਖਾਤਾ ਤੱਕ ਨਹੀਂ ਖੁੱਲ੍ਹਿਆ ਅਤੇ ਸਾਰੀਆਂ ਸੀਟਾਂ ‘ਤੇ ਉਸਦੀ ਜ਼ਮਾਨਤ ਤੱਕ ਜ਼ਬਤ ਹੋ ਗਈ। ਪਰ ਇਸ ਸਭ ਦੇ ਬਾਵਜੂਦ ‘ਆਪ’ ਦੇ ਖਾਤੇ ਵਿੱਚ ਇੱਕ ਵੱਡੀ ਉਪਲਬਧੀ ਆਈ ਹੈ। ਗੁਜਰਾਤ ਵਿੱਚ 10 ਫ਼ੀਸਦ ਤੋਂ ਵੱਧ ਵੋਟਾਂ ਲੈਣ ‘ਤੇ ਹੁਣ ਆਮ ਆਦਮੀ ਪਾਰਟੀ ਨੂੰ ਦੇਸ਼ ਵਿੱਚ ਕੌਮੀ ਪਾਰਟੀ ਦਾ ਦਰਜਾ ਮਿਲਣਾ ਤੈਅ ਹੈ।
राष्ट्रीय पार्टी बनने पर आम आदमी पार्टी के सभी कार्यकर्ताओं और सभी देशवासियों को बधाई। pic.twitter.com/sba9Q1sz1f
— Arvind Kejriwal (@ArvindKejriwal) December 8, 2022
ਨੈਸ਼ਨਲ ਪਾਰਟੀ ਬਣਨ ਲਈ ਕੀ ਸ਼ਰਤ ਹੈ?
ਚੋਣ ਕਮਿਸ਼ਨ ਨੇ ਕਿਸੇ ਸਿਆਸੀ ਪਾਰਟੀ ਨੂੰ ਨੈਸ਼ਨਲ ਪਾਰਟੀ ਦਾ ਦਰਜਾ ਦੇਣ ਲਈ ਨਿਯਮ ਬਣਾਏ ਹਨ, ਜਿਸ ਨੂੰ ਪੂਰਾ ਕਰਨ ‘ਤੇ ਕੋਈ ਪਾਰਟੀ ਨੈਸ਼ਨਲ ਪਾਰਟੀ ਬਣਦੀ ਹੈ। ਹਾਲਾਂਕਿ ਨਿਯਮਾਂ ਦੀ ਉਲੰਘਣਾ ਕਰਨ ਅਤੇ ਉਹਨਾਂ ਦੀ ਪਾਲਣਾ ਨਾ ਕਰਨ ‘ਤੇ ਕੌਮੀ ਪਾਰਟੀ ਦਾ ਦਰਜਾ ਵਾਪਸ ਵੀ ਲਿਆ ਜਾ ਸਕਦਾ ਹੈ।
ਚੋਣ ਕਮਿਸ਼ਨ ਦਾ ਨਿਯਮ ਕਹਿੰਦਾ ਹੈ ਕਿ ਕਿਸੇ ਸਿਆਸੀ ਪਾਰਟੀ ਨੂੰ ਨੈਸ਼ਨਲ ਪਾਰਟੀ ਬਣਨ ਲਈ ਘੱਟੋ-ਘੱਟ 4 ਸੂਬਿਆਂ ਵਿੱਚ ਪਛਾਣ ਮਿਲਣੀ ਚਾਹੀਦੀ ਹੈ।
ਦਿੱਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਗੋਆ ਵਿੱਚ ‘ਆਪ’ ਨੇ 6 ਫ਼ੀਸਦ ਵੋਟ ਅਤੇ 2 ਸੀਟਾਂ ਜਿੱਤੀਆਂ ਸਨ ਅਤੇ ਹੁਣ ਗੁਜਰਾਤ ਵਿੱਚ 13 ਫ਼ੀਸਦ ਵੋਟ ਸ਼ੇਅਰ ਹਾਸਲ ਕਰਨ ਨਾਲ ‘ਆਪ’ ਨੇ ਚੋਣ ਕਮਿਸ਼ਨ ਦੀ ਇਹ ਸ਼ਰਤ ਪੂਰੀ ਕਰ ਲਈ ਹੈ।
ਹੁਣ ਤੱਕ ਦੇਸ਼ ‘ਚ 8 ਕੌਮੀ ਪਾਰਟੀਆਂ
ਵੈਸੇ ਤਾਂ ਭਾਰਤ ਦੇਸ਼ ਵਿੱਚ ਕਰੀਬ 400 ਸਿਆਸੀ ਪਾਰਟੀਆਂ ਹਨ, ਪਰ ਕੌਮੀ ਪਾਰਟੀ ਦੀ ਮਾਨਤਾ ਸਿਰਫ਼ 8 ਪਾਰਟੀਆਂ ਕੋਲ ਹੀ ਹੈ। ਇਹਨਾਂ ਦੇ ਨਾਂਅ ਹਨ:- ਕਾਂਗਰਸ, BJP, BSP, CPI, CPM, NCP, ਨੈਸ਼ਨਲ ਪੀਪਲਸ ਪਾਰਟੀ ਅਚੇ ਤ੍ਰਿਣਮੂਲ ਕਾਂਗਰਸ ਯਾਨੀ TMC. ਆਮ ਆਦਮੀ ਪਾਰਟੀ 9ਵੀਂ ਅਜਿਹੀ ਪਾਰਟੀ ਹੋਵੇਗੀ, ਜਿਸ ਨੂੰ ਨੈਸ਼ਨਲ ਪਾਰਟੀ ਦਾ ਦਰਜਾ ਮਿਲੇਗਾ।