Home Election "440 ਵਾਟ ਦੇ ਕਰੰਟ" ਤੋਂ ਪਹਿਲਾਂ "ਹਾਈਵੋਲਟੇਜ" ਡਰਾਮਾ...!!!

“440 ਵਾਟ ਦੇ ਕਰੰਟ” ਤੋਂ ਪਹਿਲਾਂ “ਹਾਈਵੋਲਟੇਜ” ਡਰਾਮਾ…!!!

ਚੰਡੀਗੜ੍ਹ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਚੰਡੀਗੜ੍ਹ ਆ ਰਹੇ ਹਨ। ਕੇਜਰੀਵਾਲ ਨੇ ਇਸ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਡਾ ਐਲਾਨ ਕਰਨ ਦੇ ਸੰਕੇਤ ਦਿੱਤੇ ਹਨ, ਪਰ ਉਹਨਾਂ ਦੇ ਦੌਰੇ ਤੋਂ ਪਹਿਲਾਂ ਹੀ ਵਿਵਾਦ ਖੜ੍ਹਾ ਹੋ ਗਿਆ ਹੈ।

ਪ੍ਰੈੱਸ ਕਾਨਫ਼ਰੰਸ ਲਈ ਨਹੀਂ ਦਿੱਤੀ ਇਜਾਜ਼ਤ- ‘ਆਪ’

ਆਮ ਆਦਮੀ ਪਾਰਟੀ ਦੇ ਮੁਤਾਬਕ, ਕੇਜਰੀਵਾਲ ਨੇ ਚੰਡੀਗੜ੍ਹ ਦੇ ਪੰਜਾਬ ਭਵਨ ‘ਚ ਪ੍ਰੈੱਸ ਕਾਨਫ਼ਰੰਸ ਕਰਨੀ ਸੀ, ਪਰ ਕੈਪਟਨ ਸਰਕਾਰ ਵੱਲੋਂ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ‘ਆਪ’ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਟਵਿਟਰ ‘ਤੇ ਲਿਖਿਆ, “ਕੇਜਰੀਵਾਲ ਨੂੰ ਲੈ ਕੇ ਕੈਪਟਨ ਦਾ ਡਰ ਅਜਿਹੇ ਮੁਕਾਮ ‘ਤੇ ਪਹੁੰਚ ਗਿਆ ਹੈ, ਜਿਥੇ ਉਹਨਾਂ ਦੇ ਦਫ਼ਤਰ ਵੱਲੋਂ ਪਹਿਲਾਂ ਤੋਂ ਨਿਰਧਾਰਤ ਸਥਾਨ ‘ਤੇ ਪ੍ਰੈੱਸ ਕਾਨਫ਼ਰੰਸ ਕਰਨ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬਾਵਜੂਦ ਇਸਦੇ, ਅਰਵਿੰਦ ਕੇਜਰੀਵਾਲ ਕੱਲ੍ਹ ਚੰਡੀਗੜ੍ਹ ‘ਚ ਵੱਡਾ ਐਲਾਨ ਕਰਨਗੇ, ਜੋ ਕੈਪਟਨ ਅਤੇ ਉਹਨਾਂ ਦੀ ਪਾਰਟੀ ਨੂੰ 440 ਵਾਟ ਦਾ ਝਟਕਾ ਦੇਵੇਗਾ।

ਝੂਠ ਬੋਲਣਾ ਬੰਦ ਕਰੇ ‘ਆਪ’- ਕੈਪਟਨ

‘ਆਪ’ ਦੇ ਇਸ ਦਾਅਵੇ ਨੂੰ ਸੀਐੱਮ ਕੈਪਟਨ ਅਮਰਿੰਦਰ ਿਸੰਘ ਨੇ ਸਿਰੇ ਤੋਂ ਖਾਰਜ ਕਰ ਦਿੱਤਾ। ਸੀਐੱਮ ਨੇ ਕਿਹਾ, “ਇਹ ਪੂਰੀ ਤਰ੍ਹਾਂ ਸਹੀ ਨਹੀਂ। ਅਸੀਂ ਕੁਝ ਹੀ ਦਿਨ ਪਹਿਲਾਂ ਕੇਜਰੀਵਾਲ ਨੂੰ ਇਥੇ ਰੈਲੀ ਕਰਨ ਦੇ ਸਕਦੇ ਹਾਂ, ਤਾਂ ਇੱਕ ਪ੍ਰੈੱਸ ਕਾਨਫ਼ਰੰਸ ਕਰਨ ਲਈ ਕਿਉਂ ਰੋਕਾਂਗੇ। ਜੇਕਰ ਉਹ ਚਾਹੁੰਦੇ ਹਨ, ਤਾਂ ਮੈਂ ਉਹਨਾਂ ਲਈ ਖਾਣੇ ਦਾ ਬੰਦੋਬਸਤ ਕਰਵਾਉਣ ‘ਚ ਵੀ ਖੁਸ਼ੀ ਮਹਿਸੂਸ ਕਰਾਂਗਾ। ਆਮ ਆਦਮੀ ਪਾਰਟੀ ਸਿਰਫ਼ ਡਰਾਮਾ ਕਰਨਾ ਚਾਹੁੰਦੀ ਹੈ, ਚਾਹੇ ਉਸਦਾ ਮਤਲਬ ਝੂਠ ਬੋਲਣਾ ਹੀ ਕਿਉਂ ਨਾ ਹੋਵੇ।

ਇੱਕ ਹਫ਼ਤੇ ‘ਚ ਦੂਜਾ ਦੌਰਾ

ਕਾਬਿਲੇਗੌਰ ਹੈ ਕਿ ਇੱਕ ਹਫ਼ਤੇ ਅੰਦਰ ਕੇਜਰੀਵਾਲ ਦਾ ਪੰਜਾਬ ‘ਚ ਇਹ ਦੂਜਾ ਦੌਰਾ ਹੈ। ਬੀਤੇ ਸੋਮਵਾਰ ਨੂੰ ਹੀ ਕੇਜਰੀਵਾਲ ਅੰਮ੍ਰਿਤਸਰ ਆਏ ਸਨ ਅਤੇ ਬੇਅਦਬੀ ਮਾਮਲਿਆਂ ਦੀ ਜਾਂਚ ਨਾਲ ਜੁੜੇ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਿਸੰਘ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ ਸੀ।

ਹੁਣ ਚੰਡੀਗੜ੍ਹ ‘ਚ ਧਮਾਕੇ ਦੀ ਤਿਆਰੀ

ਬਹਿਰਹਾਲ ਪੂਰੇ ਵਿਵਾਦ ਵਿਚਾਲੇ ਹੁਣ ਕੇਜਰੀਵਾਲ ਚੰਡੀਗੜ੍ਹ ਦੇ ਪ੍ਰੈੱਸ ਕਲੱਬ ‘ਚ ਪ੍ਰੈੱਸ ਕਾਨਫ਼ਰੰਸ ਕਰਨਗੇ। ਵੈਸੇ ਤਾਂ ਕੇਜਰੀਵਾਲ ਚੰਡੀਗੜ੍ਹ ‘ਚ ਚੋਣ ਵਾਅਦਿਆਂ ਦੀ ਝੜੀ ਲਗਾਉਣ ਆ ਰਹੇ ਹਨ, ਪਰ ਚਰਚਾਵਾਂ ਹਨ ਕਿ ਕੇਜਰੀਵਾਲ ਦੇ ਦੌਰੇ ਦੌਰਾਨ ਕੁਝ ਆਗੂ ‘ਆਪ’ ਦਾ ‘ਝਾੜੂ’ ਫੜ ਸਕਦੇ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments