Home Election ਪੰਜਾਬ 'ਚ ਮੁਫ਼ਤ ਬਿਜਲੀ ਦੇਣਗੇ ਕੇਜਰੀਵਾਲ...ਕੱਲ੍ਹ ਚੰਡੀਗੜ੍ਹ 'ਚ ਦੱਸਣਗੇ ਆਪਣਾ ਮਾਸਟਰ ਪਲਾਨ

ਪੰਜਾਬ ‘ਚ ਮੁਫ਼ਤ ਬਿਜਲੀ ਦੇਣਗੇ ਕੇਜਰੀਵਾਲ…ਕੱਲ੍ਹ ਚੰਡੀਗੜ੍ਹ ‘ਚ ਦੱਸਣਗੇ ਆਪਣਾ ਮਾਸਟਰ ਪਲਾਨ

ਬਿਓਰੋ। ਰਾਜਧਾਨੀ ਦਿੱਲੀ ‘ਚ 2 ਵਾਰ ਸੱਤਾ ਦਾ ਸੁਖ ਭੋਗ ਚੁੱਕੀ ਆਮ ਆਦਮੀ ਪਾਰਟੀ ਹੁਣ ਪੰਜਾਬ ‘ਚ ਵੀ ਦਿੱਲੀ ਮਾਡਲ ਦੇ ਦਮ ‘ਚ ਚੋਣ ਮੈਦਾਨ ‘ਚ ਉਤਰਨ ਜਾ ਰਹੀ ਹੈ। ਂਦਿੱਲੀ ਦੇ ਸੀਐੱਮ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਤਰਜ ‘ਚ ਪੰਜਾਬ ‘ਚ ਮੁਫਤ ਬਿਜਲੀ ਦਾ ਕਾਰਡ ਖੇਡਿਆ ਹੈ। ਹਾਲਾਂਕਿ ਕੇਜਰੀਵਾਲ ਆਪਣਾ ਪੂਰਾ ਮਾਸਟਰ ਪਲਾਨ ਮੰਗਲਵਾਰ ਨੂੰ ਚੰਡੀਗੜ੍ਹ ਪਹੁੰਚ ਕੇ ਦੱਸਣਗੇ।

ਅਰਵਿੰਦ ਕੇਜਰੀਵਾਲ ਨੇ ਪੰਜਾਬੀ ‘ਚ ਟਵੀਟ ਕਰਕੇ ਲਿਖਿਆ, “ਇੰਨੀ ਮਹਿੰਗਾਈ ਵਿੱਚ ਇੱਕ ਮਹਿਲਾ ਲਈ ਆਪਣਾ ਘਰ ਚਲਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਦਿੱਲੀ ਵਿੱਚ ਅਸੀਂ ਹਰ ਪਰਿਵਾਰ ਨੂੰ 200 ਯੂਨਿਟ ਬਿਜਲੀ ਮੁਫ਼ਤ ਦਿੰਦੇ ਹਾਂ। ਮਹਿਲਾਵਾਂ ਬਹੁਤ ਖੁਸ਼ ਹਨ। ਪੰਜਾਬ ਦੀਆਂ ਮਹਿਲਾਵਾਂ ਵੀ ਮਹਿੰਗਾਈ ਤੋਂ ਬਹੁਤ ਦੁਖੀ ਹਨ। ਪੰਜਾਬ ਵਿੱਚ ਵੀ AAP ਦੀ ਸਰਕਾਰ ਮੁਫ਼ਤ ਬਿਜਲੀ ਦੇਵੇਗੀ ਕੱਲ੍ਹ ਚੰਡੀਗੜ੍ਹ ਵਿਖੇ ਮਿਲਦੇ ਹਾਂ।”

