December 8, 2022
(New Delhi)
ਗੁਜਰਾਤ 24 ਸਾਲਾਂ ਤੋਂ ਬੀਜੇਪੀ ਦਾ ਗੜ੍ਬ ਰਿਹਾ ਹੈ, ਪਰ ਇਸ ਵਾਰ ਦੀ ਜਿੱਤ ਵੱਖਰੀ ਹੈ। ਇਹਨਾਂ ਚੋਣਾਂ ਨੇ ਗੁਜਰਾਤ ਨੂੰ ਬੀਜੇਪੀ ਦਾ ਅਜਿਹਾ ਕਿਲਾ ਬਣਾ ਦਿੱਤਾ, ਜਿਸ ਨੂੰ ਅਗਲੀਆਂ 1-2 ਚੋਣਾਂ ਤੱਕ ਭੇਦ ਪਾਉਣਾ ਬਾਕੀ ਪਾਰਟੀਆਂ ਲਈ ਬੇਹੱਦ ਮੁਸ਼ਕਿਲ ਹੋਵੇਗਾ। ਇਥੇ ਇਸ ਵਾਰ 2 ਰਿਕਾਰਡ ਵੀ ਬਣੇ ਹਨ। ਪਹਿਲਾ ਗੁਜਰਾਤ ਦੇ ਚੁਣਾਵੀ ਇਤਿਹਾਸ ਵਿੱਚ ਕਿਸੇ ਵੀ ਪਾਰਟੀ ਦੀ ਇਹ ਸਭ ਤੋਂ ਵੱਡੀ ਜਿੱਤ ਹੈ ਅਤੇ ਦੂਜਾ ਕਾਂਗਰਸ ਦਾ ਹੁਣ ਤੱਕ ਦਾ ਸਭ ਤੋਂ ਖਰਾਬ ਪ੍ਰਦਰਸ਼ਨ।
ਗੁਜਰਾਤ ਵਿੱਚ ਬੀਜੇਪੀ ਨੂੰ 156, ਕਾਂਗਰਸ ਨੂੰ 17, ‘ਆਪ’ ਨੂੰ 5 ਅਤੇ ਹੋਰਾਂ ਨੂੰ 4 ਸੀਟਾਂ ਹਾਸਲ ਹੋਈਆਂ ਹਨ। ਗੁਜਰਾਤ ਦੇ ਨਤੀਜੇ ਇਸ ਗੱਲ ‘ਤੇ ਮੁਹਰ ਲਗਾਉਂਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੇ ਗੁਜਰਾਤ ਵਿੱਚ ਘੱਟੋ-ਘੱਟ ਅਗਲੀਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਤੱਕ ਬੀਜੇਪੀ ਨੂੰ ਹਰਾਉਣਾ ਕਿਸੇ ਵੀ ਪਾਰਟੀ ਲਈ ਅਸਾਨ ਨਹੀਂ ਹੋਵੇਗਾ।
ਗੁਜਰਾਤ ਦੀਆਂ ਚੋਣਾਂ ਨੇ ਕੀ ਰਿਕਾਰਡ ਤੋੜਿਆ..?
ਗੁਜਰਾਤ ਵਿੱਚ ਬੀਜੇਪੀ ਨੂੰ 150 ਸੀਟਾਂ ਹਾਸਲ ਹੋਈਆਂ ਹਨ। ਇਹ ਸੂਬੇ ਵਿੱਚ ਹੁਣ ਤੱਕ ਕਿਸੇ ਵੀ ਪਾਰਟੀ ਨੂੰ ਮਿਲੀਆਂ ਸਭ ਤੋਂ ਵੱਧ ਸੀਟਾਂ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ 1985 ਵਿੱਚ ਮਾਧਵ ਸਿੰਘ ਸੋਲੰਕੀ ਦੇ ਵਕਤ ਕਾਂਗਰਸ ਨੂੰ ਮਿਲੀਆਂ ਸਭ ਤੋਂ ਵੱਧ 149 ਸੀਟਾਂ ਦਾ ਰਿਕਾਰਡ ਹੁਣ ਟੁੱਟ ਗਿਆ ਹੈ। ਉਸ ਵਕਤ ਕਾਂਗਰਸ ਨੂੰ 55.5 ਫ਼ੀਸਦ ਵੋਟਾਂ ਹਾਸਲ ਹੋਈਆਂ ਸਨ।
ਇਸ ਵਾਰ ਬੀਜੇਪੀ ਦਾ ਵੋਟ ਸ਼ੇਅਰ 53 ਫ਼ੀਸਦ ਦੇ ਕਰੀਬ ਹੈ। ਯਾਨੀ ਬੀਜੇਪੀ ਨੇ ਹੋਂਦ ਵਿੱਚ ਆਉਣ ਤੋਂ ਬਾਅਦ ਗੁਜਰਾਤ ਵਿੱਚ 42 ਸਾਲਾਂ ਦੇ ਵਕਫੇ ਦੌਰਾਨ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਦਾ ਰਿਕਾਰਡ ਬਣਾ ਲਿਆ ਹੈ।
ਕਾਂਗਰਸ ਦਾ ਸਭ ਤੋਂ ਬੁਰਾ ਪ੍ਰਦਰਸ਼ਨ
ਕਾਂਗਰਸ ਨੂੰ 32 ਸਾਲਾਂ ਵਿੱਚ ਸਭ ਤੋਂ ਘੱਟ ਵੋਟਾਂ ਹਾਸਲ ਹੋਈਆਂ ਹਨ। 1990 ਵਿੱਚ ਜਦੋਂ ਬੀਜੇਪੀ ਰਾਮ ਮੰਦਰ ਅੰਦੋਲਨ ਚਲਾ ਰਹੀ ਸੀ, ਉਸ ਵਕਤ ਗੁਜਰਾਤ ਵਿੱਚ ਹੋਈਆਂ ਚੋਣਾਂ ‘ਚ ਕਾਂਗਰਸ ਨੂੰ 31 ਫੀਸਦ ਵੋਟਾਂ ਹਾਸਲ ਹੋਈਆਂ ਸਨ। ਇਸ ਵਾਰ ਉਸ ਨੂੰ 1990 ਤੋਂ ਵੀ ਘੱਟ ਕਰੀਬ 27 ਫ਼ੀਸਦ ਵੋਟਾਂ ਮਿਲੀਆਂ ਹਨ। ਉਸ ਨੂੰ 50 ਤੋਂ ਵੱਧ ਵੋਟਾਂ ਦਾ ਨੁਕਸਾਨ ਹੋਇਆ ਹੈ।
ਕਾਂਗਰਸ ਦੇ ਵੋਟ ਬੈਂਕ ‘ਚ ‘ਆਪ’ ਨੇ ਲਾਈ ਸੰਨ੍ਹ
182 ਸੀਟਾਂ ਵਿਚੋਂ 181 ਸੀਟਾਂ ‘ਤੇ ਚੋਣ ਲੜ ਰਹੀ ਆਮ ਆਦਮੀ ਪਾਰਟੀ 6-7 ਸੀਟਾਂ ਜਿੱਤਦੀ ਨਜ਼ਰ ਆ ਰਹੀ ਹੈ। ਉਸਦਾ ਵੋਟ ਸ਼ੇਅਰ 13 ਫ਼ੀਸਦ ਦੇ ਕਰੀਬ ਹੈ। ਉਸਨੇ ਸਭ ਤੋਂ ਵੱਧ ਕਾਂਗਰਸ ਦੇ ਵੋਟ ਬੈਂਕ ਵਿੱਚ ਸੰਨ੍ਹ ਲਾਈ ਹੈ।