ਕੇਜਰੀਵਾਲ ਦੇ ਇਸ ਚੰਡੀਗੜ੍ਹ ਦੌਰੇ ਨੂੰ ਪਾਰਟੀ ਇੱਕ ਵੱਡਾ ਇਵੈਂਟ ਬਣਾਉਣਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਕੇਜਰੀਵਾਲ ਦੇ ਇਸ ਟਵੀਟ ਤੋਂ ਬਾਅਦ ਪਾਰਟੀ ਦੇ ਤਮਾਮ ਆਗੂ ਐਕਟਿਵ ਹੋ ਗਏ ਹਨ ਅਤੇ ਬਿਜਲੀ ਦੇ ਮੁੱਦੇ ਨੂੰ ਲੈ ਕੇ ਕੈਪਟਨ ਸਰਕਾਰ ‘ਤੇ ਜੰਮ ਕੇ ਹਮਲੇ ਬੋਲ ਰਹੇ ਹਨ। ਪੰਜਾਬ ‘ਆਪ’ ਦੇ ਪ੍ਰਧਾਨ ਭਗਵੰਤ ਮਾਨ ਨੇ ਕੇਜਰੀਵਾਲ ਦਾ ਮੋਗਾ ਰੈਲੀ ‘ਚ ਦਿੱਤਾ ਭਾਸ਼ਣ ਟਵਿਟਰ ‘ਤੇ ਸ਼ੇਅਰ ਕੀਤਾ, ਜਿਸ ‘ਚ ਉਹ ਮੁਫਤ ਬਿਜਲੀ ਦਾ ਵਾਅਦਾ ਕਰ ਰਹੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਦਿੱਲੀ ਦੇ ਲੋਕਾਂ ਨੂੰ ਮੁਫਤ ਬਿਜਲੀ ਮਿਲ ਸਕਦੀ ਹੈ, ਤਾਂ ਫਿਰ ਪੰਜਾਬ ‘ਚ ਕਿਉਂ ਨਹੀਂ। ਉਹਨਾਂ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਬਿਜਲੀ ਮਾਫੀਆ ਤੋਂ ਛੁਟਕਾਰਾ ਦਵਾਉਣਗੇ। ਨਾ ਸਿਰਫ਼ ਵਾਅਦਾ ਕਰਨਗੇ, ਬਲਕਿ ਮੁਫ਼ਤ ਬਿਜਲੀ ਦੀ ਗਾਰੰਟੀ ਦੇਣਗੇ।

‘ਆਪ’ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਬਿਜਲੀ ਦੇ ਮਾਮਲੇ ‘ਚ ਸਰਪਲੱਸ ਸਟੇਟ ਹੋਣ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਮਿਲ ਰਹੀ ਹੈ। ਉਹਨਾਂ ਨੇ ਕੈਪਟਨ ਅਤੇ ਬਾਦਲ ‘ਤੇ ਮਿਲ ਕੇ ਲੋਕਾਂ ਨੂੰ ਲੁੱਟਣ ਦਾ ਇਲਜ਼ਾਮ ਲਾਇਆ।

…ਤਾਂ ਬਿਜਲੀ ਦੇ ਮੁੱਦੇ ‘ਤੇ ਹੋਵੇਗਾ ਚੋਣ ‘ਦੰਗਲ’ !

ਇਸ ਗੱਲ ‘ਚ ਕੋਈ ਦੋ-ਰਾਇ ਨਹੀਂ ਕਿ ਪੰਜਾਬ ‘ਚ ਮਹਿੰਗੀ ਬਿਜਲੀ ਵੱਡਾ ਮੁੱਦਾ ਹੈ। 2017 ‘ਚ ਕੈਪਟਨ ਨੇ ਲੋਕਾਂ ਨੂੰ ਸਸਤੀ ਬਿਜਲੀ ਦਾ ਵਾਅਦਾ ਕੀਤਾ ਸੀ, ਪਰ ਖਰੇ ਨਹੀਂ ਉਤਰੇ।

ਬਿਜਲੀ ਦਾ ਮੁੱਦਾ ਪਾਰਟੀ ਨੂੰ ਕਿੰਨਾ ਮਹਿੰਗਾ ਪੈ ਸਕਦਾ ਹੈ, ਇਹ ਕਾਂਗਰਸ ਹਾਈਕਮਾਂਡ ਸਮਝ ਚੁੱਕਿਆ ਹੈ। ਸ਼ਾਇਦ ਇਹੀ ਕਾਰਨ ਹੈ ਕਿ ਪਿਛਲੇ ਦਿਨੀਂ ਹਾਈਕਮਾਂਡ ਨੇ ਸੀਐੱਮ ਕੈਪਟਨ ਨੂੰ 18 ਸੂਤਰੀ ਪ੍ਰੋਗਰਾਮ ‘ਤੇ ਕੰਮ ਕਰਨ ਨੂੰ ਕਿਹਾ ਹੈ। ਉਹਨਾਂ ‘ਚ 200 ਯੂਨਿਟ ਤੱਕ ਮੁਫਤ ਬਿਜਲੀ ਦੇਣ ਦਾ ਮੁੱਦਾ ਵੀ ਸ਼ਾਮਲ ਹੈ।

ਕੈਪਟਨ ਇਸ ‘ਤੇ ਕਦੋਂ ਫ਼ੈਸਲਾ ਲੈਣਗੇ, ਇਹ ਤਾਂ ਪਤਾ ਨਹੀਂ। ਪਰ ਕੇਜਰੀਵਾਲ ਨੇ ਇਸ ਮੁੱਦੇ ‘ਤੇ ਵਾਅਦਿਆਂ ਦੀ ਝੜੀ ਲਗਾ ਕੇ ਆਪਣਾ ਮਾਸਟਰ ਸਟ੍ਰੋਕ ਖੇਡ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments